ਇੱਥੇ ਸ਼ਰੇਆਮ ਚਿੱਟਾ ਵਿਕਦਾ ! ਕੀ ਇਹ ਉਹੀ ਪੰਜਾਬ ਜਿਸਦਾ ਵਾਅਦਾ ਕੀਤਾ ਗਿਆ ਸੀ ? ਰਾਜਾ ਵੜਿੰਗ ਨੇ ਹਾਕਮ ਧਿਰ ਤੋਂ ਪੁੱਛਿਆ ਸਵਾਲ
ਜਦੋਂ ਇੱਕ ਪੂਰੇ ਪਿੰਡ ਨੂੰ ਆਪਣੀਆਂ ਕੰਧਾਂ 'ਤੇ "ਇੱਥੇ ਖੁੱਲ੍ਹੇਆਮ ਚਿੱਟਾ ਵਿਕਦਾ ਹੈ" ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਖਤਮ ਹੋ ਗਿਆ ਹੈ ਜਿਸਨੇ ਬਦਲਾਅ ਦਾ ਵਾਅਦਾ ਕੀਤਾ ਸੀ।
Punjab News: ਚਿੱਟੇ ਦੀ ਕਥਿਤ ਤੌਰ 'ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਧਾਂ 'ਤੇ 'ਚਿੱਟਾ ਸ਼ਰੇਆਮ ਵਿਕਦਾ ਹੈ' ਦਾ ਸੰਦੇਸ਼ ਲਿਖ ਦਿੱਤਾ ਹੈ, ਜਿਸ ਵਿੱਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਇਸ ਬਾਰੇ ਪਤਾ ਲੱਗਣ 'ਤੇ ਇੱਕ ਪੁਲੀਸ ਟੀਮ ਤੁਰੰਤ ਪਿੰਡ ਪਹੁੰਚੀ ਅਤੇ ਕੰਧਾਂ 'ਤੇ ਲਿਖੇ ਸ਼ਬਦਾਂ 'ਤੇ ਪੇਂਟ ਫੇਰ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਹਾਕਮ ਧਿਰ ਨੂੰ ਸਵਾਲ ਪੁੱਛੇ ਜਾ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜਦੋਂ ਇੱਕ ਪੂਰੇ ਪਿੰਡ ਨੂੰ ਆਪਣੀਆਂ ਕੰਧਾਂ 'ਤੇ "ਇੱਥੇ ਖੁੱਲ੍ਹੇਆਮ ਚਿੱਟਾ ਵਿਕਦਾ ਹੈ" ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਖਤਮ ਹੋ ਗਿਆ ਹੈ ਜਿਸਨੇ ਬਦਲਾਅ ਦਾ ਵਾਅਦਾ ਕੀਤਾ ਸੀ।
When a whole village is forced to write “Chitta sold openly here” on its walls, it means people have completely lost faith in the @AAPPunjab government that promised change.
— Amarinder Singh Raja Warring (@RajaBrar_INC) December 1, 2025
Is this the Punjab that was promised?
Is this what “drug-free Punjab in 4 months” looks like?
Youth are… pic.twitter.com/YSyWObJz7Z
ਕੀ ਇਹ ਉਹੀ ਪੰਜਾਬ ਹੈ ਜਿਸਦਾ ਵਾਅਦਾ ਕੀਤਾ ਗਿਆ ਸੀ?
ਕੀ ਇਹੀ ਉਹੀ ਪੰਜਾਬ ਹੈ ਜਿਸ ਵਿੱਚ 4 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗੱਲ ਸੀ ?
ਨੌਜਵਾਨ ਮਰ ਰਹੇ ਹਨ।
ਪਰਿਵਾਰ ਟੁੱਟ ਰਹੇ ਹਨ।
ਪਿੰਡ ਵਾਸੀ ਮਦਦ ਲਈ ਰੋ ਰਹੇ ਹਨ।
ਅਤੇ ਨਸ਼ੇ ਦੇ ਨੈੱਟਵਰਕ ਨਾਲ ਲੜਨ ਦੀ ਬਜਾਏ, ਸਰਕਾਰ ਸੱਚਾਈ ਨੂੰ ਲੁਕਾਉਣ ਅਤੇ ਆਪਣੀ ਛਵੀ ਦਾ ਬਚਾਅ ਕਰਨ ਵਿੱਚ ਰੁੱਝੀ ਹੋਈ ਹੈ।
ਵਾਅਦਾ ਮਾਫੀਆ ਨੂੰ ਖਤਮ ਕਰਨ ਦਾ ਸੀ -
ਪਰ ਅੱਜ, ਮਾਫੀਆ ਮਜ਼ਬੂਤ ਹੈ ਅਤੇ ਸਰਕਾਰ ਚੁੱਪ ਹੈ।
ਪੰਜਾਬ ਨੂੰ ਭਾਸ਼ਣਾਂ ਤੇ ਪੋਸਟਰਾਂ ਦੀ ਲੋੜ ਨਹੀਂ ਹੈ।
ਪੰਜਾਬ ਨੂੰ ਹਿੰਮਤ ਅਤੇ ਕਾਰਵਾਈ ਦੀ ਲੋੜ ਹੈ।
ਜ਼ਿਕਰ ਕਰ ਦਈਏ ਕਿ ਕੰਧਾਂ ਉੱਤੇ ਲਿਖੇ ਇਨ੍ਹਾਂ ਸ਼ਬਦਾਂ ਤੋਂ ਬਾਅਦਇੱਕ ਪੁਲੀਸ ਟੀਮ ਤੁਰੰਤ ਪਿੰਡ ਪਹੁੰਚੀ ਅਤੇ ਕੰਧਾਂ 'ਤੇ ਲਿਖੇ ਸ਼ਬਦਾਂ 'ਤੇ ਪੇਂਟ ਫੇਰ ਦਿੱਤਾ। ਇਹ ਘਟਨਾ ਪਿੰਡ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਕਾਰਨ ਕਥਿਤ ਮੌਤ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
ਇਸ ਬਾਬਤ ਪਿੰਡ ਵਾਲਿਆਂ ਨੇ ਕਿਹਾ ਕਿ ਚਿੱਟੇ ਦੀ ਖੁੱਲ੍ਹੇਆਮ ਵਿਕਰੀ ਨੇ ਕਈ ਨੌਜਵਾਨ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਕਈ ਨੌਜਵਾਨ ਪਹਿਲਾਂ ਹੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ। ਧੀਆਂ ਛੋਟੀ ਉਮਰ ਵਿੱਚ ਹੀ ਵਿਧਵਾ ਹੋ ਰਹੀਆਂ ਹਨ। ਜਦੋਂ ਉਨ੍ਹਾਂ ਦੇ ਪੁੱਤ ਮਰ ਰਹੇ ਹਨ ਤਾਂ ਔਰਤਾਂ ਇਕੱਲੀਆਂ ਘਰ ਚਲਾ ਰਹੀਆਂ ਹਨ।"






















