ਕੁੱਤੇ ਤੋਂ ਬਚਦਾ 6 ਸਾਲਾ ਬੱਚਾ ਬੋਰ 'ਚ ਡਿੱਗਿਆ, ਪਿੰਡ ਵਾਲੇ ਕੱਢਣ 'ਚ ਜੁਟੇ
ਗੜ੍ਹਦੀਵਾਲਾ ਦੇ ਪਿੰਡ ਬੈਰਾਮਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਦੇ ਖੁੱਲ੍ਹੇ ਬੋਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹੁਸ਼ਿਆਰਪੁਰ: ਗੜ੍ਹਦੀਵਾਲਾ ਦੇ ਪਿੰਡ ਬੈਰਾਮਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਦੇ ਖੁੱਲ੍ਹੇ ਬੋਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ 'ਤੇ ਬੱਚੇ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਘਟਨਾ ਨੂੰ ਲੈ ਕੇ ਲੋਕ ਡਰੇ ਹੋਏ ਹਨ। ਹਾਸਲ ਜਾਣਕਾਰੀ ਮੁਤਾਬਕ ਕੁੱਤੇ ਤੋਂ ਬਚਦੇ ਹੋਏ 6 ਸਾਲ ਦਾ ਬੱਚਾ ਬੋਰ 'ਚ ਡਿੱਗ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਬੋਰਵੈੱਲ ਤੋਂ ਆਵਾਜ਼ਾਂ ਆਉਂਦੀਆਂ ਰਹੀਆਂ। ਇੰਝ ਲੱਗ ਰਿਹਾ ਸੀ ਜਿਵੇਂ ਉਸ ਵਿੱਚ ਫਸਿਆ ਬੱਚਾ ਮਦਦ ਲਈ ਚੀਕ ਰਿਹਾ ਹੋਵੇ ਪਰ ਅਚਾਨਕ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ।
ਮੌਕੇ 'ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਪਹੁੰਚ ਗਈਆਂ ਤੇ ਉਨ੍ਹਾਂ ਨੇ ਮੌਕੇ 'ਤੇ ਹੀ ਆਕਸੀਜਨ ਗੈਸ ਸਿਲੰਡਰ ਤੁਰੰਤ ਪ੍ਰਭਾਵ ਨਾਲ ਮੰਗਵਾਏ। ਬੋਰਵੈੱਲ ਦੇ ਅੰਦਰ ਆਕਸੀਜਨ ਗੈਸ ਛੱਡੀ ਜਾਂਦੀ ਹੈ, ਤਾਂ ਜੋ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਨਾ ਹੋਵੇ ਤੇ ਉਹ ਬਚ ਸਕੇ। ਇਸ ਦੇ ਨਾਲ ਹੀ ਲੋਕ ਉਨ੍ਹਾਂ ਲੋਕਾਂ ਨਾਲ ਵੀ ਸੰਪਰਕ ਬਣਾ ਰਹੇ ਹਨ ਜੋ ਬੋਰਵੈੱਲਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਮਾਹਿਰ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਸ਼ਿਆਰਪੁਰ ਵਿਖੇ 6 ਸਾਲਾ ਇੱਕ ਛੋਟਾ ਬੱਚਾ ਰਿਤਿਕ ਬੋਰਵੈਲ 'ਚ ਡਿੱਗਿਆ ਹੈ। ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਤੇ ਬਚਾਅ ਕਾਰਜ ਜਾਰੀ ਨੇ। ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।
ਹੁਸ਼ਿਆਰਪੁਰ ਵਿਖੇ 6 ਸਾਲਾ ਇੱਕ ਛੋਟਾ ਬੱਚਾ ਰਿਤਿਕ ਬੋਰਵੈਲ 'ਚ ਡਿੱਗਿਆ ਹੈ.. ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਨੇ...
— Bhagwant Mann (@BhagwantMann) May 22, 2022
ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ...