'ਕੇਜਰੀਵਾਲ ਦਾ ਸਰਕਾਰੀ ਤੰਤਰ 'ਚ ਦਖ਼ਲ ! ਕਿਸ ਹੈਸੀਅਤ ਨਾਲ ਪੰਜਾਬ ਸਰਕਾਰ ਵੱਲੋਂ ਕਰ ਰਹੇ ਨੇ ਉਦਘਾਟਨ', ਖੜ੍ਹਾ ਹੋਇਆ ਨਵਾਂ ਵਿਵਾਦ
ਤੁਸੀ ਹੁਣੇ ਤਾਂ ਵਿਪਾਸਣਾ ਕੇਂਦਰ ਜਾ ਕੇ ਆਏ ਹੋ, ਤੁਹਾਡੇ ਅੰਦਰ ਤਾਂ ਸੱਤਾ ਦੀ ਭੁੱਖ ਸ਼ਾਂਤ ਹੋਣੀ ਚਾਹੀਦੀ ਸੀ। ਲਗਦਾ ਹੈ 2027 ਤੱਕ ਭਗਵੰਤ ਮਾਨ ਤੋਂ ਜਿਆਦਾ ਅਰਵਿੰਦ ਕੇਜਰੀਵਾਲ ਦਾ ਨਾਮ ਪੰਜਾਬ ਦੇ ਨੀਂਹ ਪੱਥਰਾਂ ਉੱਤੇ ਹੋਵੇਗਾ..!
Punjab News: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਸਿਵਲ ਹਸਪਤਾਲ ਵਿਖੇ ਨਵੇਂ ਮਾਡਿਊਲਰ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕੀਤਾ ਹੈ ਜਿਸ ਦੇ ਨੀਂਹ ਪੱਥਰ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਥੱਲੇ ਅਰਵਿੰਦ ਕੇਜਰੀਵਾਲ ਦਾ ਨਾਂਅ ਲਿਖਿਆ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ।
ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਵਿਧਾਇਕ ਅਰਵਿੰਦ ਕੇਜਰੀਵਾਲ ਦਾ ਨਾਮ ਜਨਤਾ ਦੇ ਨੁਮਾਇੰਦੇ ਵੱਲੋਂ ਜਨਤਾ ਦੇ ਟੈਕਸ ਨਾਲ ਕਰਵਾਏ ਗਏ ਵਿਕਾਸ ਕਾਰਜ ਦੇ ਨੀਂਹ ਪੱਥਰ ਉੱਤੇ ਕਿਵੇਂ ਲਿਖਿਆ ਜਾ ਸਕਦਾ ਹੈ ?
ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਵਿਧਾਇਕ ਅਰਵਿੰਦ ਕੇਜਰੀਵਾਲ ਦਾ ਨਾਮ ਜਨਤਾ ਦੇ ਨੁਮਾਇੰਦੇ ਵੱਲੋਂ ਜਨਤਾ ਦੇ ਟੈਕਸ ਨਾਲ ਕਰਵਾਏ ਗਏ ਵਿਕਾਸ ਕਾਰਜ ਦੇ ਨੀਂਹ ਪੱਥਰ ਉੱਤੇ ਕਿਵੇਂ ਲਿਖਿਆ ਜਾ ਸਕਦਾ ਹੈ...⁉️
— Sukhjinder Singh Randhawa (@Sukhjinder_INC) March 19, 2025
ਜੇਕਰ ਤੁਸੀ ਕੌਮੀ ਕਨਵੀਨਰ ਦਾ ਹਵਾਲਾ ਦੇਕੇ ਇਹ ਸਭ ਕਰ ਰਹੇ ਹੋ ਫੇਰ ਤਾਂ ਦੇਸ਼ ਤੇ ਤਮਾਮ ਵੱਡੇ ਲੀਡਰ ਇਵੇਂ ਹੀ ਕਰਨਾ ਸ਼ੁਰੂ ਕਰ ਦੇਣ।… pic.twitter.com/nC6NXrj6it
ਜੇ ਤੁਸੀ ਕੌਮੀ ਕਨਵੀਨਰ ਦਾ ਹਵਾਲਾ ਦੇਕੇ ਇਹ ਸਭ ਕਰ ਰਹੇ ਹੋ ਫੇਰ ਤਾਂ ਦੇਸ਼ ਤੇ ਤਮਾਮ ਵੱਡੇ ਲੀਡਰ ਇਵੇਂ ਹੀ ਕਰਨਾ ਸ਼ੁਰੂ ਕਰ ਦੇਣ। ਕੇਜਰੀਵਾਲ ਜੀ ਸਰਕਾਰੀ ਤੰਤਰ ਵਿੱਚ ਇੰਨਾ ਦਖਲ ਸਹੀ ਨਹੀਂ ਹੁੰਦਾ, ਤੁਸੀ ਹੁਣੇ ਤਾਂ ਵਿਪਾਸਣਾ ਕੇਂਦਰ ਜਾ ਕੇ ਆਏ ਹੋ, ਤੁਹਾਡੇ ਅੰਦਰ ਤਾਂ ਸੱਤਾ ਦੀ ਭੁੱਖ ਸ਼ਾਂਤ ਹੋਣੀ ਚਾਹੀਦੀ ਸੀ। ਲਗਦਾ ਹੈ 2027 ਤੱਕ ਭਗਵੰਤ ਮਾਨ ਤੋਂ ਜਿਆਦਾ ਅਰਵਿੰਦ ਕੇਜਰੀਵਾਲ ਦਾ ਨਾਮ ਪੰਜਾਬ ਦੇ ਨੀਂਹ ਪੱਥਰਾਂ ਉੱਤੇ ਹੋਵੇਗਾ..!
ਇਸ ਮੌਕੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ਦੇਖੋ ਭਗਵੰਤ ਮਾਨ ਉਦੋਂ ਤੇ ਹੁਣ! ਇਸੇ ਲਈ ਮੈਂ ਉਨ੍ਹਾਂ ਨੂੰ ਨਕਲੀ ਇਨਕਲਾਬੀ ਕਹਿੰਦਾ ਹਾਂ!
Watch @BhagwantMann then and now ! That is why i call them fake revolutionaries ! @INCIndia @INCPunjab pic.twitter.com/Id2rdA6WTx
— Sukhpal Singh Khaira (@SukhpalKhaira) March 19, 2025
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਤਸਵੀਰ ਸਾਂਝੀਆਂ ਕਰਦਿਆਂ ਲਿਖਿਆ, ਬਦਲਾਵ ਸਿਖਰਾਂ 'ਤੇ, ਦਾਅਵੇ VIP ਕਲਚਰ ਖ਼ਤਮ ਕਰਨ ਦੇ ਪਰ ਹਕੀਕਤ ਕੁਝ ਹੋਰ। ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਦੇ ਕਿਸੇ ਵੀ ਅਹੁਦੇ 'ਤੇ ਨਹੀਂ ਹਨ। ਨਾ ਵਿਧਾਇਕ ਨਾ ਸਾਂਸਦ ਹਨ ਤਾਂ ਕਿਸ ਹੈਸੀਅਤ ਨਾਲ ਪੰਜਾਬ ਸਰਕਾਰ ਵੱਲੋਂ ਉਦਘਾਟਨ ਕਰ ਸਕਦੇ ਹਨ ? ਮਜੀਠੀਆ ਨੇ ਕਿਹਾ ਕਿ SUPER CM ਦਾ ਨਾਮ ਦੂਰ ਤੋਂ ਦਿਖਾਈ ਦੇ ਰਿਹਾ। DUMMY CM ਖਾਨਾ ਪੂਰਤੀ ਲਈ ਕੋਲ ਖੜੇ ਹਨ। ਕੀ ਇਸੇ ਬਦਲਾਵ ਲਈ ਪੰਜਾਬ ਨੇ 92 ਨਗੀਨੇ ਚੁਣੇ ਸਨ ?






















