Hoshiarpur News: ਮੁੰਡੇ ਨੂੰ ਬੁਲੇਟ ਦੇ ਪਟਾਕੇ ਵਜਾਉਣੇ ਪੈ ਗਏ ਮਹਿੰਗੇ, ਪੁਲਿਸ ਨੇ ਘਰ ਜਾ ਕੇ ਕੱਟਿਆ ਚਲਾਨ
Punjab News: ਹੁਸ਼ਿਆਰਪੁਰ 'ਚ ਸੜਕਾਂ ਉੱਤੇ ਹੁਲੜਬਾਜੀ ਅਤੇ ਬੁਲੇਟ ਮੋਟਰਸਾਈਕਲ ਰਾਹੀਂ ਸੜਕਾਂ ਉੱਤੇ ਪਟਾਕੇ ਕੱਢਣ ਵਾਲੇ ਨੌਜਵਾਨਾਂ ਨੂੰ ਲੈ ਕੇ ਪੁਲਿਸ ਦਾ ਸਖਤ ਐਕਸ਼ਨ ਦੇਖਣ ਨੂੰ ਮਿਲਿਆ।
Hoshiarpur News: ਹੁਸ਼ਿਆਰਪੁਰ 'ਚ ਸੜਕਾਂ ਉੱਤੇ ਹੁਲੜਬਾਜੀ ਅਤੇ ਬੁਲੇਟ ਮੋਟਰਸਾਈਕਲ ਰਾਹੀਂ ਸੜਕਾਂ ਉੱਤੇ ਪਟਾਕੇ ਕੱਢਣ ਵਾਲੇ ਨੌਜਵਾਨਾਂ ਨੂੰ ਲੈ ਕੇ ਪੁਲਿਸ ਦਾ ਸਖਤ ਐਕਸ਼ਨ ਦੇਖਣ ਨੂੰ ਮਿਲਿਆ। ਜੀ ਹਾਂ ਬੁਲੇਟ ਰਾਹੀਂ ਪਟਾਕੇ ਪਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਇਨ੍ਹਾਂ ਸਕੂਲੀ ਵਿਦਿਆਰਥੀਆਂ ਦੀ ਕਿਸੇ ਵੱਲੋਂ ਵੀਡਿਓ ਬਣਾ ਲਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਅਤੇ ਨੌਜਵਾਨ ਦੇ ਘਰ ਜਾ ਕੇ ਭਾਰੀ ਰਕਮ ਵਾਲਾ ਚਲਾਨ ਕੱਟ ਕੇ ਹੱਥ ਵਿੱਚ ਦੇ ਦਿੱਤਾ।
ਇਹ ਵਿਦਿਆਰਥੀ ਰੋਜ਼ਾਨਾ ਛੁੱਟੀ ਤੋਂ ਬਾਅਦ ਘਰ ਜਾਣ ਸਮੇਂ ਲੋਕਾਂ ਨੂੰ ਬੁਲੇਟ ਦੇ ਪਟਾਕੇ ਵਜਾ ਕੇ ਪ੍ਰੇਸ਼ਾਨ ਕਰਦੇ ਸੀ
ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਚੋਹਾਲ ਮਾਰਗ ਤੇ ਪਿੰਡ ਆਦਮਵਾਲ ਦੇ ਨਿੱਜੀ ਸਕੂਲ ਦੇ ਵਿਦਿਆਰਥੀ ਰੋਜ਼ਾਨਾ ਛੁੱਟੀ ਤੋਂ ਬਾਅਦ ਘਰ ਜਾਣ ਦੀ ਥਾਂ ਨੇੜਲੇ ਪਿੰਡਾਂ ਚ ਬੁਲੇਟ ਅਤੇ ਐਕਟਿਵਾ ਨੂੰ ਮੋਡੀਫ਼ਾਈ ਸਲੰਸਰ ਪਵਾ ਕੇ ਪਟਾਕੇ ਅਤੇ ਤੇਜ ਅਵਾਜ਼ ਨਾਲ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨ ਕਰਦੇ ਸਨ। ਜਿਸ ਕਰਕੇ ਕਿਸੇ ਵੱਲੋਂ ਅੱਜ ਵੀਡਿਓ ਬਣਾ ਲਈ ਗਈ ਜੋ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜਿਸ ਤੋਂ ਬਾਅਦ ਹੁਸ਼ਿਆਰਪੁਰ ਦੀ ਥਾਣਾ ਸਦਰ ਪੁਲਿਸ ਵਲੋਂ ਤੁਰੰਤ ਹਰਕਤ 'ਚ ਆਉਂਦਿਆਂ ਉਕਤ ਬੁਲੇਟ ਮੋਟਰਸਾਈਕਲ ਦੀ ਪਛਾਣ ਕਰਕੇ ਉਸਦੇ ਘਰ ਪਹੁੰਚ ਕੇ ਚਲਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਹੁਸ਼ਆਰਪੁਰ ਚਿੰਤਪੁਰਨੀ ਮਾਰਗ ਤੇ ਪੈਂਦੇ ਪਿੰਡ ਕੋਟਲਾ ਗੌਂਸਪੁਰ ਦਾ ਰਹਿਣ ਵਾਲਾ ਹੈ ।
ਏਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਪਹਿਲਾਂ ਹੀ ਸਖਤ ਅਦੇਸ਼ ਦਿੱਤੇ ਹੋਏ ਹਨ
ਏਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਮਕੈਨਿਕ ਉਪਰ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਬੁਲਟ ਦੇ ਸਲੰਸਰਾਂ ਨੂੰ ਬਦਲਵਾਉਣ ਅਤੇ ਪਟਾਕੇ ਪਾਉਣ ਵਾਲਿਆਂ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਪਰ ਅਜੇ ਤੱਕ ਅਜਿਹੇ ਨੌਜਵਾਨ ਵੀ ਹਨ ਜੋ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ।