ਦੋ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਖੇਤ 'ਚੋਂ ਮਿਲੀ ਲਾਸ਼, ਪਿੰਡ 'ਚ ਸੋਗ ਦੀ ਲਹਿਰ
ਹੁਸ਼ਿਆਰਪੁਰ: ਹੁਸ਼ਿਆਰਪੁਰ 'ਚ ਸ਼ੁੱਕਰਵਾਰ ਨੂੰ ਲਾਪਤਾ ਹੋਏ ਚੱਬੇਵਾਲ ਨੇੜਲੇ ਪਿੰਡ ਗੁਪਾਲੀਆਂ ਦੇ ਨੌਜਵਾਨ ਦੀ ਅੱਜ ਪਿੰਡ ਚਿਤੋਂ ਦੇ ਖੇਤ 'ਚੋਂ ਲਾਸ਼ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ
ਹੁਸ਼ਿਆਰਪੁਰ: ਦੁਖਦਾਈ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਜਿੱਥੇ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ । ਸ਼ੁੱਕਰਵਾਰ ਨੂੰ ਚੱਬੇਵਾਲ ਨੇੜਲੇ ਪਿੰਡ ਗੁਪਾਲੀਆਂ ਦਾ ਨੌਜਵਾਨ ਲਾਪਤਾ ਹੋਇਆ ਸੀ ਜਿਸ ਦੀ ਅੱਜ ਪਿੰਡ ਚਿਤੋਂ ਦੇ ਖੇਤ 'ਚੋਂ ਲਾਸ਼ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰ 'ਤੇ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ 21 ਸਾਲਾ ਮਨਿੰਦਰ ਸਿੰਘ ਪੁੱਤਰ ਜਥੇਦਾਰ ਕੁਲਵਰਨ ਸਿੰਘ ਪਿੰਡ ਗੁਪਾਲੀਆਂ ਦਾ ਰਹਿਣ ਵਾਲਾ ਸੀ ਜੋ ਸ਼ੁੱਕਰਵਾਰ ਤੋਂ ਲਾਪਤਾ ਸੀ ਅਤੇ ਉਸ ਦਾ ਮੋਟਰਸਾਈਕਲ ਪਿੰਡ ਬਡਲਾ ਦੇ ਚੋਆ ਨੇੜਿਓਂ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪਰਿਵਾਰ ਸਮੇਤ ਪਿੰਡ ਵਾਸੀਆਂ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਚੱਬੇਵਾਲ ਪੁਲਸ 'ਤੇ ਸ਼ਿਕਾਇਤ ਦੇਣ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ ਅਤੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਧਰਨਾ ਦੇ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨਿੰਦਰ ਸਿੰਘ ਦੀ ਲਾਸ਼ ਅੱਜ ਖੇਤਾਂ ਚੋਂ ਬਰਾਮਦ ਕੀਤੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ । ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਾਫਲੇ ਸਮੇਤ ਭਗਵੰਤ ਮਾਨ ਤੇ ਕੇਜਰੀਵਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਇਹ ਵੀ ਪੜ੍ਹੋ:Watch: ਪੰਜਾਬ 'ਚ ਬੰਪਰ ਜਿੱਤ ਮਗਰੋਂ 'ਆਪ' ਦਾ ਅੰਮ੍ਰਿਤਸਰ 'ਚ ਧੰਨਵਾਦ ਪੰਜਾਬ ਰੋਡ ਸ਼ੋਅ