ਕੇਜਰੀਵਾਲ ਅਤੇ ਚੰਨੀ 'ਤੇ ਹਰਸਿਮਰਤ ਬਾਦਲ ਨੇ ਜੰਮ ਕੇ ਸਾਧੇ ਨਿਸ਼ਾਨੇ, ਜਾਣੋ ਕੀ ਕਿਹਾ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਆਪ' ਮੁਖੀ ਨੂੰ ਟਿਕਟਾਂ ਵੇਚਣ ਵਾਲਾ ਕਿਹਾ ਹੈ। ਹਰਸਿਮਰਤ ਅੱਜ ਸਵੇਰੇ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਪਹੁੰਚੀ ਸੀ।
ਅੰਮ੍ਰਿਤਸਰ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ਼੍ਰੀ ਦਰਬਾਰ ਵਿਖੇ ਪੁੱਜੇ, ਜਿੱਥੇ ਪਰਿਵਾਰ ਵੱਲੋਂ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਚੰਨੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਸੂਬਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਹਾਲੇ ਸਿਰਫ ਅੇੈਲਾਨ ਹੀ ਕੀਤੇ ਜਾ ਰਹੇ ਹਨ ਜਦੋਂਕਿ ਜਮੀਨੀ ਹਕੀਕਤ ਕੁਝ ਹੋਰ ਹੈ।
ਨਾਲ ਹੀ ਬਾਦਲ ਨੇ ਅੱਗੇ ਕਿਹਾ ਕਿ ਨਾ ਤਾਂ ਸੂਬੇ ਦੇ ਲੋਕਾਂ ਸਸਤੀ ਰੇਤ ਮਿਲ ਰਹੀ ਹੈ, ਨਾ ਬਿੱਲ ਮਾਫ ਹੋਏ, ਨਾ ਨਰਮੇ ਦਾ ਮੁਆਵਜਾ ਦਿੱਤਾ ਗਿਆ ਹੈ। ਚੰਨੀ ਸਰਕਾਰ 40 ਦਿਨ ਦੀ ਸਰਕਾਰ ਹੈ ਜੋ 40 ਅੇੈਲਾਨ ਕਰੇਗੀ ਪਰ ਜ਼ਮੀਨੀ ਹਕੀਕਤ 'ਚ ਕੰਮ ਕੁਝ ਨਹੀਂ ਹੋਵੇਗਾ। ਚੰਨੀ ਸਿਰਫ ਪ੍ਰਚਾਰ ਮੁੱਖ ਮੰਤਰੀ ਬਣਕੇ ਰਹਿ ਗਏ ਹਨ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਦੇ ਹੀ ਕੈਪਟਨ ਦੀਆਂ ਤਸਵੀਰਾਂ ਦੀ ਥਾਂ ਚੰਨੀ ਨੇ ਆਪਣੀ ਤਸਵੀਰ ਲਗਵਾ ਲਈਆਂ। ਇਹ ਕਾਂਗਰਸ ਦੀ ਉਹੀ ਟੀਮ ਹੈ ਜੋ ਸਾਢੇ ਚਾਰ ਸਾਲ ਪਹਿਲਾਂ ਸੀ। ਚੋਣ ਜਾਬਤਾ ਲੱਗੇਗਾ ਤਾਂ ਕਹਿਣਗੇ ਇਹ ਨਵੀਂ ਟੀਮ ਹੈ।
ਉਧਰ ਪੰਜਾਬ ਦੀ ਵੱਡੀ ਵਿਰੋਧੀ ਧਿਰ ਬਣਕੇ ਉਭਰ ਰਹੀ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾਂ ਚੋਣਾਂ ਦੀਆਂ ਟਿਕਟਾਂ ਅੇੈਲਾਨੇ ਜਾਣ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਕਾਂਗਰਸ ਦੀ ਬੀ ਟੀਮ ਹੈ, ਅੱਧੇ ਪਹਿਲਾਂ ਕਾਂਗਰਸ 'ਚ ਚਲੇ ਗਏ ਹਨ ਤੇ ਕੁਝ ਹੁਣ ਚਲੇ ਜਾਣਗੇ। ਕੇਜਰੀਵਾਲ 'ਤੇ ਇਲਜ਼ਾਮ ਲਗਾਉਂਦੇ ਹੋਏ ਹਰਸਿਮਰਤ ਕੌਰ ਨੇ ਕਿਹਾ ਕਿ ਕੇਜਰੀਵਾਲ ਸਿਆਸਤ ਨੂੰ ਧੰਦਾ ਬਣਾ ਦਿੱਤਾ ਹੈ ਪੰਜਾਬ 'ਚ ਆਪ ਵੱਲੋਂ ਟਿਕਟਾਂ ਵੇਚੀਆਂ ਜਾਣਗੀਆਂ।
ਇਹ ਵੀ ਪੜ੍ਹੋ: Hockey Junior World Cup: ਟੀਮ ਇੰਡੀਆ ਨੂੰ ਫਿਰ ਤੋਂ ਚੈਂਪੀਅਨ ਬਣਾਉਣ ਲਈ ਤਿਆਰ ਵਿਵੇਕ ਸਾਗਰ, ਜਾਣੋ ਕੀ ਹੋਵੇਗੀ ਟੀਮ ਦੀ ਰਣਨੀਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: