ਪੜਚੋਲ ਕਰੋ
(Source: ECI/ABP News)
Weather Update: ਦਿੱਲੀ ਵਿੱਚ ਅੱਜ ਪੈ ਸਕਦਾ ਹੈ ਮੀਂਹ, ਠੰਢ ਕਾਰਨ ਚੜ੍ਹੇਗਾ ਪਾਰਾ, ਕਿਸਾਨਾਂ ਨੂੰ ਹੋ ਸਕਦੀ ਹੋਰ ਮੁਸ਼ਕਿਲ
ਦਿੱਲੀ ਵਿੱਚ 8 ਜਨਵਰੀ ਨੂੰ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹੇਗਾ।
![Weather Update: ਦਿੱਲੀ ਵਿੱਚ ਅੱਜ ਪੈ ਸਕਦਾ ਹੈ ਮੀਂਹ, ਠੰਢ ਕਾਰਨ ਚੜ੍ਹੇਗਾ ਪਾਰਾ, ਕਿਸਾਨਾਂ ਨੂੰ ਹੋ ਸਕਦੀ ਹੋਰ ਮੁਸ਼ਕਿਲ It may rain in Delhi today, mercury will rise due to cold, it may be more difficult for farmers Weather Update: ਦਿੱਲੀ ਵਿੱਚ ਅੱਜ ਪੈ ਸਕਦਾ ਹੈ ਮੀਂਹ, ਠੰਢ ਕਾਰਨ ਚੜ੍ਹੇਗਾ ਪਾਰਾ, ਕਿਸਾਨਾਂ ਨੂੰ ਹੋ ਸਕਦੀ ਹੋਰ ਮੁਸ਼ਕਿਲ](https://static.abplive.com/wp-content/uploads/sites/5/2021/01/08125243/Rain-in-delhi-Farmers.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ (Delhi Weather) ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਮੌਸਮ ਠੰਢਾ ਬਣਿਆ ਹੋਇਆ ਹੈ। ਆਉਣ ਵਾਲੇ ਹਫ਼ਤੇ ਵਿੱਚ ਹਲਕੀ ਬਾਰਸ਼ ਅਤੇ ਸੰਘਣੀ ਧੁੰਦ (Delhi Rain and fog) ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਸਕਦੀ ਹੈ। ਦਿੱਲੀ ਦੇ ਕਈ ਇਲਾਕਿਆਂ ਵਿੱਚ 300 ਮੀਟਰ ਤੱਕ ਦੀ ਦਰਿਸ਼ਗੋਚਰਤਾ (Low Visibility) ਰਿਕਾਰਡ ਕੀਤੀ ਗਈ ਜੋ ਹੋਰ ਵੀ ਘੱਟ ਰਿਕਾਰਡ ਕੀਤੀ ਜਾ ਸਕਦੀ ਹੈ।
ਦਿੱਲੀ ਵਿੱਚ 8 ਜਨਵਰੀ ਨੂੰ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹੇਗਾ। ਸ਼ੁੱਕਰਵਾਰ ਨੂੰ ਹਲਕੇ ਬੱਦਲ ਛਾਏ ਰਹਿਣ ਦੇ ਨਾਲ, ਸਵੇਰ ਅਤੇ ਰਾਤ ਦੇ ਸਮੇਂ ਹਲਕੀ ਬਾਰਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ ਪਾਰਾ ਤੇਜ਼ੀ ਨਾਲ ਡਿੱਗ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ 7 ਜਨਵਰੀ ਨੂੰ ਦਿੱਲੀ ਅਤੇ ਐਨਸੀਆਰ ਵਿੱਚ ਘੱਟੋ ਘੱਟ ਤਾਪਮਾਨ 14.4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 19.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਲ ਹੀ, ਹਲਕੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ। ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦਾ ਪ੍ਰਭਾਵ ਮੈਦਾਨੀ ਇਲਾਕਿਆਂ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਠੰਢੀਆਂ ਹਵਾਵਾਂ ਦੇ ਨਾਲ ਸਵੇਰ ਅਤੇ ਰਾਤ ਨੂੰ ਬੇਹੱਦ ਘੱਟ ਵੀਜ਼ੀਬਿਲਟੀ ਕਰਕੇ ਲੋਕ ਆਪਣੀ ਸੁਰੱਖਿਆ ਲਈ ਫੋਗ ਲਾਈਟਾਂ ਜਗਾ ਕੇ ਸੜਕਾਂ 'ਤੇ ਯਾਤਰਾ ਕਰ ਰਹੇ ਹਨ। ਇੱਕ ਵਾਰ ਮੌਸਮ ਸਾਫ ਹੋਣ ਤੋਂ ਬਾਅਦ ਪਾਰਾ ਦੁਬਾਰਾ ਡਿਗਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਠੰਢ ਵੱਧ ਸਕਦੀ ਹੈ।
ਇਹ ਵੀ ਪੜ੍ਹੋ: ਬਦਾਯੂ ਕਾਂਡ: ਮਹਿਲਾ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਵਿੱਚ ਮਹੰਤ ਗ੍ਰਿਫਤਾਰ, 50 ਹਜ਼ਾਰ ਦਾ ਸੀ ਇਨਾਮ
ਮੌਸਮ ਵਿਭਾਗ ਅਨੁਸਾਰ 10 ਜਨਵਰੀ ਤੱਕ ਦਿੱਲੀ ਵਾਸੀਆਂ ਨੂੰ ਜ਼ਿਆਦਾ ਠੰਡ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਤੋਂ ਬਾਅਦ ਕੈਲੋਂਗ, ਕਲਪਾ ਅਤੇ ਮਨਾਲੀ ਵਿੱਚ ਪਾਰਾ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)