ਸਵਾਲ ਤਾਂ ਮੈਂ ਕ੍ਰਿਸ਼ਨਾ ਕੁਮਾਰ ਤੋਂ ਕੀਤਾ ਪਰ FIR ਮੇਰੇ ਖਿਲਾਫ਼ ? ਦਿੱਲੀਏ, ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ ! ਭਗੌੜੇ ਪਠਾਨਮਾਜਰਾ ਨੇ ਲਲਕਾਰੀ AAP
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਵਾਲ ਤਾਂ ਮੈਂ ਕ੍ਰਿਸ਼ਨਾ ਕੁਮਾਰ ਤੋਂ ਕੀਤਾ ਸੀ,ਪਰ ਐਫ.ਆਈ.ਆਰ ਮੇਰੇ ਖਿਲਾਫ ? ਪੰਜਾਬ ਨੂੰ ਡੋਬਣ ਵਾਲਿਆਂ ਨੂੰ ਇਨਾਮ, ਤੇ ਪੰਜਾਬ ਦੇ ਹੱਕ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਗ੍ਰਿਫ਼ਤਾਰੀ ? ਦਿੱਲੀਏ,ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ!
ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ 'ਤੇ ਗੋਲੀਬਾਰੀ ਕਰਕੇ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ। ਇੰਨਾ ਹੀ ਨਹੀਂ, ਉਸਨੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਦਰੜ ਦਿੱਤਾ। ਪੁਲਿਸ ਹੁਣ ਫਰਾਰ ਵਿਧਾਇਕ ਤੇ ਉਸਦੇ ਸਾਥੀਆਂ ਦੀ ਭਾਲ ਕਰ ਰਹੀ ਹੈ। ਇਹ ਸਾਰੇ ਸਕਾਰਪੀਓ ਅਤੇ ਫਾਰਚੂਨਰ ਵਿੱਚ ਭੱਜ ਗਏ। ਹਾਲਾਂਕਿ ਇਸ ਮੌਕੇ ਹਰਮੀਤ ਸਿੰਘ ਪਠਾਨਮਾਜਰਾ ਦਾ ਫੇਸਬੁੱਕ ਲਗਾਤਾਰ ਅੱਪਡੇਟ ਹੋ ਰਿਹਾ ਹੈ।
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਵਾਲ ਤਾਂ ਮੈਂ ਕ੍ਰਿਸ਼ਨਾ ਕੁਮਾਰ ਤੋਂ ਕੀਤਾ ਸੀ,ਪਰ ਐਫ.ਆਈ.ਆਰ ਮੇਰੇ ਖਿਲਾਫ ? ਪੰਜਾਬ ਨੂੰ ਡੋਬਣ ਵਾਲਿਆਂ ਨੂੰ ਇਨਾਮ, ਤੇ ਪੰਜਾਬ ਦੇ ਹੱਕ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਗ੍ਰਿਫ਼ਤਾਰੀ ? ਦਿੱਲੀਏ,ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ!
ਜ਼ਿਕਰ ਕਰ ਦਈਏ ਕਿ ਪਠਾਨਮਾਜਰਾ ਨੂੰ ਲੈ ਕੇ ਆਮ ਆਦਮੀ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ਸੀ ਜਿਸ ਵਿੱਚ ਆਪ ਨੇਤਾ ਬਲਤੇਜ ਪੰਨੂ ਨੇ ਕਿਹਾ ਕਿ ਪਾਰਟੀ ਅਜਿਹੇ ਮਾਮਲਿਆਂ ਵਿੱਚ ਕਿਸੇ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਕਿਹਾ, "ਇੱਕ ਔਰਤ ਨੇ ਹਰਮੀਤ ਪਠਾਨਮਾਜਰਾ ਵਿਰੁੱਧ ਸ਼ਿਕਾਇਤ ਕੀਤੀ ਹੈ। ਉਹ ਉਸ ਨਾਲ ਸਬੰਧਾਂ ਵਿੱਚ ਸੀ। ਉਨ੍ਹਾਂ ਨੇ ਇੱਕ ਗੁਰਦੁਆਰੇ ਵਿੱਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਵਿਧਾਇਕ ਬਣ ਗਏ। ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਉੱਤੇ ਕਾਰਵਾਈ ਹੋਵੇਗੀ ਤਾਂ ਉਨ੍ਹਾਂ ਨੇ ਸੁਰ ਬਦਲ ਦਿੱਤੇ।
ਇਸ ਤੋਂ ਬਾਅਦ ਹੁਣ ਇਸ ਉੱਤੇ ਵੀ ਪਠਾਨਮਾਜਰਾ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ 3 ਸਾਲਾਂ ਬਾਅਦ 2022 ਦੀ ਅਰਜ਼ੀ ਕਿਉਂ ਯਾਦ ਆਈ? ਅੱਜ, ਪੰਜਾਬ ਦੇ ਹੱਕ ਲਈ ਕ੍ਰਿਸ਼ਨ ਕੁਮਾਰ ਨੂੰ ਸਵਾਲ ਕਰਨ ਦਾ ਇਹ ਸਿਲਾ ਦਿੱਤਾ ?
ਜ਼ਿਕਰ ਕਰ ਦਈਏ ਕਿ ਪਠਾਨਮਾਜਰਾ 'ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਹਨ। ਜ਼ੀਰਕਪੁਰ ਦੀ ਇੱਕ ਔਰਤ ਨੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਔਰਤ ਨੇ ਸ਼ਿਕਾਇਤ ਵਿੱਚ ਕਿਹਾ ਕਿ ਵਿਧਾਇਕ ਨੇ ਉਸ ਨੂੰ ਝੂਠ ਬੋਲਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਨਾਲ ਸਬੰਧ ਬਣਾਏ। ਔਰਤ ਨੇ ਉਸ 'ਤੇ ਜਿਨਸੀ ਸ਼ੋਸ਼ਣ, ਧਮਕੀਆਂ ਅਤੇ ਅਸ਼ਲੀਲ ਸਮੱਗਰੀ ਭੇਜਣ ਦਾ ਦੋਸ਼ ਲਗਾਇਆ ਹੈ।
ਔਰਤ ਦਾ ਦੋਸ਼ ਹੈ ਕਿ ਵਿਧਾਇਕ ਨੇ ਵਿਆਹੁਤਾ ਹੋਣ ਦੇ ਬਾਵਜੂਦ 2021 ਵਿੱਚ ਵਿਆਹ ਕਰਵਾਇਆ ਸੀ। ਉਸਨੇ ਵਿਧਾਇਕ 'ਤੇ ਲਗਾਤਾਰ ਜਿਨਸੀ ਸ਼ੋਸ਼ਣ, ਧਮਕੀਆਂ ਅਤੇ ਉਸਨੂੰ 'ਅਸ਼ਲੀਲ' ਸਮੱਗਰੀ ਭੇਜਣ ਦਾ ਦੋਸ਼ ਲਗਾਇਆ। ਐਫਆਈਆਰ ਤੋਂ ਬਾਅਦ, ਪਠਾਨਮਾਜਰਾ ਫੇਸਬੁੱਕ 'ਤੇ ਲਾਈਵ ਹੋ ਕੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਦਿੱਲੀ ਸਥਿਤ 'ਆਪ' ਲੀਡਰਸ਼ਿਪ 'ਪੰਜਾਬ 'ਤੇ ਗੈਰ-ਕਾਨੂੰਨੀ ਢੰਗ ਨਾਲ ਰਾਜ ਕਰ ਰਹੀ ਹੈ'।






















