ਪੜਚੋਲ ਕਰੋ

Punjab Police: ਨਸ਼ਾ ਬਰਾਮਦ, ਤਸਕਰ ਗ੍ਰਿਫ਼ਤਾਰ, ਭਗੌੜੇ ਕਾਬੂ, ਜਾਇਦਾਦ ਜ਼ਬਤ, ਜਾਣੋ ਪੰਜਾਬ ਪੁਲਿਸ ਦੀ ਪਿਛਲੇ 15 ਮਹੀਨਿਆਂ ਦੀ ਕਾਰਗੁਜ਼ਾਰੀ

ਲਿਸ ਨੇ 185 ਐਫਆਈਆਰਜ਼, ਜਿਹਨਾਂ ਵਿਚ 21 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 260 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ  ਅਤੇ ਉਹਨਾਂ ਕੋਲੋਂ 15.82-ਕਿਲੋ ਹੈਰੋਇਨ, 6.13-ਕਿਲੋ ਅਫੀਮ, 6.38 ਕੁਇੰਟਲ ਭੁੱਕੀ, 43388  ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 4.11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।  

Punjab Police:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਨਸ਼ਿਆਂ ਦੀ ਲਾਹਣਤ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ 15 ਮਹੀਨੇ ਪੂਰੇ ਹੋਣ ’ਤੇ ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ 3003 ਵੱਡੀਆਂ ਮੱਛੀਆਂ ਸਮੇਤ 20979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 15434 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1864 ਵਪਾਰਕ ਮਾਤਰਾ ਨਾਲ ਸਬੰਧਤ ਹਨ।

 ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 1510.55 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਨਾਲ ਮਹਿਜ਼ 15 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 1658.05 ਕਿਲੋ ਹੋ ਗਈ ਹੈ।
           
ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 924.29 ਕਿਲੋ ਅਫੀਮ, 986.06 ਕਿਲੋ ਗਾਂਜਾ, 470.91 ਕੁਇੰਟਲ ਭੁੱਕੀ ਅਤੇ 92.03 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ 15 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 15.81 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਸਭ ਤੋਂ ਵੱਧ 40.3 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਵਿੱਚ 12.06 ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਫਿਰੋਜ਼ਪੁਰ ਵਿੱਚ 6.16 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। 

ਹਫਤਾਵਾਰੀ ਅਪਡੇਟ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 185 ਐਫਆਈਆਰਜ਼, ਜਿਹਨਾਂ ਵਿਚ 21 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 260 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ  ਅਤੇ ਉਹਨਾਂ ਕੋਲੋਂ 15.82-ਕਿਲੋ ਹੈਰੋਇਨ, 6.13-ਕਿਲੋ ਅਫੀਮ, 6.38 ਕੁਇੰਟਲ ਭੁੱਕੀ, 43388  ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 4.11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।  

ਉਨ੍ਹਾਂ ਕਿਹਾ ਕਿ  ਪਿਛਲੇ ਹਫਤੇ ਐਨਡੀਪੀਐਸ ਕੇਸਾਂ  ਵਿੱਚ 13 ਹੋਰ ਪੀਓਜ਼/ਭਗੌੜਿਆਂ ਦੀ ਗ੍ਰਿਫਤਾਰੀ ਨਾਲ, 5 ਜੁਲਾਈ, 2022  ਤੋਂ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ  ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ 1111 ਤੱਕ ਪਹੁੰਚ ਗਈ ਹੈ।

ਇਸ ਤੋਂ ਇਲਾਵਾ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਧਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 197 ਅੱਤਵਾਦੀਆਂ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ 31 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 32 ਰਾਈਫਲਾਂ, 222 ਰਿਵਾਲਵਰ/ਪਿਸਟਲ, 9 ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀਜ਼), 10.86 ਕਿਲੋਗ੍ਰਾਮ ਆਰਡੀਐਕਸ ਅਤੇ ਹੋਰ ਵਿਸਫੋਟਕ, 11 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀਆਂ ਦੋ ਸਲੀਵਜ਼, 73 ਡਰੋਨ ਅਤੇ ਇੱਕ ਲੋਡਡ ਰਾਕੇਟ ਪ੍ਰੋਪੇਲਡ ਗ੍ਰੇਨੇਡ ਬਰਾਮਦ ਕੀਤੇ ਹਨ। 

ਇਸੇ ਤਰ੍ਹਾਂ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਜਿਸ ਦਾ ਗਠਨ 6 ਅਪ੍ਰੈਲ, 2022 ਨੂੰ ਕੀਤਾ ਗਿਆ ਸੀ, ਨੇ ਆਪਣੇ ਗਠਨ ਤੋਂ ਲੈ ਕੇ ਹੁਣ ਤੱਕ 800 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਅਤੇ 6 ਨੂੰ ਮਾਰ ਕੇ 249 ਗੈਂਗਸਟਰਾਂ/ਅਪਰਾਧੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜੇ ਵਿਚੋਂ 839 ਹਥਿਆਰ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 171 ਵਾਹਨ ਬਰਾਮਦ ਕੀਤੇ ਹਨ। 

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰੇਕ ਮਾਮਲੇ, ਖਾਸ ਤੌਰ 'ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਮਾਮਲਿਆਂ ਦੇ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਨਸ਼ਿਆ ਦੀ ਮਾਮੂਲੀ ਜਿਹੀ ਬਰਾਮਦਗੀ ਹੀ ਹੋਈ ਹੋਵੇ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ
LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ; ਠੁਰ-ਠੁਰ ਕਰ ਰਹੇ ਪੰਜਾਬੀ, ਫਰੀਦਕੋਟ ਸਭ ਤੋਂ ਠੰਢਾ, ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਪਾਰਾ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ; ਠੁਰ-ਠੁਰ ਕਰ ਰਹੇ ਪੰਜਾਬੀ, ਫਰੀਦਕੋਟ ਸਭ ਤੋਂ ਠੰਢਾ, ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਪਾਰਾ
ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
Embed widget