ਕੁਲਜੀਤ ਨਾਗਰਾ ਕੈਬਨਿਟ ਸੂਚੀ 'ਚੋਂ ਆਊਟ, ਕਿਸਾਨਾਂ ਨਾਲ ਖੜ੍ਹੇ ਰਹਿਣ ਦਾ ਕੀਤਾ ਐਲਾਨ
ਪੰਜਾਬ ਕੈਬਨਿਟ ਵਿੱਚ ਕੁਲਜੀਤ ਨਾਗਰਾ ਦਾ ਦਾਅ ਨਹੀਂ ਲੱਗਾ। ਮੀਡੀਆ ਕੋਲ ਪਹੁੰਚੀ ਸੂਚੀ ਵਿੱਚ ਕੁਲਜੀਤ ਨਾਗਰਾ ਦਾ ਨਾਂ ਨਹੀਂ ਹੈ। ਸੂਚੀ ਵਿੱਚ ਉਨ੍ਹਾਂ ਥਾਂ ਕਾਕਾ ਰਣਨਦੀਪ ਸਿੰਘ ਨਾਭਾ ਦਾ ਨਾਂ ਹੈ।
ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਕੁਲਜੀਤ ਨਾਗਰਾ ਦਾ ਦਾਅ ਨਹੀਂ ਲੱਗਾ। ਮੀਡੀਆ ਕੋਲ ਪਹੁੰਚੀ ਸੂਚੀ ਵਿੱਚ ਕੁਲਜੀਤ ਨਾਗਰਾ ਦਾ ਨਾਂ ਨਹੀਂ ਹੈ। ਸੂਚੀ ਵਿੱਚ ਉਨ੍ਹਾਂ ਥਾਂ ਕਾਕਾ ਰਣਨਦੀਪ ਸਿੰਘ ਨਾਭਾ ਦਾ ਨਾਂ ਹੈ। ਇਸ ਤੋਂ ਪਹਿਲਾਂ ਮੀਡੀਆ ਵਿੱਚ ਆਈ ਸੂਚੀ ਵਿੱਚ ਕੁਲਜੀਤ ਨਾਗਰਾ ਦਾ ਨਾਂ ਸ਼ਾਮਲ ਸੀ।
ਅਹਿਮ ਗੱਲ ਹੈ ਕਿ ਦੁਆਬੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚੋਂ ਆਊਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹਾਈਕਮਾਨ ਨੇ ਉਨ੍ਹਾਂ ਨਾਂ ਨਹੀਂ ਕੱਟਿਆ। ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ।
Part#1 pic.twitter.com/KYHTUzVDb8
— Kuljit Nagra (@kuljitnagra1) September 26, 2021
ਇਹ ਚਿੱਠੀ 7 ਵਿਧਾਇਕਾਂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਕੇਪੀ ਨੇ ਲਿਖੀ ਹੈ। ਚਿੱਠੀ ਲਿਖਣ ਵਾਲਿਆਂ ਵਿੱਚ ਵਿਧਾਇਕ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ. ਰਾਜ ਕੁਮਾਰ, ਪਵਨ ਆਦੀਆ ਤੇ ਸੁਖਪਾਲ ਖਹਿਰਾ ਸ਼ਾਮਲ ਹਨ।
ਕੁਲਜੀਤ ਨਾਗਰਾ ਨੇ ਕਿਹਾ ਹੈ ਕਿ ਉਹ ਇਹ ਅਹੁਦਾ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਦਾ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਨਵੀਂ ਕੈਬਨਿਟ ਵਿੱਚ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਕੈਬਨਿਟ ਦਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਮੈਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੈਂ ਤਿੰਨ ਕਾਨੂੰਨਾਂ ਦੇ ਵਿਰੁੱਧ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਅਸੈਂਬਲੀ ਦੇ ਸਪੀਕਰ ਨੇ ਮੇਰਾ ਅਸਤੀਫਾ ਵਾਪਸ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਮੈਂ ਦੁਬਾਰਾ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।