ਲੱਖਾ ਸਿਧਾਣਾ ਨੇ ਕਿਸਾਨ ਲੀਡਰਾਂ ਨੂੰ ਕਹੀ ਵੱਡੀ ਗੱਲ, ਦੀਪ ਸਿੱਧੂ ਦੀ ਗ੍ਰਿਫਤਾਰੀ ਮਗਰੋਂ ਅੱਜ ਹੋਇਆ ਫੇਸਬੁੱਕ ਲਾਈਵ
"ਅਸੀਂ ਆਪਣਾ ਹੰਕਾਰ ਤੇ ਆਪਸੀ ਗੁੱਸੇ ਗਿੱਲੇ ਛੱਡ ਕੇ ਇੱਕ ਹੋਈਏ ਕਿਉਂਕਿ ਇਹ ਪੂਰੇ ਪੰਜਾਬ ਦਾ ਮਸਲਾ ਹੈ। ਮੈਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ। ਬਹੁਤ ਨੌਜਵਾਨਾਂ ਨੇ ਮਾਰਚ ਕੱਢੇ ਤੇ ਮੇਰੇ ਹੱਕ ਵਿੱਚ ਵੀ ਬੋਲਿਆ। ਮੈਂ ਸਭ ਦਾ ਧੰਨਵਾਦ ਕਰਦਾ ਹੈ।" - ਦੀਪ ਸਿੱਧੂ
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ ਦੋ ਨਾਮ ਕਾਫੀ ਚਰਚਾ ਵਿੱਚ ਹਨ। ਇਹ ਨਾਮ ਹਨ ਦੀਪ ਸਿੱਧੂ ਤੇ ਲੱਖਾ ਸਿਧਾਣਾ। ਫਿਲਹਾਲ ਦਿੱਲੀ ਪੁਲਿਸ ਨੇ ਅੱਜ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਦੀਪ ਸਿੱਧੂ ਤੇ ਲੱਖਾ ਸਿਧਾਣਾ ਉੱਪਰ ਦਿੱਲੀ ਅੰਦਰ ਹਿੰਸਾ ਭੜਕਾਉਣ ਦੇ ਇਲਜ਼ਾਮ ਹਨ। ਦੀਪ ਸਿੱਧੂ ਤੇ ਲੱਖਾ ਸਿਧਾਣਾ ਫੇਸਬੁੱਕ ਵੀਡੀਓ ਰਾਹੀਂ ਲੋਕਾਂ ਨੂੰ ਸੰਦੇਸ਼ ਜਾਰੀ ਕਰਦੇ ਰਹਿੰਦੇ ਹਨ। ਇਸ ਵਿਚਾਲੇ ਲੱਖਾ ਸਿਧਾਣਾ ਨੇ ਅੱਜ ਫੇਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।
ਇਸ ਵੀਡੀਓ ਦੇ ਰਾਹੀਂ ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਸ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ ਜਿਸ ਨਾਲ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਸ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਪਰ ਅੱਜ ਇਹ ਅੰਦੋਲਨ ਕਿਸੇ ਹੋਰ ਹੱਥਾਂ ਵਿੱਚ ਜਾਂਦਾ ਦਿਖ ਰਿਹਾ ਹੈ।
ਲੱਖਾ ਸਿਧਾਣਾ ਨੇ ਵੀਡੀਓ ਵਿੱਚ ਅਪੀਲ ਕੀਤੀ ਹੈ, "ਅਸੀਂ ਆਪਣਾ ਹੰਕਾਰ ਤੇ ਆਪਸੀ ਗੁੱਸੇ ਗਿੱਲੇ ਛੱਡ ਕੇ ਇੱਕ ਹੋਈਏ ਕਿਉਂਕਿ ਇਹ ਪੂਰੇ ਪੰਜਾਬ ਦਾ ਮਸਲਾ ਹੈ। ਮੈਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ। ਬਹੁਤ ਨੌਜਵਾਨਾਂ ਨੇ ਮਾਰਚ ਕੱਢੇ ਤੇ ਮੇਰੇ ਹੱਕ ਵਿੱਚ ਵੀ ਬੋਲਿਆ। ਮੈਂ ਸਭ ਦਾ ਧੰਨਵਾਦ ਕਰਦਾ ਹੈ।"
ਲੱਖਾ ਸਿਧਾਣਾ ਦਾਅਵਾ ਕਰਦੇ ਹੋਏ ਕਿਹਾ, "ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾ ਦੇਵਾਂਗਾ ਪਰ ਆਪਣੇ ਲੋਕਾਂ ਨਾਲ ਬੇਵਿਸ਼ਵਾਸੀ ਨਹੀਂ ਕਰਾਂਗਾ।" ਉਸ ਨੇ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਵੀਡੀਓਜ਼ ਨਾ ਪਾਉਣ ਜਿਸ ਨਾਲ ਅੰਦੋਲਨ ਨੂੰ ਸੱਟ ਵਜੇ ਜਾਂ ਅੰਦੋਲਨ ਖਰਾਬ ਹੋਵੇ। ਉਸ ਨੇ ਇਹ ਵੀ ਕਿਹਾ ਕਿ "ਹਰਿਆਣਾ ਤੇ ਰਾਜਸਥਾਨ ਦੇ ਲੋਕ ਮਹਾਪੰਚਾਇਤਾਂ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਅਜੇ ਇਹੀ ਸੋਚੀ ਜਾ ਰਹੇ ਹਨ ਕਿ ਕੌਣ ਗਲ਼ਤ ਤੇ ਕੌਣ ਸਹੀ ਹੈ ਪਰ ਸਹੀ ਗਲ਼ਤ ਦਾ ਫੈਸਲਾ ਸਮੇਂ ਨੇ ਕਰਨਾ ਹੁੰਦਾ। ਸਹੀ ਵੀ ਸਾਹਮਣੇ ਆ ਜਾਣਾ ਤੇ ਗਲ਼ਤ ਵੀ।"