ਪੜਚੋਲ ਕਰੋ
(Source: ECI/ABP News)
ਫੌਜ 'ਚ ਭਰਤੀ ਹੁੰਦੇ-ਹੁੰਦੇ ਠੱਗੇ ਗਏ ਸੈਂਕੜੇ ਪੰਜਾਬੀ ਨੌਜਵਾਨ
ਫੌਜ ਵਿੱਚ ਭਰਤੀ ਦਾ ਝਾਂਸਾ ਦੇ ਕੇ ਦਰਜਨਾਂ ਪਿੰਡਾਂ ਦੇ 100 ਨੌਜਵਾਨਾਂ ਤੋਂ 1.50 ਕਰੋੜ ਠੱਗੇ ਹਨ। ਪੀੜਤਾਂ ਨੇ ਜਦੋਂ ਠੱਗੀ ਦੇ ਨੈੱਟਵਰਕ ‘ਚ ਸ਼ਾਮਲ ਵਿਅਕਤੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਕੰਟੌਨਮੈਂਟ ਦਫ਼ਤਰ ‘ਚ ਅਫਸਰਾਂ ਨਾਲ ਗੱਲ ਕਰਨ ਦਾ ਬਹਾਨਾ ਕਰਕੇ ਭੱਜ ਗਿਆ।
![ਫੌਜ 'ਚ ਭਰਤੀ ਹੁੰਦੇ-ਹੁੰਦੇ ਠੱਗੇ ਗਏ ਸੈਂਕੜੇ ਪੰਜਾਬੀ ਨੌਜਵਾਨ Hundreds of Punjabi youths were scammed to joined the army ਫੌਜ 'ਚ ਭਰਤੀ ਹੁੰਦੇ-ਹੁੰਦੇ ਠੱਗੇ ਗਏ ਸੈਂਕੜੇ ਪੰਜਾਬੀ ਨੌਜਵਾਨ](https://static.abplive.com/wp-content/uploads/sites/5/2019/04/24124349/job-fraud.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਫੌਜ ਵਿੱਚ ਭਰਤੀ ਦਾ ਝਾਂਸਾ ਦੇ ਕੇ ਚੌਗਾਂਵ, ਅਜਨਾਲਾ, ਲੋਪੋਕੇ, ਦਾਊਕੇ, ਰਾਣਿਆਂ ਸਮੇਤ ਦਰਜਨਾਂ ਪਿੰਡਾਂ ਦੇ 100 ਨੌਜਵਾਨਾਂ ਤੋਂ 1.50 ਕਰੋੜ ਠੱਗੇ ਹਨ। ਪੀੜਤਾਂ ਨੇ ਜਦੋਂ ਠੱਗੀ ਦੇ ਨੈੱਟਵਰਕ ‘ਚ ਸ਼ਾਮਲ ਵਿਅਕਤੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਕੰਟੌਨਮੈਂਟ ਦਫ਼ਤਰ ‘ਚ ਅਫਸਰਾਂ ਨਾਲ ਗੱਲ ਕਰਨ ਦਾ ਬਹਾਨਾ ਕਰਕੇ ਭੱਜ ਗਿਆ। ਜਦੋਂ ਉਹ ਨਹੀਂ ਆਇਆ ਤਾਂ ਸੈਨਾ ਦੇ ਅਫਸਰਾਂ ਦੇ ਸਮਝਾਉਣ ਤੋਂ ਬਾਅਦ ਪੀੜਤ ਵਾਪਸ ਆ ਗਏ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਖ਼ਿਆਲਾ ਦੇ ਸੈਨਿਕ ਨੇ ਪਿੰਡ ਵਾਲ਼ਿਆਂ ਨੂੰ ਪਛਾਣ ਦੇ ਵਿਅਕਤੀ ਰਾਹੀਂ ਸੈਨਾ ‘ਚ ਭਰਤੀ ਕਰਵਾਉਣ ਦਾ ਠੇਕਾ ਲਿਆ ਸੀ। ਖਾਸਾ ‘ਚ 8 ਮਹੀਨੇ ਪਹਿਲਾਂ ਹੋਈ ਭਰਤੀ ‘ਚ ਉਸ ਨੇ 50 ਨੌਜਵਾਨਾਂ ਤੋਂ ਕਰੀਬ 75 ਲੱਖ ਰੁਪਏ ਲਏ ਸੀ।
ਇਸ ਤੋਂ ਪਹਿਲਾਂ ਹੋਈ ਭਰਤੀ ‘ਚ ਵੀ ਉਸ ਨੇ ਕਰੀਬ ਇੰਨੇ ਹੀ ਲੋਕਾਂ ਤੋਂ ਇੰਨੀ ਹੀ ਰਕਮ ਲਈ ਸੀ। ਜਦੋਂ ਨਤੀਜਾ ਆਇਆ ਤਾਂ ਇਸ ‘ਚ ਨੌਜਵਾਨਾਂ ਦੇ ਨਾਂ ਕਿਤੇ ਨਹੀਂ ਸੀ। ਇਸ ਤੋਂ ਬਾਅਦ ਪੈਸੇ ਮੰਗਣ ‘ਤੇ ਦੋਵੇਂ ਪੀੜਤਾਂ ਨੂੰ ਲਾਰੇ ਲਾ ਕੇ ਫਰਾਰ ਹੋ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)