ਚੰਡੀਗੜ੍ਹ ਦੇ ਮੁੱਦੇ 'ਤੇ ਹਰਿਆਣਾ ਕਾਂਗਰਸ ਦਾ ਸਟੈਂਡ! ਸਾਡਾ ਵੀ 40 ਫ਼ੀਸਦੀ ਚੰਡੀਗੜ੍ਹ 'ਤੇ ਅਧਿਕਾਰ, ਪੰਜਾਬ ਇਸ ਦਾ ਹਿਸਾਬ ਕਰੇ: ਹੁੱਡਾ
ਚੰਡੀਗੜ੍ਹ ਵਿੱਚ ਹਰਿਆਣਾ ਲਈ ਨਵੀਂ ਵਿਧਾਨ ਸਭਾ ਦੇ ਮੁੱਦੇ 'ਤੇ ਹਰਿਆਣਾ ਕਾਂਗਰਸ ਤੇ ਪੰਜਾਬ ਕਾਂਗਰਸ ਵੰਡੀ ਹੋਈ ਹੈ। ਪੰਜਾਬ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਪਰ ਹਰਿਆਣਾ ਕਾਂਗਰਸ ਨੇ ਸਖਤ ਸਟੈਂਡ ਲਿਆ ਹੈ।
ਚੰਡੀਗੜ੍ਹ: ਚੰਡੀਗੜ੍ਹ ਵਿੱਚ ਹਰਿਆਣਾ ਲਈ ਨਵੀਂ ਵਿਧਾਨ ਸਭਾ ਦੇ ਮੁੱਦੇ 'ਤੇ ਹਰਿਆਣਾ ਕਾਂਗਰਸ ਤੇ ਪੰਜਾਬ ਕਾਂਗਰਸ ਵੰਡੀ ਹੋਈ ਹੈ। ਪੰਜਾਬ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਪਰ ਹਰਿਆਣਾ ਕਾਂਗਰਸ ਨੇ ਸਖਤ ਸਟੈਂਡ ਲਿਆ ਹੈ।
ਹਰਿਆਣਾ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਹੈ ਕਿ ਭਾਵੇਂ ਪੰਜਾਬ ਦੇ ਲੀਡਰ ਵਿਰੋਧ ਕਰ ਰਹੇ ਹਨ। ਇਹ ਉਨ੍ਹਾਂ ਦੀ ਆਪਣੀ ਸਟੇਟ ਦਾ ਮੁੱਦਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਵੀ 40 ਫ਼ੀਸਦ ਚੰਡੀਗੜ੍ਹ 'ਤੇ ਅਧਿਕਾਰ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਵੀ ਅਧਿਕਾਰ ਮਿਲੇ।
ਹੁੱਡਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਚੰਡੀਗੜ੍ਹ ਉੱਪਰ ਆਪਣਾ ਦਾਅਵਾ ਕਰਦਾ ਹੈ ਤਾਂ ਪਹਿਲਾਂ ਹਿੰਦੀ ਬੋਲਦੇ ਇਲਾਕੇ ਵਾਪਸ ਕਰੇ ਤੇ ਚੰਡੀਗੜ੍ਹ ਵਿੱਚ ਹਰਿਆਣਾ ਦੀ 40 ਫ਼ੀਸਦੀ ਹਿੱਸੇਦਾਰੀ ਦਾ ਹਿਸਾਬ ਕਰੇ।
ਹੁੱਡਾ ਨੇ 550 ਕਰੋੜ ਵਿੱਚ ਜ਼ਮੀਨ ਖਰੀਦੇ ਜਾਣ 'ਤੇ ਕਿਹਾ ਸਾਡੀ ਵੀ ਰਾਜਧਾਨੀ ਚੰਡੀਗੜ੍ਹ ਹੈ। ਇਸ ਲਈ ਇੰਨੀ ਕੀਮਤ ਕਿਉਂ ਦੇਣੀ ਪੈ ਰਹੀ ਹੈ? ਇਸ ਦੇ ਨਾਲ ਹੁੱਡਾ ਨੇ ਨਵੀਂ ਵਿਧਾਨ ਸਭਾ ਪੁਰਾਣੀ ਵਿਧਾਨ ਸਭਾ ਤੋਂ 7 ਕਿਲੋਮੀਟਰ ਦੂਰ ਬਣਾਏ ਜਾਣ ਤੇ ਵੀ ਸਵਾਲ ਚੁੱਕੇ। ਹੁੱਡਾ ਦਾ ਕਹਿਣਾ ਹੈ ਸਕੱਤਰੇਤ ਉਥੇ ਹੈ ਤੇ ਵਿਧਾਨ ਸਭਾ ਦੂਰ ਬਣੇਗੀ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :