ਵੱਡੀ ਖਬਰ! ਜੱਗੂ ਭਗਵਾਨਪੁਰੀਆ ਮਾਨਸਾ ਅਦਾਲਤ 'ਚ ਪੇਸ਼, ਬਿਆਸ ਪੁਲੀਸ ਮਿਲਿਆ ਨੂੰ ਟਰਾਂਜਿਟ ਰਿਮਾਂਡ
ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਗੈੰਗਸਟਰ ਜੱਗੂ ਭਗਵਾਨਪੁਰੀਆ ਨੂੰ ਨਾਮਜਦ ਕੀਤਾ ਸੀ ਪਰ ਅੰਮ੍ਰਿਤਸਰ ਪੁਲਿਸ ਹਾਲੇ ਤਕ ਜੱਗੂ ਨੂੰ ਇਸ ਕੇਸ 'ਚ ਪੁਲਿਸ ਰਿਮਾਂਡ 'ਤੇ ਨਹੀਂ ਲੈ ਸਕੀ।
Punjab News : ਮਾਨਸਾ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਬਿਆਸ ਪੁਲੀਸ ਨੇ ਜੱਗੂ ਭਗਵਾਨਪੁਰੀਆ ਨੂੰ ਟਰਾਂਜਿਟ ਰਿਮਾਂਡ ਹਾਸਲ ਕੀਤਾ ਹੈ। ਮਾਨਸਾ ਅਦਾਲਤ ਨੇ ਬਿਲਾਸਪੁਰ ਇਸ ਨੂੰ ਆਦੇਸ਼ ਦਿੱਤਾ ਹੈ ਕਿ ਸ਼ਾਮ 6 ਵਜੇ ਤਕ ਬਿਆਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਗੈੰਗਸਟਰ ਜੱਗੂ ਭਗਵਾਨਪੁਰੀਆ ਨੂੰ ਨਾਮਜਦ ਕੀਤਾ ਸੀ ਪਰ ਅੰਮ੍ਰਿਤਸਰ ਪੁਲਿਸ ਹਾਲੇ ਤਕ ਜੱਗੂ ਨੂੰ ਇਸ ਕੇਸ 'ਚ ਪੁਲਿਸ ਰਿਮਾਂਡ 'ਤੇ ਨਹੀਂ ਲੈ ਸਕੀ।
ਕਿਉਂਕਿ ਜੱਗੂ ਦੇ ਪਰਿਵਾਰ ਜੱਗੂ ਦੀ ਜਾਨ ਨੂੰ ਪੁਲਿਸ ਤੋਂ ਖਤਰਾ ਦੱਸਦੇ ਹੋਏ ਹਾਈਕੋਰਟ 'ਚ ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਨਾ ਦੇਣ ਦੀ ਅਰਜੀ ਦਿੱਤੀ ਸੀ ਜਿਸ 'ਤੇ ਅਦਾਲਤ ਨੇ 23 ਅਗਸਤ ਤਕ ਜੱਗੂ ਦਾ ਰਿਮਾਂਡ ਅੰਮ੍ਰਿਤਸਰ ਪੁਲਿਸ ਨੂੰ ਨਾ ਦੇਣ ਦੇ ਹੁਕਮ ਅਤੇ ਅੰਮ੍ਰਿਤਸਰ ਪੁਲਿਸ ਨੂੰ ਆਪਣੀ ਜਵਾਬੀ ਦਾਅਵਾ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਦੱਸ ਦੇਈਏ ਕਿ ਬਿਆਸ ਥਾਣੇ ਅੰਦਰ ਮੁਕੱਦਮਾ ਨੰਬਰ 181 2017 ਦਰਜ ਹੈ ਜਿੱਥੇ ਜੱਗੂ ਦੇ ਗੁਰਗਿਆ ਵੱਲੋਂ ਸੰਭਮ ਨਾਮੀ ਗੈਂਗਸਟਰ ਨੂੰ ਪੁਲਿਸ 'ਤੇ ਗੋਲੀਆ ਚਲਾਕੇ ਹਮਲਾ ਕਰਕੇ ਛੁਡਵਾਇਆ ਗਿਆ ਸੀ। ਜਿਸ ਵਿਚ ਜੱਗੂ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :