ਪੜਚੋਲ ਕਰੋ

Punjab liquor scam: ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਸ਼ਰਾਬ ਘੁਟਾਲੇ ਦੀ ਜਾਂਚ CBI ਤੇ ED ਕੋਲੋਂ ਕਰਵਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ

Punjab liquor scam: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਪੰਜਾਬ ਸ਼ਰਾਬ ਘੁਟਾਲੇ ਦੀ ਸੀ ਬੀ ਆਈ ਤੇ ਈ ਡੀ ਕੋਲੋਂ ਨਿਰਪੱਖ ਜਾਂਚ ਕਰਵਾਈ...

ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਪੰਜਾਬ ਸ਼ਰਾਬ ਘੁਟਾਲੇ ਦੀ ਸੀ ਬੀ ਆਈ ਤੇ ਈ ਡੀ ਕੋਲੋਂ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਸ਼ਰਾਬ ਨੀਤੀ ਵਿਚ ਵੱਡਾ ਭ੍ਰਿਸ਼ਟਾਚਾਰ ਹੋਇਆ ਤੇ ਸਰਕਾਰੀ ਖ਼ਜ਼ਾਨੇ ਨੂੰ ਸੈਂਕੜੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ।

ਹਰਸਿਮਰਤ ਕੌਰ ਬਾਦਲ ਨੇ ਇਹ ਬੇਨਤੀ ਕਰਦਿਆਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਦੋ ਮੰਗ ਪੱਤਰਾਂ ਦੇ ਨਾਲ ਨਾਲ ਪੰਜਾਬ ਦੀ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਵੀ ਭੇਜੀ ਜਿਸਨੇ 2022-23 ਦੀ ਆਬਕਾਰੀ ਨੀਤੀ ਅਸਿੱਧੇ ਤੌਰ ’ਤੇ ਰੱਦ ਹੀ ਕਰ ਦਿੱਤੀ ਹੈ।

ਜਦੋਂ ਬਾਦਲ ਨੇ ਇਹ ਮਾਮਲਾ ਸੰਸਦ ਵਿਚ ਚੁੱਕਿਆ ਸੀ ਤਾਂ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਵਿਸਥਾਰਿਤ ਮੰਗ ਪੱਤਰ ਸੌਂਪਣ ਵਾਸਤੇ ਆਖਿਆ ਸੀ।

ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿਚ ਬਾਦਲ ਨੇ ਕਿਹਾ ਕਿ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਮਨਸ਼ਾ ਵੀ ਉਹੀ ਸੀ ਜਿਵੇਂ ਦਿੱਲੀ ਵਿਚ ਕੀਤਾ ਗਿਆ-ਸਾਰਾ ਸ਼ਰਾਬ ਕਾਰੋਬਾਰ ਕੁਝ ਕੰਪਨੀਆਂ (ਇਸ ਮਾਮਲੇ ਵਿਚ ਦੋ) ਨੂੰ ਦੇ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਮੁਨਾਫਾ ਦੁੱਗਣਾ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸਦਾ ਮਕਸਦ ਆਪਸੀ ਲੈਣ ਦਾ ਸਮਝੌਤਾ ਕਰਨਾ ਸੀ ਜਿਸ ਤਹਿਤ ਪੰਜਾਬ ਵਿਚ ਆਪ ਸਰਕਾਰ ਤੇ ਦਿੱਲੀ ਵਿਚ ਆਪ ਹਾਈ ਕਮਾਂਡ ਨੂੰ ਕਰੋੜਾਂ ਰੁਪਏ ਦਿੱਤੇ ਜਾਣ ਦੇ ਦੋਸ਼ ਲੱਗੇ।

ਉਹਨਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਜਨਤਕ ਅਹਿਮੀਅਤ ਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨ ਵਾਲਿਆਂ ਦੀ ਪਛਾਣ ਹੋਵੇ ਤੇ ਇਸ ਦੋਸ਼ ਲਈ ਉਹਨਾਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਈ ਜਾ ਸਕੇ।

ਅਕਾਲੀ ਦਲ ਵੱਲੋਂ ਸੌਂਪੇ ਮੰਗ ਪੱਤਰਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਵਫਦ ਨੇ 31 ਅਗਸਤ 2022 ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਆਬਕਾਰੀ ਨੀਤੀ ਦੀ ਜਾਂਚ ਦੇ ਹੁਕਮ ਦਿੱਤੇ ਜਾਣ। ਇਸ ਵਫਦ ਨੇ ਦੱਸਿਆ ਕਿ ਕਿਵੇਂ ਇਹ ਨੀਤੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਐਮ ਪੀ ਰਾਘਵ ਚੱਢਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਆਬਕਾਰੀ ਮੰਤਰੀ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਆਮ ਆਦਮੀ ਪਾਰਟੀ ਨੂੰ ਅਮੀਰ ਬਣਾਉਣ ਦੇ ਮਨਸ਼ੇ ਨਾਲ ਘੜੀ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਰਾਜਪਾਲ ਨੂੰ ਬੇਨਤੀ ਕੀਤੀ ਸੀ ਕਿ ਉਹ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 13 ਤਹਿਤ ਇਸਦੀ ਜਾਂਚ ਦੇ ਹੁਕਮ ਦੇ ਸਕਦੇ ਹਨ ਜਿਹਨਾਂ ਤਹਿਤ ਉਹਨਾਂ ਕੋਲ ਪੂਰੇ ਅਧਿਕਾਰ ਹਨ।

ਬਾਦਲ ਨੇ ਕਿਹਾ ਕਿ ਮੰਗ ਪੱਤਰ ਵਿਚ ਦਿੱਲੀ ਤੇ ਆਬਕਾਰੀ ਨੀਤੀ ਵਿਚਲੀਆਂ ਸਮਾਨਤਾਵਾਂ ਬਾਰੇ ਦੱਸਿਆ ਗਿਆ। ਦੋਵਾਂ ਵਿਚ ਇਹ ਸ਼ਰਤ ਸੀ ਕਿ ਐਲ 1 ਲਾਇਸੰਸ ਧਾਰਕ ਭਾਰਤ ਜਾਂ ਵਿਦੇਸ਼ ਵਿਚ ਸ਼ਰਾਬ ਨਿਰਮਾਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਸ਼ਰਤ ਸੀ ਕਿ ਐਲ 1 ਲਾਇਸੰਸ ਧਾਰਕ ਦੀ ਸਾਲਾਨਾ 30 ਕਰੋੜ ਰੁਪਏ ਟਰਨ ਓਵਰ ਹੋਣੀ ਚਾਹੀਦੀ ਹੈ ਅਤੇ ਇਸ ਕਾਰਨ ਐਲ 2 ਲਾਇਸੰਸ ਧਾਰਕ ਐਲ -1 ਲਾਇਸੰਸ ਲੈਣ ਤੋਂ ਅਯੋਗ ਹੋ ਗਏ ਜਿਸ ਕਾਰਨ ਪੰਜਾਬ ਦੇ ਸ਼ਰਾਬ ਕਾਰੋਬਾਰੀ ਸੂਬੇ ਵਿਚਲੇ ਸ਼ਰਾਬ ਕਾਰੋਬਾਰ ਵਿਚੋਂ ਬਾਹਰ ਹੋ ਗਏ।
ਉਹਨਾਂ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਇਹ ਵਿਵਸਥਾਵਾਂ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਸ਼ਰਾਬ ਲਾਇਸੰਸ ਨਿਯਮ 1956 ਦੇ ਵੀ ਉਲਟ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਦਾ ਸਾਰਾ ਸ਼ਰਾਬ ਕਾਰੋਬਾਰ ਅਮਨ ਢੱਲ (ਬ੍ਰਿੰਡਕੋ) ਅਤੇ ਮਹਿਰਾ ਪਰਿਵਾਰ (ਆਨੰਤ ਵਾਈਨਜ਼) ਨੂੰ ਦੇ ਦਿੱਤਾ ਗਿਆ।

ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਅਕਾਲੀ ਦਲ ਨੇ ਦੱਸਿਆ ਸੀ ਕਿ ਪੰਜਾਬ ਆਬਕਾਰੀ ਨੀਤੀ ਘੜਨ ਲਈ ਸ਼ੁਰੂਆਤੀ ਮੀਟਿੰਗਾਂ ਐਮ ਪੀ ਰਾਘਵ ਚੱਢਾ ਨੇ ਚੰਡੀਗੜ੍ਹ ਦੇ ਹਯਾਤ ਹੋਟਲ ਦੀ ਪੰਜਵੀਂ ਮੰਜ਼ਿਲ ’ਤੇ ਕੀਤੀਆਂ ਸਨ। ਉਹਨਾਂ ਕਿਹਾ ਕਿ ਇਸ ਮਗਰੋਂ ਸ੍ਰੀ ਸਿਸੋਦੀਆ ਨੇ 30 ਮਈ 2022 ਨੂੰ ਸ਼ਾਮ 4 ਵਜੇ ਦਿੱਲੀ ਵਿਚ ਆਪਣੀ ਰਿਹਾਇਸ਼ ’ਤੇ ਮੀਟਿੰਗ ਕੀਤੀ ਜਿਸ ਵਿਚ ਰਾਘਵ ਚੱਢਾ, ਵਿਜੇ ਨਾਇਰ, ਵਿੱਤ ਕਮਿਸ਼ਨਰ ਪੰਜਾਬ ਤੇ ਕੰਪਨੀ ਅਧਿਕਾਰੀ ਤੇ ਪੰਜਾਬ ਦੇ ਆਬਕਾਰੀ ਅਧਿਕਾਰੀ ਸ਼ਾਮਲ ਹੋਏ। ਸਾਰੀਆਂ ਸ਼ਰਤਾਂ ਤੈਅ ਕਰਨ ਵਾਸਤੇ ਅੰਤਿਮ ਮੀਟਿੰਗ 6 ਜੂਨ 2022 ਨੂੰ ਦਿੱਲੀ ਵਿਚ ਸ੍ਰੀ ਸਿਸੋਦੀਆ ਦੀ ਰਿਹਾਇਸ਼ ’ਤੇ ਹੋਈ। ਇਹਨਾਂ ਸਭ ਦੇ ਵੇਰਵੇ ਸ੍ਰੀ ਸਿਸੋਦੀਆ ਦੀ ਰਿਹਾਇਸ਼ ’ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਤੇ ਸ਼ਾਮਲ ਵਿਅਕਤੀਆਂ ਦੀ ਟਾਵਰ ਲੋਕੇਸ਼ਨ ਕੱਢਵਾ ਕੇ ਚੈਕ ਕੀਤੇ ਜਾ ਸਕਦੇ ਹਨ।
ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨੀਤੀ ਦਿੱਲੀ ਵਿਚ ਘੜੀ ਗਈ, ਉਸ ਵਿਚ ਸੂਬੇ ਦੇ ਸਰਕਾਰੀ ਰਿਕਾਰਡ ਵੀ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਆਬਕਾਰੀ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।

ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਆਬਕਾਰੀ ਨੀਤੀ ਬਾਰੇ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਤੇ ਤੱਥ ਵੀ ਜਨਤਕ ਕੀਤੇ ਹਨ।

ਇਸਨੂੰ ਆਪਣੇ ਕੰਮ ’ਤੇ ਪਰਦਾ ਪਾਉਣ ਦਾ ਯਤਨ ਕਰਦਿਆਂ ਦਿੰਦਿੰਆਂ ਬਾਦਲ ਨੇ ਕਿਹਾ ਕਿ ਇਸ ਕਮੇਟੀ ਵਿਚ ਹਰਪਾਲ ਚੀਮਾ, ਕੁਲਦੀਪ ਸਿੰਘ ਧਾਲੀਵਾਲ ਤੇ ਹਰਜੋਤ ਸਿੰਘ ਬੈਂਸ ਸ਼ਾਮਲ ਸਨ ਜਿਹਨਾਂ ਨੇ ਪਿਛਲੀ ਆਬਕਾਰੀ ਨੀਤੀ ਅਸਿੱਧੇ ਤੌਰ ’ਤੇ ਰੱਦ ਹੀ ਕਰ ਦਿੱਤੀ। ਕਮੇਟੀ ਨੇ ਪਾਇਆ ਕਿ ਸੂਬੇ ਨੂੰ ਆਬਕਾਰੀ ਮਾਲੀਏ ਦਾ ਘਾਟਾ ਪਿਆ ਹੈ ਤੇ ਸਿਰਫ 28 ਕਰੋੜ ਰੁਪਏ ਹੀ ਫਿਕਸ ਲਾਇਸੰਸ ਫੀਸ ਤੇ ਨਾਨ ਰਿਫੰਡੇਬਲ ਸਕਿਓਰਿਟੀ ਤੋਂ ਮਿਲੇ ਹਨ ਤੇ ਦਾਅਵਾ ਕੀਤਾ ਕਿ 2023-24 ਵਿਚ ਇਹ ਆਮਦਨ ਵੱਧ ਕੇ 155 ਕਰੋੜ ਰੁਪਏ ਹੋ ਜਾਵੇਗੀ। ਇਹ ਸਪਸ਼ਟ ਹੈ ਕਿ ਆਪ ਸਰਕਾਰ ਨੇ ਮਹਿਸੂਸ ਕਰ ਲਿਆ ਕਿ ਉਹ ਫੀਸ ਵਿਚ ਵਾਧਾ ਕੀਤੇ ਬਗੈਰ ਪੰਜ ਗੁਣਾ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਜਾਣਦੇ ਹਨ ਕਿ ਇਹਨਾਂ ਵੱਲੋਂ ਕੀਤੇ ਘੁਟਾਲੇ ਦੀ ਪੋਲ੍ਹ ਜਾਂਚ ਨਾਲ ਖੁਲ੍ਹ ਜਾਵੇਗੀ।
ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਸਬ ਕਮੇਟੀ ਨੇ 2022-23 ਦੀ ਨੀਤੀ ਵਿਚ ਕਈ ਅਹਿਮ ਖੱਪੇ ਵੀ ਪਾਏ। ਇਸਨੇ ਕਿਹਾ ਕਿ ਨੀਤੀ ਵਿਚ ਜੋ ਰਿਬੇਟ ਦਾ ਲਾਭ ਦੱਸਿਆ ਗਿਆ ਸੀ ਕਿ ਉਹ ਸ਼ਰਾਬ ਨਿਰਮਾਤਾਵਾਂ ਨੇ ਰਿਟੇਲਰਾਂ ਨੂੰ ਨਹੀ਼ ਦਿੱਤਾ। ਕਮੇਟੀ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਐਲ 1 ਲਾਇਸੰਸ ਧਾਰਕਾਂ ਨੇ ਕਾਰੋਬਾਰ ’ਤੇ ਕਬਜ਼ਾ ਹੋਣ ਮਗਰੋਂ ਪੇਟੀਆਂ ਦੀ ਘੱਟੋ ਘੱਟ ਗਿਣਤੀ ਤੈਅ ਕਰ ਦਿੱਤੀ ਜੋ ਚੁੱਕਣੀਆਂ ਲਾਜ਼ਮੀ ਹੋਣਗੀਆਂ ਤੇ ਇਸ ਤਰੀਕੇ ਉਹਨਾਂ ਕਾਰੋਬਾਰ ’ਤੇ ਕਬਜ਼ੇ ਦੀ ਦੁਰਵਰਤੋਂ ਕੀਤੀ ਤੇ ਐਲ ਲਾਇਸੰਸ ਧਾਰਕਾ ਦੀ ਗਿਣਤੀ 74 ਤੋਂ ਘਟਾ ਕੇ 7 ਕਰ ਦਿੱਤੀ ਗਈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Embed widget