Farmer Protest: ਕਿਸਾਨ ਦੇ ਹੱਕ 'ਚ ਸੱਦੀ ਖਾਪ ਮਹਾਪੰਚਾਇਤ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਸੱਦਾ, ਹੁਣ ਵਿੱਢੀ ਜਾਵੇਗੀ ਆਰ-ਪਾਰ ਦੀ ਲੜਾਈ ?
ਖਾਪ ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਪੁੱਜਣਗੇ। ਮਹਾਪੰਚਾਇਤ ਲਈ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਧੁੰਦ ਕਾਰਨ ਸ਼ੁਰੂ ਹੋਣ ਵਿੱਚ ਦੇਰੀ ਹੋਈ।
Farmer Protest: ਸ਼ੰਭੂ ਤੇ ਖਨੌਰੀ ਸਰਹੱਦ 'ਤੇ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹਰਿਆਣਾ ਦੇ ਹਿਸਾਰ 'ਚ ਖਾਪ ਮਹਾਪੰਚਾਇਤ ਬੁਲਾਈ ਗਈ ਹੈ। ਬਾਸ ਪਿੰਡ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਮਹਾਂਪੰਚਾਇਤ ਲਈ 102 ਖਾਪ ਪੰਚਾਇਤਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ।
ਖਾਪ ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਪੁੱਜਣਗੇ। ਮਹਾਪੰਚਾਇਤ ਲਈ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਧੁੰਦ ਕਾਰਨ ਸ਼ੁਰੂ ਹੋਣ ਵਿੱਚ ਦੇਰੀ ਹੋਈ।
ਅੰਦੋਲਨ ਦੀ ਰੂਪ-ਰੇਖਾ ਤਿਆਰ ਕਰਨ ਲਈ 102 ਖਾਪਾਂ ਨੇ 11 ਮੈਂਬਰਾਂ ਦੀ ਕਮੇਟੀ ਬਣਾਈ ਹੈ। ਕਮੇਟੀ ਮੋਰਚੇ 'ਤੇ ਜਾ ਕੇ ਸਰਕਾਰ ਨਾਲ ਗੱਲ ਕਰੇਗੀ ਤੇ ਖਾਪਾਂ ਦਾ ਅੰਦੋਲਨ ਚਲਾਏਗੀ। ਖਾਪ ਪੰਚਾਇਤਾਂ ਦੀ ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।
ਖਾਪਾਂ ਵੱਲੋਂ ਬਣਾਈ ਗਈ 11 ਮੈਂਬਰਾਂ ਦੀ ਕਮੇਟੀ ਵਿੱਚ ਉਮੇਦ ਸਿੰਘ ਸਰਪੰਚ ਰਿਠਾਲ, ਦਹੀਆ ਖਾਪ ਦੇ ਮੁਖੀ ਜੈਪਾਲ ਦਹੀਆ, ਸਤੀਸ਼ ਖਾਪ ਦੇ ਨੁਮਾਇੰਦੇ ਸਤੀਸ਼ ਚੇਅਰਮੈਨ, ਕੰਡੇਲਾ ਖਾਪ ਦੇ ਨੁਮਾਇੰਦੇ ਓਮ ਪ੍ਰਕਾਸ਼ ਕੰਡੇਲਾ, ਮਹਿਮ ਚੌਬੀਸੀ ਤਪਾ ਪ੍ਰਧਾਨ ਮਹਾਵੀਰ, ਮਾਜਰਾ ਖਾਪ ਦੇ ਨੁਮਾਇੰਦੇ ਗੁਰਵਿੰਦਰ ਸਿੰਘ, ਜਗਦੀਸ਼, ਫੋਗਾਟ ਖਾਪ ਦਾਦਰੀ ਦੇ ਰਵਿੰਦਰ ਫੋਗਾਟ, ਜਗਦੀਸ਼ ਤਪਾ ਪ੍ਰਧਾਨ ਤੇ ਦਲਾਲ ਖਾਪ ਦੇ ਪ੍ਰਧਾਨ ਸੁਰੇਂਦਰ ਦਲਾਲ ਸਮੇਤ ਕਈ ਪ੍ਰਤੀਨਿਧੀ ਸ਼ਾਮਲ ਹਨ।
ਮਹਾਪੰਚਾਇਤ ਲਈ ਪਹੁੰਚੇ ਖਾਪ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਮਹਾਪੰਚਾਇਤ ਦੁਪਹਿਰ 1 ਵਜੇ ਤੱਕ ਸ਼ੁਰੂ ਹੋ ਜਾਵੇਗੀ। ਇਸ ਵੇਲੇ ਲੋਕ ਉਡੀਕ ਕਰ ਰਹੇ ਹਨ। ਮਹਾਪੰਚਾਇਤ 'ਚ ਭਾਗ ਲੈਣ ਲਈ ਸੂਬੇ ਭਰ ਤੋਂ ਖਾਪ ਦੇ ਨੁਮਾਇੰਦੇ ਆ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।