ਪੜਚੋਲ ਕਰੋ
(Source: ECI/ABP News)
ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ
ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੋਸ਼ੀ ਮੱਠ ਕੋਲ ਆਖ਼ਰੀ ਪੈਟਰੋਲ ਪੰਪ 'ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੂ ਤਿੰਨ-ਤਿੰਨ ਦਿਨ ਤੋਂ ਰਾਹ ਵਿੱਚ ਹੀ ਫਸੇ ਹੋਏ ਹਨ।
![ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ hemkunt sahib yatra has no fuel at last petrol pump huge traffic jam at joshi math ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ](https://static.abplive.com/wp-content/uploads/sites/5/2019/06/03133249/1-Hemkund-Sahib-Gurdwara-opened-for-pilgrims-from-1-june.jpg?impolicy=abp_cdn&imwidth=1200&height=675)
ਰਿਸ਼ੀਕੇਸ਼: 2019 ਹੇਮਕੁੰਟ ਸਾਹਿਬ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ। ਯਾਤਰਾ ਦੇ ਪਹਿਲੇ ਹੀ ਦਿਨ ਤਕਰੀਬਨ ਅੱਠ ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ ਗੁਰਦੁਆਰੇ ਵਿਖੇ ਪਹੁੰਚੇ ਸਨ। ਹੁਣ ਤਕ 50 ਹਜ਼ਾਰ ਤੋਂ ਵੀ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਪਹੁੰਚਣਾ ਉਨ੍ਹਾਂ ਖ਼ੁਦ ਲਈ ਹੀ ਮੁਸ਼ਕਲ ਦਾ ਸਬੱਬ ਬਣ ਰਿਹਾ ਹੈ।
ਸ਼ਰਧਾਲੂਆਂ ਨੂੰ ਰਾਹ 'ਚ ਜਿੱਥੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਪੈਟਰੋਲ-ਡੀਜ਼ਲ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸ਼ਰਧਾਲੂ ਨੇ ਵੀਡੀਓ ਵੀ ਪਾਈ ਹੈ ਤੇ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਚੌਕਸ ਕੀਤਾ ਹੈ ਕਿ ਉਹ ਆਪਣਾ ਪ੍ਰੋਗਰਾਮ ਥੋੜ੍ਹਾ ਰੁਕ ਕੇ ਬਣਾਉਣ।
ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੋਸ਼ੀ ਮੱਠ ਕੋਲ ਆਖ਼ਰੀ ਪੈਟਰੋਲ ਪੰਪ 'ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੂ ਤਿੰਨ-ਤਿੰਨ ਦਿਨ ਤੋਂ ਰਾਹ ਵਿੱਚ ਹੀ ਫਸੇ ਹੋਏ ਹਨ। ਵੀਡੀਓ ਵਾਲੇ ਸ਼ਰਧਾਲੂ ਯਾਤਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਜੋ ਹੇਮਕੁੰਟ ਸਾਹਬ ਦਰਸ਼ਨਾਂ ਲਈ ਜਾਣਾ ਚਾਹੁਣ, ਉਹ ਕੁਝ ਦਿਨ ਰੁਕ ਕੇ ਆਪਣਾ ਪ੍ਰੋਗਰਾਮ ਬਣਾਉਣ ਤਾਂ ਜੋ ਉਨ੍ਹਾਂ ਨੂੰ ਰਾਹ 'ਚ ਮੁਸ਼ੱਕਤ ਨਾ ਸਹਿਣੀ ਪਏ।
ਹੇਮਕੁੰਟ ਸਾਹਿਬ ਦੇ ਕਿਵਾੜ ਪਹਿਲੀ ਜੂਨ 2019 ਨੂੰ ਖੁੱਲ੍ਹੇ ਸਨ ਤੇ ਅਕਤੂਬਰ ਤਕ ਇਹ ਯਾਤਰਾ ਜਾਰੀ ਰਹੇਗੀ। ਉਂਝ, ਪਹਾੜੀ ਇਲਾਕਾ ਹੋਣ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਵਾਹਨਾਂ ਨੂੰ ਚਲਾਉਣ ਵਾਲਾ ਬਾਲਣ ਹੀ ਨਹੀਂ ਹੋਵੇਗਾ, ਤਾਂ ਯਾਤਰਾ ਵਿੱਚ ਦੇਰੀ ਵੀ ਹੋਵੇਗੀ ਅਤੇ ਨਾਲ ਹੀ ਉੱਥੋਂ ਦੇ ਕੁਦਰਤੀ ਸਾਧਨਾਂ 'ਤੇ ਦਬਾਅ ਵੀ ਵਧੇਗਾ।
ਦੇਖੋ ਵੀਡੀਓ-
![ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ](https://static.abplive.com/wp-content/uploads/sites/5/2019/06/09142026/hemkunt-sahib-yatra-has-no-fuel-at-last-stop-3.jpg)
![ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ](https://static.abplive.com/wp-content/uploads/sites/5/2019/06/09142015/hemkunt-sahib-yatra-has-no-fuel-at-last-stop-2.jpg)
![ਹੇਮਕੁੰਟ ਯਾਤਰਾ 'ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ 'ਚ ਘਿਰੇ](https://static.abplive.com/wp-content/uploads/sites/5/2019/06/09142010/hemkunt-sahib-yatra-has-no-fuel-at-last-stop.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)