ਪੜਚੋਲ ਕਰੋ
Advertisement
ਪੁਲਿਸ ਨੇ ਕਿਹਾ 9 ਕਰੋੜ ਫੜੇ, ਪਰ ਫਾਦਰ ਐਂਥਨੀ ਨੇ ਦੱਸੇ 15 ਕਰੋੜ
ਖੰਨਾ: ਬੀਤੇ ਦਿਨੀਂ ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਫਾਦਰ ਐਂਥਨੀ ਕੋਲੋਂ 9 ਕਰੋੜ 66 ਲੱਖ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਪਰ ਐਤਵਾਰ ਨੂੰ ਫਾਦਰ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੁਲਿਸ ਉਨ੍ਹਾਂ ਕੋਲੋਂ 15 ਕਰੋੜ ਤੋਂ ਵੱਧ ਦੀ ਰਕਮ ਲੈ ਕੇ ਗਈ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਪੈਸੇ ਸਕੂਲਾਂ ਦੀਆਂ ਕਿਤਾਬਾਂ ਵੇਚ ਕੇ ਕਮਾਏ ਗਏ ਸੀ ਤੇ ਬੈਂਕ ਵਿੱਚ ਜਮ੍ਹਾ ਕਰਵਾਉਣੇ ਸੀ। ਹਾਲਾਂਕਿ ਉਨ੍ਹਾਂ ਇਨਕਮ ਟੈਕਸ ਵਿਭਾਗ ਨੂੰ 3 ਅਪਰੈਲ ਨੂੰ ਸਬੂਤ ਪੇਸ਼ ਕਰਨ ਬਾਰੇ ਵੀ ਹਾਮੀ ਭਰੀ ਹੈ।
ਦਰਅਸਲ ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਫਾਦਰ ਐਂਥਨੀ ਕੋਲੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਕਮ ਜ਼ਬਤ ਕਰਨ ਦੀ ਜਾਣਕਾਰੀ ਦਿੱਤੀ ਸੀ। ਹੁਣ ਫਾਦਰ ਨੇ ਦੱਸਿਆ ਕਿ ਉਸ ਦਿਨ ਛਾਪੇਮਾਰੀ ਦੌਰਾਨ ਪੁਲਿਸ ਫਾਦਰ ਕੋਲੋਂ 15 ਕਰੋੜ ਰੁਪਏ ਤੋਂ ਲੈ ਕੇ ਗਈ ਸੀ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ 9 ਕਰੋੜ 66 ਲੱਖ ਰੁਪਏ ਦੀ ਰਿਕਵਰੀ ਦਿਖਾਈ ਗਈ ਹੈ।
ਫਾਦਰ ਨੇ ਦੱਸਿਆ ਕਿ ਜੋ ਪੈਸੇ ਖੰਨਾ ਪੁਲਿਸ ਨੇ ਜ਼ਬਤ ਕੀਤੇ ਸੀ, ਉਹ ਸਹੋਦਿਆ ਕੰਪਨੀ ਵੱਲੋਂ ਸਕੂਲਾਂ ਦੀਆਂ ਕਿਤਾਬਾਂ ਵੇਚ ਕੇ ਕਮਾਏ ਗਏ ਸੀ। ਕੰਪਨੀ ਵਿੱਚ ਉਹ 4 ਪਾਰਟਨਰਜ਼ ਹਨ। ਸਕੂਲਾਂ ਦੀ ਗਿਣਤੀ 40 ਤੋਂ 50 ਹੈ। ਉਨ੍ਹਾਂ ਦੱਸਿਆ ਕਿ ਪੂਰੇ ਸਾਲ ਦੌਰਾਨ ਪੂਰੇ ਪੰਜਾਬ ਵਿੱਚ 40 ਕਰੋੜ ਦੇ ਕਰੀਬ ਕਿਤਾਬਾਂ ਤੇ ਸਟੇਸ਼ਨਰੀ ਦਾ ਕਾਰੋਬਾਰ ਹੁੰਦਾ ਹੈ। ਤਾਜੁਬ ਦੀ ਗੱਲ ਹੈ ਕਿ ਪੁਲਿਸ ਵੱਲੋਂ ਜ਼ਬਤ ਕੀਤੀ ਰਕਮ 9 ਨਹੀਂ, ਬਲਕਿ 15 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ- 9,66,61,700 ਰੁਪਏ ਦੀ ਹਵਾਲਾ ਰਾਸ਼ੀ ਲਿਜਾਂਦੇ ਬਿਸ਼ਪ ਫਰੈਂਕੋ ਦੇ ਸਾਥੀ ਸਮੇਤ ਛੇ ਗ੍ਰਿਫ਼ਤਾਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement