ਸਫਰ ਕਰਨ ਤੋਂ ਪਹਿਲਾਂ ਪੜ੍ਹ ਲਓ ਆਹ ਜ਼ਰੂਰੀ ਖ਼ਬਰ, 18 ਰੇਲਾਂ ਰਹਿਣਗੀਆਂ ਰੱਦ
Punjab News: ਭਾਰਤੀ ਰੇਲਵੇ ਨੇ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ 18 ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਯਾਤਰੀਆਂ ਨੇ ਰੇਲਾਂ ਦੀ ਰਿਜ਼ਰਵੇਸ਼ਨ ਕਰਵਾਈ ਹੋਈ ਹੈ, ਉਨ੍ਹਾਂ ਨੂੰ SMS ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ।

Punjab News: ਭਾਰਤੀ ਰੇਲਵੇ ਨੇ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ 18 ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਯਾਤਰੀਆਂ ਨੇ ਰੇਲਾਂ ਦੀ ਰਿਜ਼ਰਵੇਸ਼ਨ ਕਰਵਾਈ ਹੋਈ ਹੈ, ਉਨ੍ਹਾਂ ਨੂੰ SMS ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਨਵੀਨ ਕੁਮਾਰ ਝਾਅ ਨੇ ਕਿਹਾ ਕਿ ਪੰਜਾਬ ਦੀ ਚੱਕੀ ਨਦੀ ਦੇ ਕਟਾਅ ਕਾਰਨ ਡਾਊਨ ਲਾਈਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਠਾਨਕੋਟ ਤੋਂ ਕੰਡੋਰੀ ਤੱਕ ਦਾ ਟ੍ਰੈਕ ਨੁਕਸਾਨਿਆ ਗਿਆ ਹੈ, ਜਿਸ ਕਾਰਨ ਰੇਲਵੇ ਨੂੰ ਇਹ ਕਦਮ ਚੁੱਕਣਾ ਪਿਆ। ਰੇਲਵੇ ਨੇ ਕਿਹਾ ਕਿ ਇਹ ਟ੍ਰੇਨਾਂ ਅਗਲੇ ਆਦੇਸ਼ਾਂ ਤੱਕ ਰੱਦ ਰਹਿਣਗੀਆਂ ਅਤੇ ਟਿਕਟ ਧਾਰਕਾਂ ਨੂੰ SMS ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ।
ਪੂਰਾ ਰਿਫੰਡ ਮਿਲੇਗਾ
ਸੀਨੀਅਰ ਡੀਸੀਐਮ ਨਵੀਨ ਕੁਮਾਰ ਝਾਅ ਨੇ ਕਿਹਾ ਕਿ ਰੇਲਵੇ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਟਿਕਟਾਂ ਦਾ ਪੂਰਾ ਰਿਫੰਡ ਦੇਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਇਸ ਸਮੇਂ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ।
ਆਹ ਰੇਲਾਂ ਰਹਿਣਗੀਆਂ ਕੈਂਸਲ
20434 – ਐਸਵੀਡੀਕੇ-ਐਸਐਫਜੀ
74910 – ਐਮਸੀਟੀਐਮ- ਪੀਟੀਕੇ
14610 – ਐਸਵੀਡੀਕੇ- ਵਾਈਐਨਆਰਕੇ
22402 – ਐਮਸੀਟੀਐਮ -ਡੀਈਈ
12446 - ਐਸਵੀਡੀਕੇ – ਐਨਡੀਐਲਐਸ
16032 – ਐਸਵੀਡੀਕੇ -ਐਸਏਐਸ
22462 - ਐਸਵੀਡੀਕੇ – ਐਨਡੀਐਲਐਸ
14503 – ਕੇਐਲਕੇ – ਐਸਵੀਡੀਕੇ
22461 – ਐਨਡੀਐਲਐਸ – ਐਸਵੀਡੀਕੇ
74907 – ਪੀਟੀਕੇ – ਐਮਸੀਟੀਐਮ
14609- ਵਾਈਐਨਆਰਕੇ – ਐਸਵੀਡੀਕੇ
22477 - ਐਨਡੀਐਲਐਸ – ਐਸਵੀਡੀਕੇ
22478 – ਐਸਵੀਡੀਕੇ – ਐਨਡੀਐਲਐਸ
12238 – ਜੇਏਟੀ -ਬੀਐਸਬੀ
22440 - ਐਸਵੀਡੀਕੇ – ਐਨਡੀਐਲਐਸ
12445 - ਐਨਡੀਐਲਐਸ – ਐਸਵੀਡੀਕੇ
20433 – ਐਸਐਫਜੀ- ਐਸਵੀਡੀਕੇ
22439 – ਐਨਡੀਐਲਐਸ - ਐਸਵੀਡੀਕੇ
ਜੰਮੂ ਰੂਟ ਹੋਵੇਗਾ ਪ੍ਰਭਾਵਿਤ
ਇਸ ਦੇ ਨਾਲ ਹੀ, ਇਨ੍ਹਾਂ ਰੇਲਗੱਡੀਆਂ ਦੇ ਰੱਦ ਹੋਣ ਨਾਲ ਜੰਮੂ ਰੂਟ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਇਸ ਤੋਂ ਇਲਾਵਾ, ਦਿੱਲੀ, ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਜਲੰਧਰ, ਪਠਾਨਕੋਟ ਆਦਿ ਸਟੇਸ਼ਨਾਂ ਦੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਮੀਂਹ ਨੇ ਕਹਿਰ ਵਰਪਾਇਆ ਹੋਇਆ ਹੈ। ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਰਹੀ ਹੈ, ਉੱਥੇ ਹੀ ਜਿਨ੍ਹਾਂ ਦੇ ਘਰ ਬਾਰਡਰ ਇਲਾਕੇ ਵਿੱਚ ਹਨ, ਉਨ੍ਹਾਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਰਹੀਆਂ ਹਨ, ਕਈਆਂ ਦੇ ਘਰ ਰੁੜ੍ਹ ਗਏ ਅਤੇ ਬੰਨ੍ਹ ਟੁੱਟਣ ਕਰਕੇ ਕਈ ਪਿੰਡਾਂ ਦਾ ਆਪਸ ਵਿੱਚ ਸੰਪਰਕ ਵੀ ਟੁੱਟ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















