Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
ਭਾਰਤ-ਪਾਕਿਸਤਾਨ ਸਰਹੱਦ 'ਤੇ ILLEGAL MINING ਇੱਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਮੈਂ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਕਰ ਸਕੇ।
Punjab News: ਪੰਜਾਬ ਵਿੱਚ ਮਾਈਨਿੰਗ ਦੇ ਮੁੱਦੇ ਉੱਤੇ ਦਹਾਕਿਆਂ ਤੋਂ ਸਿਆਸਤ ਹੋ ਰਹੀ ਹੈ, ਪੰਜਾਬ ਸਰਕਾਰ ਨੇ ਇਸ ਤੋਂ 20 ਹਜ਼ਾਰ ਕਰੋੜ ਦੀ ਕਮਾਈ ਹੋਣ ਦੀ ਗੱਲ ਕਹੀ ਸੀ ਹਾਲਾਂਕਿ ਇਸ ਤੋਂ ਜੋ ਸੂਬੇ ਦੇ ਖ਼ਜ਼ਾਨੇ ਵਿੱਚ ਗਿਆ ਉਹ ਜੱਗ ਜ਼ਾਹਰ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀਆਂ ਉੱਤੇ ਹੀ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਦਾਅਵਾ ਕੀਤਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੁਲਦੀਪ ਧਾਲੀਵਾਲ ਦੀ ਨਿਗਰਾਨੀ ਹੇਠ ਨਜਾਇਜ਼ ਮਾਈਨਿੰਗ ਚਲਦੀ ਹੈ। ਨਾਜਾਇਜ਼ ਰੇਤਾ ਦਾ ਧੰਦਾ ਆਪ ਦੇ ਦੋ ਮੰਤਰੀ ਹਰਜੋਤ ਬੈਂਸ ਤੇ ਕੁਲਦੀਪ ਧਾਲੀਵਾਲ ਦੇ ਸਰਪ੍ਰਸਤੀ ਹੇਠ ਚਲਦਾ ਹੈ। ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ।
ਮਜੀਠੀਆ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਕੁਦਰਤੀ ਸਰੋਤਾਂ ਦੀ ਲੁੱਟ ਹੋ ਰਹੀ ਹੈ, ਭਾਰਤ ਪਾਕਿਸਤਾਨ ਸਰਹੱਜ ਉੱਤੇ ਇਹ 20 ਦਿਨਾਂ ਵਿਚਾਲੇ ਦਾ ਦੂਜਾ ਮਾਮਲਾ ਹੈ। ਇਹ ਵੀਡੀਓ ਪਿੰਡ- ਧੰਗਈ ,ਇਲਾਕਾ- ਰਮਦਾਸ, ਹਲਕਾ- ਅਜਨਾਲਾ ਦੀ ਹੈ।
🔴ILLEGAL MINING🔴
— Bikram Singh Majithia (@bsmajithia) October 12, 2024
🔴ਕੁਲਦੀਪ ਧਾਲੀਵਾਲ ਦੀ ਨਿਗਰਾਨੀ ਹੇਠ ਚਲਦੀ ਹੈ ILLEGAL MINING ❗️
👉 ਆਪ ਦੇ ਦੋ ਮੰਤਰੀ ਹਰਜੋਤ ਬੈਂਸ ਤੇ ਕੁਲਦੀਪ ਧਾਲੀਵਾਲ ਦੇ ਸਰਪ੍ਰਸਤੀ ਹੇਠ ਚਲਦਾ ਹੈ ਨਾਜਾਇਜ਼ ਰੇਤਾ ਦਾ ਧੰਦਾ❗️
👉 CBI ਦੀ ਹੋਵੇ ਜਾਂਚ।
👉 ਕੁਦਰਤੀ ਸਰੋਤਾਂ ਦੀ ਹੋ ਰਹੀ ਹੈ ਲੁੱਟ ❗️
👉 INDO-PAK ਬਾਰਡਰ ਤੇ 20 ਦਿਨ 'ਚ ਦੂਜਾ ਮਾਮਲਾ ❗️… pic.twitter.com/EpRPiJ3Lr2
ਮਜੀਠੀਆ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ 60 ਤੋਂ 70 ਟਰੱਕ ਦਿਨ ਰਾਤ ਭਾਰਤ ਪਾਕਿਸਤਾਨ ਸਰਹੱਦ ਤੇ ਨਜਾਇਜ਼ ਮਾਈਨਿੰਗ ਵਿੱਚ ਲੱਗੇ ਹੋਏ ਹਨ। ਇਸ ਇਲਾਕੇ 'ਚ ਪਹਿਲਾਂ ਵੀ ਮਾਈਨਿੰਗ ਹੋ ਰਹੀ ਸੀ ਜਿਸ ਦਾ ਮੁੱਦਾ ਸਮੇਂ ਸਮੇਂ ਤੇ ਉਠਾਉਂਦੇ ਰਹੇ ਹਾਂ ਪਰ ਮਾਈਨਿੰਗ ਤੋਂ 20 ਹਜ਼ਾਰ ਕਰੋੜ ਕਮਾਉਣ ਦੇ ਦਾਅਵੇ ਕਰਨ ਵਾਲੇ ਬਦਲਾਵ ਵਾਲਿਆਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ILLEGAL MINING ਇੱਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਮੈਂ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਕਰ ਸਕੇ।