ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਬੋਲੇ ਕੁਮਾਰ ਵਿਸ਼ਵਾਸ, ਜਦੋਂ ਮੈਂ ਚੇਤਾਵਨੀ ਦਿੱਤੀ ਤਾਂ ਲੋਕ ਮੇਰੇ 'ਤੇ ਹੱਸ ਰਹੇ ਸੀ
ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਹੰਗਾਮੇ ਵਿੱਚ ਕਵੀ ਕੁਮਾਰ ਵਿਸ਼ਵਾਸ ਵੀ ਕੁੱਦ ਪਏ ਹਨ। ਕੁਮਾਰ ਨੇ ਸਿਮਰਨਜੀਤ ਮਾਨ ਦੇ ਬਿਆਨ ਦਾ ਵੀਡੀਓ ਟਵੀਟ ਕੀਤਾ ਹੈ।
ਨਵੀਂ ਦਿੱਲੀ: ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਹੰਗਾਮੇ ਵਿੱਚ ਕਵੀ ਕੁਮਾਰ ਵਿਸ਼ਵਾਸ ਵੀ ਕੁੱਦ ਪਏ ਹਨ। ਕੁਮਾਰ ਨੇ ਸਿਮਰਨਜੀਤ ਮਾਨ ਦੇ ਬਿਆਨ ਦਾ ਵੀਡੀਓ ਟਵੀਟ ਕੀਤਾ ਹੈ। ਜਿਸ 'ਤੇ ਉਨ੍ਹਾਂ ਕਿਹਾ ਕਿ ਚੰਗਿਆੜੀ ਲਗ ਗਈ ਹੈ, ਅੱਗ ਫੈਲ ਰਹੀ ਹੈ। ਜਦੋਂ ਮੈਂ ਪਹਿਲਾਂ ਚੇਤਾਵਨੀ ਦਿੱਤੀ, ਤਾਂ ਸਾਰੇ ਮੇਰੇ 'ਤੇ ਹੱਸ ਰਹੇ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਦੋ ਦਿਨ ਪਹਿਲਾਂ ਕਰਨਾਲ 'ਚ ਉਨ੍ਹਾਂ ਕਿਹਾ ਕਿ ਭਗਤ ਸਿੰਘ ਅੱਤਵਾਦੀ ਸੀ। ਮਾਨ ਨੇ ਕਿਹਾ ਕਿ ਭਗਤ ਸਿੰਘ ਨੇ ਬੇਕਸੂਰ ਲੋਕਾਂ ਦਾ ਕਤਲ ਕੀਤਾ ਸੀ। ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਇਸੇ ਲਈ ਉਹ ਅੱਤਵਾਦੀ ਹੈ।
शहीद ए आज़म भगत सिंह😢
— Dr Kumar Vishvas (@DrKumarVishwas) July 16, 2022
हम शर्मिंदा हैं।शायद हम स्वार्थी लोग आपको बलिदान के अधिकारी ही नहीं थे🙏
चिंगारी सुलगा दी गई है, आग फैल रही है और सब अपने-अपने लोभ और डर से चुप हैं।जब आगाह किया था तो लोग मुझ पर हंस रहे थे।जितना आम जनता सोच रही है, हालात उससे कहीं ज़्यादा ख़राब हैं, होंगे👎 pic.twitter.com/zFthxHkR0n
ਕੁਮਾਰ ਨੇ ਕਿਹਾ ਕਿ "ਸ਼ਹੀਦ-ਏ-ਆਜ਼ਮ ਭਗਤ ਸਿੰਘ, ਅਸੀਂ ਸ਼ਰਮਸਾਰ ਹਾਂ। ਸ਼ਾਇਦ ਅਸੀਂ ਸੁਆਰਥੀ ਲੋਕ ਤੁਹਾਡੀ ਕੁਰਬਾਨੀ ਦੇ ਲਾਇਕ ਨਹੀਂ ਸੀ। ਚੰਗਿਆੜੀ ਲਗ ਗਈ ਹੈ, ਅੱਗ ਫੈਲ ਰਹੀ ਹੈ ਅਤੇ ਹਰ ਕੋਈ ਆਪਣੇ ਲਾਲਚ ਅਤੇ ਡਰ ਨਾਲ ਚੁੱਪ ਹੈ। ਜਦੋਂ ਮੈਂ ਚੇਤਾਵਨੀ ਦਿੱਤੀ ਤਾਂ ਲੋਕ ਮੇਰੇ 'ਤੇ ਹੱਸ ਰਹੇ ਸਨ। ਆਮ ਲੋਕ ਜੋ ਸੋਚ ਰਹੇ ਹਨ, ਉਸ ਤੋਂ ਵੀ ਬਦਤਰ ਸਥਿਤੀ ਹੈ।"
ਕੁਮਾਰ ਵਿਸ਼ਵਾਸ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ ਹੈ। ਉਨ੍ਹਾਂ 'ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਦਾ ਸਮਰਥਕ ਕਹਿਣ ਦਾ ਇਲਜ਼ਾਮ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਗ੍ਰਿਫਤਾਰੀ ਤੋਂ ਮੁਕਤ ਕਰ ਦਿੱਤਾ ਸੀ।