ਭਾਰਤ-ਪਾਕਿ ਸਰਹੱਦ ਤੋਂ 53 ਕਰੋੜ ਦੀ ਹੈਰੋਇਨ ਬਰਾਮਦ, ਇਕ ਨਸ਼ਾ ਤਸਕਰ ਗ੍ਰਿਫ਼ਤਾਰ
ਫਿਰੋਜ਼ਪੁਰ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਬੀਐਸਐਫ ਦੀ 136 ਬਟਾਲੀਅਨ ਦੇ ਨਾਲ ਸੰਪਰਕ ਕਰਕੇ ਚੈੱਕ ਪੋਸਟ ਨਿਊ ਮਹਿੰਦੀ ਵਾਲੇ ਦੇ ਕੋਲ ਖੇਤਾਂ 'ਚ ਦਬਾਈ ਗਈ 10 ਕਿੱਲੋ ਹੈਰੋਇਨ ਅੱਜ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਨਾਰਕੋਟਿਕਸ ਸੈਲ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਪਾਕਿਸਤਾਨ ਵੱਲੋਂ ਆਈ 10 ਕਿੱਲੋ, 620 ਗ੍ਰਾਮ ਹੈਰੋਇਨ ਦੇ ਨਾਲ ਇਕ ਭਾਰਤੀ ਨਸ਼ਾ ਤਸਕਰ ਨੂੰ ਫੜ੍ਹਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਫੜ੍ਹੇ ਗਏ ਨਸ਼ਾ ਤਸਕਰ ਜਗਦੀਸ਼ ਸਿੰਘ ਉਰਫ ਕਾਲੀ ਤੇ ਪਹਿਲਾਂ ਵੀ ਹੈਰੋਇਨ ਦੀ ਖੇਪ ਦੇ ਨਾਲ ਫੜ੍ਹੇ ਜਾਣ ਦਾ ਮਾਮਲਾ ਦਰਜ ਹੈ।
ਇਕ ਵਾਰ ਫਿਰ ਫਿਰੋਜ਼ਪੁਰ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਇਸ ਨਸ਼ਾ ਤਸਕਰ ਨੂੰ ਇਕ ਵੱਡੀ ਖੇਪ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਫਿਰੋਜ਼ਪੁਰ ਭਾਗੀਰਥ ਮੀਣਾ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਨੂੰ 3 ਅਗਸਤ ਨੂੰ 20 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਤੋਂ ਪੁੱਛਗਿਛ ਕਰਨ ਤੋਂ ਬਾਅਦ ਇਸ ਨਾਲ 600 ਗ੍ਰਾਮ ਹੈਰੋਇਨ ਦੀ ਬਰਾਮਦ ਹੋਈ ਸੀ।
ਇਸ ਤੋਂ ਸਖ਼ਤੀ ਦੇ ਨਾਲ ਪੁੱਛਗਿਛ ਕੀਤੀ ਗਈ ਤਾਂ ਇਸ ਨੇ ਭਾਰਤ-ਪਾਕਿਸਤਾਨ ਸਰਹੱਦ ਦੀ ਚੈੱਕ ਪੋਸਟ ਨਿਊ ਮੋਹੰਮਦੀ ਵਾਲਾ ਦੇ ਕੋਲ ਪਾਕਿਸਤਾਨ ਵੱਲੋਂ ਆਈ ਖੇਪ ਹੋਣ ਬਾਰੇ ਦੱਸਿਆ ਤਾਂ ਇਸ ਦੀ ਨਿਸ਼ਾਨਦੇਹੀ 'ਤੇ ਫਿਰੋਜ਼ਪੁਰ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਬੀਐਸਐਫ ਦੀ 136 ਬਟਾਲੀਅਨ ਦੇ ਨਾਲ ਸੰਪਰਕ ਕਰਕੇ ਚੈੱਕ ਪੋਸਟ ਨਿਊ ਮਹਿੰਦੀ ਵਾਲੇ ਦੇ ਕੋਲ ਖੇਤਾਂ 'ਚ ਦਬਾਈ ਗਈ 10 ਕਿੱਲੋ ਹੈਰੋਇਨ ਅੱਜ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ ਦੇ ਐਸਐਸਪੀ ਨੇ ਦੱਸਿਆ ਕਿ ਫੜ੍ਹੇ ਗਏ ਨਸ਼ਾ ਤਸਕਰ ਕਾਲੀ ਦੇ ਸਬੰਧੀ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਹੋਣ ਕਾਰਨ ਇਹ ਕਾਲੀ ਲਗਾਤਾਰ ਪਾਕਿਸਤਾਨ ਨਾਲ ਨਸ਼ੇ ਦੀ ਖੇਪ ਮੰਗਵਾਉਣ ਦਾ ਕਾਰੋਬਾਰ ਕਰ ਰਿਹਾ ਸੀ। ਜਿਸ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਫੜ੍ਹ ਲਿਆ ਗਿਆ ਤੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904