ਪੜਚੋਲ ਕਰੋ

Punjab Breaking News Live 17 May: ਕੇਜਰੀਵਾਲ ਦਾ ਪੰਜਾਬ ਵਿੱਚ ਦੂਜਾ ਦਿਨ,ਪੰਜਾਬ ਸਰਕਾਰ ਅਤੇ ਨਹਿਰੀ ਪਟਵਾਰ ਯੂਨੀਅਨ ਆਹਮੋ-ਸਾਹਮਣੇ, ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿੱਚ ਗਰਮੀ ਲੋਕਾਂ ਦੇ ਕਰੇਗੀ ਬੂਰਾ ਹਾਲ

Punjab Breaking News Live 17 May: ਕੇਜਰੀਵਾਲ ਦਾ ਪੰਜਾਬ ਵਿੱਚ ਦੂਜਾ ਦਿਨ,ਪੰਜਾਬ ਸਰਕਾਰ ਅਤੇ ਨਹਿਰੀ ਪਟਵਾਰ ਯੂਨੀਅਨ ਆਹਮੋ-ਸਾਹਮਣੇ, ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿੱਚ ਗਰਮੀ ਲੋਕਾਂ ਦੇ ਕਰੇਗੀ ਬੂਰਾ ਹਾਲ

LIVE

Key Events
Punjab Breaking News Live 17 May: ਕੇਜਰੀਵਾਲ ਦਾ ਪੰਜਾਬ ਵਿੱਚ ਦੂਜਾ ਦਿਨ,ਪੰਜਾਬ ਸਰਕਾਰ ਅਤੇ ਨਹਿਰੀ ਪਟਵਾਰ ਯੂਨੀਅਨ ਆਹਮੋ-ਸਾਹਮਣੇ, ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿੱਚ ਗਰਮੀ ਲੋਕਾਂ ਦੇ ਕਰੇਗੀ ਬੂਰਾ ਹਾਲ

Background

Punjab Breaking News Live 17 May: ਲੋਕ ਸਭਾ ਚੋਣਾਂ ਨੂੰ ਲੈਕੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਲਈ ਪੰਜਾਬ ਵਿੱਚ ਡੱਟ ਕੇ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਪੰਜਾਬ ਵਿੱਚ ਕੇਜਰੀਵਾਲ ਦੂਜੇ ਦਿਨ ਚੋਣ ਪ੍ਰਚਾਰ ਕਰਨਗੇ। ਅੱਜ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਸ੍ਰੀ ਰਾਮ ਤੀਰਥ ਮੰਦਿਰ ਜਾਣਗੇ ਅਤੇ ਨਤਮਸਤਕ ਹੋਣਗੇ। ਉੱਥੇ ਹੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। 

Arvind Kejriwal: ਕੇਜਰੀਵਾਲ ਦਾ ਪੰਜਾਬ 'ਚ ਦੂਜਾ ਦਿਨ, ਰਾਮ ਤੀਰਥ ਮੰਦਿਰ 'ਚ ਟੇਕਣਗੇ ਮੱਥਾ, ਜਾਣੋ ਪੂਰਾ ਸ਼ਡਿਊਲ

ਪੰਜਾਬ ਸਰਕਾਰ ਅਤੇ ਨਹਿਰੀ ਪਟਵਾਰ ਯੂਨੀਅਨ ਆਹਮੋ-ਸਾਹਮਣੇ

ਚੋਣਾਂ ਦੇ ਮਾਹੌਲ ਵਿਚਾਲੇ ਪੰਜਾਬ ਸਰਕਾਰ ਅਤੇ ਨਹਿਰੀ ਪਟਵਾਰ ਯੂਨੀਅਨ ਆਹਮੋ-ਸਾਹਮਣੇ ਆ ਗਏ ਹਨ, ਕਿਉਂਕਿ ਸਰਕਾਰ ਨੇ 200 ਨਹਿਰੀ ਪਟਵਾਰੀਆਂ ਦੇ ਪਾਣੀ ਦੀ ਰਿਪੋਰਟ ਨੂੰ ਲੈ ਕੇ ਚਾਰਜਸ਼ੀਟ ਕਰ ਦਿੱਤੀ ਹੈ। ਮਾਈਨਰ, ਨਹਿਰ ਅਤੇ ਰਜਬਾਹੇ ਟੇਲਾਂ ਤੱਕ ਪਹੁੰਚ ਗਏ ਹਨ।  ਵਿਭਾਗ ਵਿੱਚ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਪਟਵਾਰੀਆਂ ਖ਼ਿਲਾਫ਼ ਅਜਿਹੀ ਕਾਰਵਾਈ ਕੀਤੀ ਗਈ ਹੈ। ਦਰਅਸਲ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੇ ਰਜਬਾਹਾ, ਮਾਈਨਰ ਅਤੇ ਨਹਿਰਾਂ ਤੋਂ ਮਿਲਣ ਵਾਲੇ ਪਾਣੀ ਦਾ 100 ਫੀਸਦੀ ਸਿੰਚਾਈ ਲਈ ਵਰਤਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਦਕਿ ਮਾਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ 21 ਫੀਸਦੀ ਸੀ।  ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਰਤੋਂ ਹੁਣ 38 ਫੀਸਦੀ ਦੇ ਕਰੀਬ ਪਹੁੰਚ ਗਈ ਹੈ, ਜਦੋਂ ਕਿ ਸੂਬਾ ਸਰਕਾਰ ਦਾ ਟੀਚਾ 100 ਫੀਸਦੀ ਹੈ।

Canal Patwari Strike: ਚੋਣਾਂ ਦੌਰਾਨ ਨਹਿਰੀ ਪਟਵਾਰੀਆਂ ਤੇ ਸਰਕਾਰ ਵਿਚਾਲੇ ਖੜਕੀ, ਹੜਤਾਲ 'ਤੇ ਗਏ ਮੁਲਾਜ਼ਮਾਂ ਨੂੰ ਚਿਤਾਵਨੀ ਹੋਈ ਜਾਰੀ

ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿੱਚ ਗਰਮੀ ਲੋਕਾਂ ਦੇ ਕਰੇਗੀ ਬੂਰਾ ਹਾਲ

Punjab Weather Update: ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਪੰਜ ਦਿਨਾਂ ਤੱਕ ਗਰਮ ਹਵਾਵਾਂ ਨਾਲ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਇਸ ਹਫ਼ਤੇ ਦੇ ਅਖੀਰ ਤੱਕ ਕਈ ਸੂਬਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦੂਜੇ ਪਾਸੇ ਹਰਿਆਣਾ ਦੇ ਸਿਰਸਾ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਤੱਕ ਪਹੁੰਚ ਗਿਆ, ਜੋ ਸੂਬੇ ਵਿੱਚ ਸਭ ਤੋਂ ਵੱਧ ਸੀ।

Weather Update: ਅਗਲੇ 5 ਦਿਨ ਲੋਕਾਂ ਨੂੰ ਸਤਾਵੇਗੀ ਕੜਾਕੇ ਦੀ ਗਰਮੀ, 47 ਡਿਗਰੀ ਤੋਂ ਪਾਰ ਪਹੁੰਚੇਗਾ ਪਾਰਾ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

13:05 PM (IST)  •  17 May 2024

Punjab News: ਜ਼ਰੂਰੀ ਨਹੀਂ ਕਿ ਸ਼ਹੀਦਾਂ ਦੇ ਵਾਰਿਸ ਵੀ ਸ਼ਹੀਦਾਂ ਦੀ ਸੋਚ 'ਤੇ ਚੱਲਣ...ਸਿਮਰਨਜੀਤ ਮਾਨ ਦਾ ਦਾਅਵਾ

Lok Sabha Election: ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਨੇ ਕਿਹਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਕੋਈ ਸ਼ਹੀਦ ਪਰਿਵਾਰ ਦਾ ਮੈਂਬਰ ਉਸ ਮਹਾਨ ਸ਼ਹੀਦ ਦੇ ਪਾਏ ਪੂਰਨਿਆਂ ਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਵੇਗਾ ਜਾਂ ਨਹੀ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਬਹੁਤੇ ਸ਼ਹੀਦ ਪਰਿਵਾਰਾਂ ਦੇ ਮੈਬਰ ਬੀਜੇਪੀ, ਬਾਦਲ ਦਲ ਨਾਲ ਚੱਲਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮੈਂਬਰ ਕਦੀ ਵੀ ਬਰਗਾੜੀ ਮੋਰਚੇ ਵਿੱਚ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ ਚੱਲਣ ਵਾਲੇ ਕਈ ਆਗੂ ਪਾਰਟੀ ਨੂੰ ਛੱਡਕੇ ਚਲੇ ਗਏ ਹਨ। ਫਿਰ ਸਾਡੇ ਸਿੱਖ ਇਤਿਹਾਸ ਵਿੱਚ ਵੀ ਇਹ ਵਰਣਨ ਹੈ ਕਿ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰ ਵੀ ਗੁਰਸਿੱਖੀ ਸੋਚ ਨੂੰ ਨਹੀਂ ਸਨ ਪ੍ਰਣਾਏ ਹੋਏ ਜਿਸ ਦੀ ਬਦੌਲਤ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਤਾਗੱਦੀ ਦੀ ਬਖਸ਼ਿਸ਼ ਨਹੀਂ ਕੀਤੀ। 

11:55 AM (IST)  •  17 May 2024

Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ

Jalandhar News: ਅਮਰੀਕਾ ਤੋਂ ਦੁਖਦਾਈ ਖਬਰ ਆਈ ਹੈ। ਵਿਦੇਸ਼ੀ ਧਰਤੀ ਉਪਰ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਨਵਾਂਸ਼ਹਿਰ ਦਾ ਇਹ ਨੌਜਵਾਨ ਅਜੇ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਤੀਰਥ ਨਾਮੀ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਕਮਾਈ ਕਰਨ ਲਈ ਵਿਦੇਸ਼ ਗਿਆ ਸੀ ਪਰ ਹੁਣ ਉਸ ਦੀ ਲਾਸ਼ ਵਾਪਸ ਆ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਪਛਾਣ 29 ਸਾਲਾ ਤੀਰਥ ਵਜੋਂ ਹੋਈ ਹੈ। ਉਹ ਨਵਾਂਸ਼ਹਿਰ ਦੇ ਪਿੰਡ ਮਹਿੰਦੀਪੁਰ ਦਾ ਰਹਿਣ ਵਾਲਾ ਸੀ। 

10:57 AM (IST)  •  17 May 2024

Lok Sabha Election 2024: ਝਾੜੂ ਵਾਲਾ ਬਟਨ ਦਬਾਓ, ਮੈਨੂੰ ਮੁੜ ਜੇਲ੍ਹ ਜਾਣੋਂ ਬਚਾਓ, ਕੇਜਰੀਵਾਲ ਦੀ ਪੰਜਾਬੀਆਂ ਨੂੰ ਭਾਵੁਕ ਅਪੀਲ

Amritsar News: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੁੜ ਜੇਲ੍ਹ ਜਾਣ ਤੋਂ ਬਚਾਉਣ ਵਾਸਤੇ ਉਹ ਇਸ ਵਾਰ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਜਿਤਾਉਣ। ਵੀਰਵਾਰ ਨੂੰ ਇਹ ਅਪੀਲ ਉਨ੍ਹਾਂ ਅੰਮ੍ਰਿਤਸਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਹੇਠ ਆਉਂਦੇ ਲਾਹੌਰੀ ਗੇਟ ਦੇ ਅੰਦਰੂਨੀ ਹਿੱਸੇ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤੀ।

10:48 AM (IST)  •  17 May 2024

Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?

Summer Vacation in Punjab: ਪੰਜਾਬ ਅੰਦਰ ਗਰਮੀ ਰਿਕਾਰਡ ਤੋੜ ਰਹੀ ਹੈ। ਸਭ ਤੋਂ ਵੱਧ ਗਰਮੀ ਦਾ ਸ਼ਿਕਾਰ ਸਕੂਲੀ ਬੱਚੇ ਹੋ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਹੀ ਹੋਣਗੀਆਂ। ਸਰਕਾਰ ਦੇ ਇਸ ਫੈਸਲੇ ਦਾ ਅਧਿਆਪਕ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ।ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਰਾਜ ਵਿੱਚ ਪੈ ਰਹੀ ਭਾਰੀ ਗਰਮੀ ਨੂੰ ਵੇਖਦਿਆਂ ਇਨ੍ਹਾਂ ਹੁਕਮਾਂ ਉਪਰ ਨਜ਼ਰਸਾਨੀ ਕਰਨੀ ਚਾਹੀਦੀ ਹੈ ਤੇ ਇਹ ਛੁੱਟੀਆਂ ਮਈ ਦੇ ਤੀਜੇ ਹਫ਼ਤੇ ਤੋਂ ਕਰਨ ਦੀ ਲੋੜ ਹੈ। ਈਟੀਟੀ ਅਧਿਆਪਕ ਯੂਨੀਅਨ ਦੇ ਆਗੂ ਹਰਦੀਪ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਦੁਪਹਿਰ ਸਮੇਂ ਪਾਰਾ 44 ਡਿਗਰੀ ਤੋਂ ਪਾਰਾ ਹੋ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਇਸ ਤੇਜ਼ ਧੁੱਪ ਦੌਰਾਨ ਘਰੇ ਜਾਣਾ ਸਭ ਤੋਂ ਵੱਧ ਔਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮੀ ਸਕੂਲਾਂ ਦੇ ਛੋਟੇ ਬੱਚਿਆਂ ਨੂੰ ਇਸ ਗਰਮੀ ਦਾ ਸਭ ਤੋਂ ਵੱਧ ਸ਼ਿਕਾਰ ਹੋਣ ਲੱਗੇ ਹਨ।

10:11 AM (IST)  •  17 May 2024

Amritpal Singh: ਖਡੂਰ ਸਾਹਿਬ 'ਚ ਖੜਕੀ ! ਅੰਮ੍ਰਿਤਪਾਲ ਦੇ ਸਮਰਥਕਾਂ ਨੇ ਧਮਕਾਏ AAP ਦੇ ਵਰਕਰ, ਜਾਨੋ ਮਾਰਨ ਦੀਆਂ ਧਮਕੀਆਂ

Amritpal Singh Supporters: ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ 'ਆਪ' ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੋਰਡਿੰਗਾਂ ਨੂੰ ਪਿੰਡ ਪੰਜਵੜ 'ਚ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਨਹੀਂ ਲਗਾਉਣ ਦਿੱਤਾ ਗਿਆ। ਪੰਜਵੜ ਪਿੰਡ ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਪਰਮਜੀਤ ਸਿੰਘ ਪੰਜਵੜ ਦਾ ਪਿੰਡ ਹੈ। ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਿਹਾ ਕਿ ਉਹ ਇਸ ਬੋਰਡ ਨੂੰ ਨਹੀਂ ਲਗਾਉਣ ਦੇਣਗੇ ਅਤੇ ਬੋਰਡ ਲਗਾਉਣ ਵਾਲੇ ਵਰਕਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਪੁਲਸ ਨੇ ਇਸ ਮਾਮਲੇ 'ਚ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੰਜਵੜ ਖੁਰਦ ਦੇ ਵਸਨੀਕ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਸ਼ਾਮ ਨੂੰ ਪਿੰਡ ਵਿੱਚ ਸ਼ਾਂਤੀਪੂਰਵਕ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹੋਰਡਿੰਗ ਲਗਾ ਰਹੇ ਸਨ। ਇਸੇ ਦੌਰਾਨ ਪੰਜਵੜ ਖੁਰਦ ਦੇ ਤਿੰਨ ਵਸਨੀਕ ਜਗਰੂਪ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਆ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਬੋਰਡ ਲਗਾਉਣ ਤੋਂ ਰੋਕਿਆ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Embed widget