Punjab News: ਜਾਖੜ ਦਾ CM ਮਾਨ ਨੂੰ ਸਵਾਲ! ਫੂਲਕਾ, ਕੰਵਰ ਸੰਧੂ ਤੇ ਡਾ. ਗਾਂਧੀ ਦੇ ਨਾਵਾਂ 'ਤੇ ਕੀ ਇਤਰਾਜ? ਚਰਚਾ ਕਰਨੀ ਤਾਂ ਇਨ੍ਹਾਂ ਨੂੰ ਬੁਲਾਓ, ਨਹੀਂ ਬਹਿਸ ਪੱਕੀ...
ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚਐਸ ਫੂਲਕਾ, ਕੰਵਰ ਸੰਧੂ ਤੇ ਡਾ. ਧਰਮਵੀਰ ਗਾਂਧੀ ਦੇ ਨਾਵਾਂ 'ਤੇ ਕੀ ਇਤਰਾਜ ਹੈ? ਉਨ੍ਹਾਂ ਨੇ ਕਿਹਾ ਹੈ ਕਿ ਜੇ ਚਰਚਾ ਕਰਨੀ ਹੈ ਤਾਂ ਇਨ੍ਹਾਂ ਨੂੰ ਵੀ ਬੁਲਾ ਲਓ, ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।

Punjab News: ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਮੁੜ ਮੁੱਖ ਮੰਤਰੀ ਭਗਵੰਤ ਮਾਨ ਤੋਂ ਖੁੱਲ੍ਹੀ ਬਹਿਸ ਬਾਰੇ ਸਵਾਲ ਪੁੱਛਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚਐਸ ਫੂਲਕਾ, ਕੰਵਰ ਸੰਧੂ ਤੇ ਡਾ. ਧਰਮਵੀਰ ਗਾਂਧੀ ਦੇ ਨਾਵਾਂ 'ਤੇ ਕੀ ਇਤਰਾਜ ਹੈ? ਉਨ੍ਹਾਂ ਨੇ ਕਿਹਾ ਹੈ ਕਿ ਜੇ ਚਰਚਾ ਕਰਨੀ ਹੈ ਤਾਂ ਇਨ੍ਹਾਂ ਨੂੰ ਵੀ ਬੁਲਾ ਲਓ, ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।
ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ....
ਪੰਜਾਬ ਮੰਗਦਾ ਜਵਾਬ
ਵਿਚਾਰ ਹੋਵੇਗਾ ਜਾਂ ਵਿਵਾਦ ?
ਭਗਵੰਤ ਮਾਨ ਜੀ,
ਦਿਓ ਜਵਾਬ
ਇਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚ.ਐਸ ਫੂਲਕਾ, ਕੰਵਰ ਸੰਧੂ ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਵਾਂ ਤੇ ਇਤਰਾਜ ਕੀ ਹੈ ?
ਜੇ ਚਰਚਾ ਕਰਨੀ ਹੈ ਤਾਂ ਇਨਾਂ ਨੂੰ ਵੀ ਬੁਲਾ ਲਓ,
ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।
#ਪੰਜਾਬਮੰਗਦਾਜਵਾਬ
@BhagwantMann
@BJP4Punjab
ਪੰਜਾਬ ਮੰਗਦਾ ਜਵਾਬ
— Sunil Jakhar (@sunilkjakhar) October 23, 2023
ਵਿਚਾਰ ਹੋਵੇਗਾ ਜਾਂ ਵਿਵਾਦ ?
ਭਗਵੰਤ ਮਾਨ ਜੀ,
ਦਿਓ ਜਵਾਬ
ਇਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚ.ਐਸ ਫੂਲਕਾ,ਕੰਵਰ ਸੰਧੂ ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਵਾਂ ਤੇ ਇਤਰਾਜ ਕੀ ਹੈ ?
ਜੇ ਚਰਚਾ ਕਰਨੀ ਹੈ ਤਾਂ ਇਨਾਂ ਨੂੰ ਵੀ ਬੁਲਾ ਲਓ,
ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।…
ਮੁੱਖ ਮੰਤਰੀ ਨੇ ਕੀ ਕਿਹਾ ?
1 ਨਵੰਬਰ ਨੂੰ ਸੱਦੀ ਗਈ ਡਿਬੇਟ ਬਾਬਤ ਮੁੱਖ ਮੰਤਰੀ ਨੇ ਵਿਰੋਧੀਆਂ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਵੱਖ-ਵੱਖ ਮੁੱਦਿਆਂ 'ਤੇ ਪੰਜਾਬ ਨਾਲ ਸਰਾਸਰ ਧੋਖਾ ਕੀਤਾ ਹੈ ਜਿਸ ਲਈ ਉਹ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਲੁੱਟਿਆ ਅਤੇ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚ ਹੈ ਕਿ ਇਨ੍ਹਾਂ ਆਗੂਆਂ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਉਹ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਇੱਕ ਨਵੰਬਰ ਨੂੰ ਬਹਿਸ ਤੋਂ ਭੱਜਣ ਦਾ ਕੋਈ ਨਾ ਕੋਈ ਬਹਾਨਾ ਘੜ ਰਹੇ ਹਨ।






















