ਪੜਚੋਲ ਕਰੋ
Advertisement
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ IAS ਅਧਿਕਾਰੀ ਸੰਜੇ ਪੋਪਲੀ ਨੂੰ ਅਦਾਲਤ ਤੋਂ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ
ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਜ਼ਿਲ੍ਹਾ ਅਦਾਲਤ ਨੇ ਝਟਕਾ ਦਿੰਦਿਆਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਉਸ ਨੂੰ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ।
ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਜ਼ਿਲ੍ਹਾ ਅਦਾਲਤ ਨੇ ਝਟਕਾ ਦਿੰਦਿਆਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਉਸ ਨੂੰ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ 21 ਜੂਨ ਨੂੰ ਸੰਜੇ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਪੋਪਲੀ 'ਤੇ 7 ਕਰੋੜ ਰੁਪਏ ਦਾ ਟੈਂਡਰ ਪਾਸ ਕਰਨ ਲਈ ਇਕ ਫੀਸਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਦਰਅਸਲ 'ਚ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਕਰਨਾਲ ਦਾ ਰਹਿਣ ਵਾਲਾ ਸੰਜੇ ਕੁਮਾਰ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ ਨਾਂ ਦੀ ਫਰਮ ਨਾਲ ਸਬੰਧਤ ਸੀ ਅਤੇ ਸਰਕਾਰੀ ਠੇਕੇਦਾਰ ਸੀ। ਸੰਜੇ ਪੋਪਲੀ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਸੀਈਓ ਦੇ ਅਹੁਦੇ ’ਤੇ ਸਨ ਤਾਂ ਉਸ ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਨਾਲ ਮਿਲ ਕੇ 7.50 ਕਰੋੜ ਰੁਪਏ ਦਾ ਟੈਂਡਰ ਪਾਸ ਕਰਵਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ।
ਉਸ ਨੇ ਦੱਸਿਆ ਕਿ ਪਹਿਲੀ ਕਿਸ਼ਤ ਵੀ ਰਿਸ਼ਵਤ ਵਜੋਂ ਦਿੱਤੀ ਗਈ। ਦੂਸਰੀ ਰਕਮ ਅਦਾ ਕਰਦੇ ਹੋਏ ਪੋਪਲੀ ਨੂੰ ਚੰਡੀਗੜ੍ਹ ਅਤੇ ਸੰਦੀਪ ਵਾਟਸ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਦੌਰਾਨ ਸੰਜੇ ਪੋਪਲੀ ਦੇ ਘਰੋਂ ਸੋਨੇ ਦੀਆਂ 9 ਇੱਟਾਂ, 49 ਬਿਸਕੁਟ, 12 ਸਿੱਕੇ, ਚਾਂਦੀ ਦੀਆਂ ਤਿੰਨ ਇੱਟਾਂ, 18 ਸਿੱਕੇ, ਚਾਰ ਐਪਲ ਆਈਫੋਨ, ਇੱਕ ਹੋਰ ਮੋਬਾਈਲ, ਦੋ ਮਹਿੰਗੀਆਂ ਘੜੀਆਂ ਅਤੇ 3.5 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੀ ਕਾਫੀ ਪੈਸਾ ਪਿਆ ਸੀ।
ਮੋਹਾਲੀ ਦੀ ਇੱਕ ਮਸ਼ਹੂਰ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਫਲੈਟ ਦੇ ਦਸਤਾਵੇਜ਼, ਸ਼ਿਵਾਲਿਕ ਐਵੀਨਿਊ ਖਰੜ ਵਿੱਚ ਪਲਾਟ, ਕੱਪੜੇ, ਫਰਨੀਚਰ, ਮਹਿੰਗੀਆਂ ਕਾਰਾਂ ਅਤੇ ਲੱਖਾਂ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਹੋਈ ਸੀ। ਆਈਏਐਸ ਅਧਿਕਾਰੀ ਦੀ ਮਹਿਲਾ ਦੋਸਤ ਦੇ ਲਾਕਰ ਵਿੱਚੋਂ ਇੱਕ ਕਿਲੋ ਸੋਨੇ ਦੇ ਗਹਿਣੇ ਮਿਲੇ ਸਨ। ਮੋਹਾਲੀ 'ਚ ਫਲੈਟ ਵੀ ਔਰਤ ਦੇ ਨਾਂ 'ਤੇ ਸੀ ਪਰ ਔਰਤ ਆਮਦਨ ਦਾ ਸਰੋਤ ਪੇਸ਼ ਨਹੀਂ ਕਰ ਸਕੀ।
ਇਸ ਤੋਂ ਇਲਾਵਾ ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਸੀ। ਪੋਪਲੀ ਖ਼ਿਲਾਫ਼ ਪੀਸੀ ਐਕਟ ਦੀ ਧਾਰਾ 13 (1/ਬੀ) ਅਤੇ 13 (2) ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement