ਪੜਚੋਲ ਕਰੋ

ਹੁਣ 'ਉਡਤਾ ਪੰਜਾਬ' ਵਾਇਆ ਗੁਜਰਾਤ ! ਗੁਜਰਾਤ ਤੋਂ ਸਪਲਾਈ ਹੋ ਰਹੀ ਹੈਰੋਇਨ, ਕੇਜਰੀਵਾਲ ਨੇ ਉਠਾਇਆ ਵੱਡਾ ਸਵਾਲ, ਇੰਨੀ ਡਰੱਗ ਕੌਣ ਲਿਆ ਰਿਹਾ ?

ਜਾਬ ਦੇ ਨਵਾਂਸ਼ਹਿਰ ਵਿੱਚ ਐਤਵਾਰ ਨੂੰ ਇੱਕ ਟਰੱਕ ਵਿੱਚੋਂ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਗੁਜਰਾਤ ਤੋਂ ਆਏ ਇੱਕ ਟਰੱਕ ਵਿੱਚੋਂ ਹੋਈ ਹੈ। ਹੈਰੋਇਨ ਨੂੰ ਟਰੱਕ ਦੇ ਟੂਲ ਬਾਕਸ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ।

ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਨਵਾਂਸ਼ਹਿਰ ਵਿੱਚ ਐਤਵਾਰ ਨੂੰ ਇੱਕ ਟਰੱਕ ਵਿੱਚੋਂ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਗੁਜਰਾਤ ਤੋਂ ਆਏ ਇੱਕ ਟਰੱਕ ਵਿੱਚੋਂ ਹੋਈ ਹੈ। ਹੈਰੋਇਨ ਨੂੰ ਟਰੱਕ ਦੇ ਟੂਲ ਬਾਕਸ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ। ਇਸ ਸਬੰਧੀ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਪੰਜਾਬ ਵਿੱਚ ਵਾਇਆ ਗੁਜਰਾਤ ਹੈਰੋਇਨ ਆਉਣ ਉੱਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਗੁਜਰਾਤ 'ਚ ਇੰਨੇ ਵੱਡੇ ਪੱਧਰ 'ਤੇ ਡਰੱਗ ਕੌਣ ਲਿਆ ਰਿਹਾ ਹੈ?

ਕੇਜਰੀਵਾਲ ਨੇ ਪੁੱਛਿਆ- ਧੰਦੇ ਦਾ ਮਾਲਕ ਕੌਣ ਹੈ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਮਾਮਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ, 'ਗੁਜਰਾਤ 'ਚ ਇੰਨੇ ਵੱਡੇ ਪੱਧਰ 'ਤੇ ਡਰੱਗ ਕੌਣ ਲਿਆ ਰਿਹਾ ਹੈ? ਇਸ ਧੰਦੇ ਦਾ ਮਾਲਕ ਕੌਣ ਹੈ? ਸੋਚੋ ਕਿੰਨਾ ਡਰੱਗ ਬਿਨ੍ਹਾਂ ਫੜੇ ਨਿਕਲ ਰਿਹਾ ਹੋਵੇਗਾ। ਕੀ ਇੰਨੇ ਵੱਡੇ ਪੱਧਰ 'ਤੇ ਡਰੱਗ ਦਾ ਧੰਦਾ ਚੋਟੀ ਦੇ ਲੋਕਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੈ? ਤੁਸੀਂ ਦੇਸ਼ ਦੇ ਨੌਜਵਾਨਾਂ ਨੂੰ ਹਨੇਰੇ ਵਿੱਚ ਧੱਕ ਰਹੇ ਹੋ।

ਪੰਜਾਬ ਵਿੱਚੋਂ ਫੜੀ ਗਈ ਗੁਜਰਾਤ ਤੋਂ ਆਈ ਹੈਰੋਇਨ

ਇੰਸਪੈਕਟਰ ਜਨਰਲ ਆਫ਼ ਪੁਲਿਸ (ਲੁਧਿਆਣਾ ਖੇਤਰ) ਐਸਪੀਐਸ ਪਰਮਾਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਐਸਬੀਐਸ ਨਗਰ ਦੇ ਮਾਹਲਾ ਬਾਈਪਾਸ 'ਤੇ ਇੱਕ ਟਰੱਕ ਨੂੰ ਰੋਕਿਆ। ਪੁਲਿਸ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ 'ਤੇ ਗੱਡੀ ਦੇ ਟੂਲ ਬਾਕਸ 'ਚ ਛੁਪਾ ਕੇ ਰੱਖੀ ਗਈ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਤੇ ਉਸ ਦੇ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਰਾਮ ਤੇ ਬਿੱਟੂ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੁਲਵਿੰਦਰ ਨੇ ਦੱਸਿਆ ਕਿ ਰਾਜੇਸ਼ ਨੇ ਉਸ ਨੂੰ ਗੁਜਰਾਤ ਦੇ ਭੁਜ ਤੋਂ ਹੈਰੋਇਨ ਲਿਆਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਉਹ ਜਨਵਰੀ ਮਹੀਨੇ ਸ੍ਰੀਨਗਰ ਤੋਂ 30 ਕਿਲੋ ਹੈਰੋਇਨ ਲੈ ਕੇ ਆਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਦਿੱਲੀ ਤੋਂ ਇੱਕ ਕਿਲੋ ਹੈਰੋਇਨ ਵੀ ਲੈ ਕੇ ਆਇਆ ਸੀ। ਪੁਲਿਸ ਅਨੁਸਾਰ ਰਾਜੇਸ਼ ਅਤੇ ਸੋਮਨਾਥ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਸਮੁੰਦਰ ਰਸਤੇ ਗੁਜਰਾਤ ਲਿਆਂਦੀ ਗਈ ਸੀ ਡਰੱਗ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ਾ ਤਸਕਰ ਰਾਜੇਸ਼ ਸੋਨੂੰ ਆਪਣੇ ਸਾਥੀਆਂ ਸੋਮਨਾਥ ਬਿੱਕੂ, ਕੁਲਵਿੰਦਰ ਕਿੰਦਾ ਤੇ ਬਿੱਟੂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਉਹ ਬਾਹਰੋਂ ਹੈਰੋਇਨ ਟਰੱਕ ਵਿੱਚ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਇਹ ਡਰੱਗ ਸਮੁੰਦਰੀ ਰਸਤੇ ਗੁਜਰਾਤ ਦੇ ਭੁਜ ਤੱਕ ਲਿਆਂਦੀ ਗਈ ਸੀ ਤੇ ਉਥੋਂ ਟਰੱਕ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Embed widget