ਪੜਚੋਲ ਕਰੋ

ABP ਸਾਂਝਾ ਵਿਸ਼ੇਸ਼: ਕੀ ਹੈ 40 ਮੁਕਤਿਆਂ ਦੀ ਧਰਤੀ ਦਾ ਇਤਿਹਾਸ..?

ਚੰਡੀਗੜ੍ਹ: ਅੱਜ ਦੇਸ਼ ਵਿਦੇਸ਼ ਦੀ ਸਿੱਖ ਸੰਗਤ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਇਸ ਲਈ ਇਹ ਜ਼ਿਹਨ 'ਚ ਆਉਣਾ ਜ਼ਰੂਰੀ ਹੈ ਕਿ ਆਖ਼ਰ ਇਸ ਧਰਤੀ 'ਤੇ ਅਜਿਹਾ ਕੀ ਹੋਇਆ ਸੀ ਕਿ ਸੰਗਤ ਕਈ ਸਦੀਆਂ ਬਾਅਦ ਵੀ ਵੱਡੇ ਪੱਧਰ 'ਤੇ ਇੱਥੇ ਜੁੜਦੀ ਹੈ। ਏ.ਬੀ.ਪੀ. ਸਾਂਝਾ ਸੰਗਤ ਨੂੰ ਉਸ ਇਤਿਹਾਸ ਦੇ ਰੁਬਰੂ ਕਰਨ ਦੀ ਕੋਸ਼ਿਸ਼ ਕਰੇਗਾ। ਦਰਅਸਲ , ਇਸ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਤੁਰਕਾਂ ਖ਼ਿਲਾਫ ਜੰਗ ਲੜੀ ਤੇ ਜਿੱਤ ਪ੍ਰਾਪਤ ਕੀਤੀ ਸੀ। ਸੰਨ 1705 ਵਿੱਚ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਗਹਿਗੱਚ ਲੜਾਈ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ। ਖਿਦਰਾਣੇ ਦੀ ਢਾਬ 'ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਪਹੁੰਚ ਚੁੱਕੇ ਸਨ, ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿੱਚ ਜਾਣੇ ਜਾਣ ਲੱਗੇ। ਇਹੀ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ 'ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ। ਮੁਕਤਸਰ ਦੇ ਇਤਿਹਾਸਕ ਸਥਾਨਾਂ ਵਿਚ ਕਈ ਪ੍ਰਸਿੱਧ ਗੁਰਦੁਆਰੇ ਸ਼ਾਮਲ ਹਨ। ਮੁੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੈ। 1743 ਵਿਚ ਭਾਈ ਲੰਗਰ ਸਿੰਘ ਦੀ ਨਿਸ਼ਾਨਦੇਹੀ 'ਤੇ ਮਾਨਾਵਾਲਾ ਦੇ ਸੋਢੀ ਮਾਨ ਨੇ ਸੰਗਤ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ। ਇਸ ਦੇ ਨਾਲ ਹੀ ਵਿਸ਼ਾਲ ਸਰੋਵਰ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਂਅ ਵੱਡੀ ਜਗੀਰ ਲਾਈ ਸੀ, ਜੋ ਬਾਅਦ ਵਿਚ ਅੰਗਰੇਜ਼ੀ ਰਾਜ ਸਮੇਂ ਬੰਦ ਕਰ ਦਿੱਤੀ ਗਈ। ਖਿਦਰਾਣੇ ਦੀ ਢਾਬ ਤੋਂ ਕੋਈ ਇੱਕ-ਡੇਢ ਕਿਲੋਮੀਟਰ 'ਤੇ ਗੁਰਦੁਆਰਾ ਟਿੱਬੀ ਸਾਹਿਬ ਹੈ। ਇੱਥੇ ਹੀ ਗੁਰੂ ਜੀ ਨੇ ਤੁਰਕਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ ਸੀ। ਟਿੱਬੀ ਸਾਹਿਬ ਤੋਂ ਦੱਖਣ ਵੱਲ ਗੁਰਦੁਆਰਾ ਰਕਾਬਸਰ ਹੈ। ਟਿੱਬੀ ਸਾਹਿਬ ਦੇ ਉੱਤਰ-ਪੱਛਮ ਵੱਲ ਗੁਰਦੁਆਰਾ ਦਾਤਣਸਰ ਹੈ। ਮੁਕਤਸਰ ਤੋਂ ਬਠਿੰਡੇ ਵੱਲ ਜਾਂਦੀ ਸੜਕ 'ਤੇ ਗੁਰਦੁਆਰਾ ਦੂਖ ਨਿਵਾਰਣ, ਤਰਨ ਤਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਖਿਦਰਾਣੇ ਤੋਂ ਰੁਪਾਣੇ ਵੱਲ ਜਾਂਦਿਆਂ ਇਸ ਸਥਾਨ 'ਤੇ ਰੁਕੇ ਸਨ। ਪਹਿਲਾਂ ਇਥੇ ਛੋਟੀ ਜਿਹੀ ਛੱਪੜੀ ਸੀ ਪਰ ਹੁਣ ਪੱਕਾ ਸਰੋਵਰ ਤੇ ਕਾਫੀ ਵੱਡਾ ਗੁਰਦੁਆਰਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ

1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Advertisement
ABP Premium

ਵੀਡੀਓਜ਼

ਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHAKhanauri Border ਪਹੁੰਚੇ Babbu Mann ਨੇ ਕਿਹਾ, 'ਕਿਸਾਨ ਨਹੀਂ, ਤਾਂ ਗੀਤ ਵੀ ਨਹੀਂ'Bahujan Samaj Party ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹੋਏ 'ਆਪ' 'ਚ ਸ਼ਾਮਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ

ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ

Embed widget