Gangster in Punjab: ਗੈਂਗਸਟਰ ਬਿਸ਼ਨੋਈ ਨਾਲ ਹੱਸਣਾ ਮੋਗਾ ਦੇ ਐੱਸਐੱਚਓ ਨੂੰ ਪਿਆ ਮਹਿੰਗਾ !
ਸੀਆਈਏ ਇੰਚਾਰਜ ਕਿੱਕਰ ਸਿੰਘ ਨੇ ਵੀਰਵਾਰ ਨੂੰ ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਸਮੇਂ ਉਸ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਪੁਲਿਸ ਅਧਿਕਾਰੀਆਂ ਦੇ ਗੈਂਗਸਟਰਾਂ ਨਾਲ ਸਬੰਧ ਵੱਡੇ ਸਵਾਲ ਖੜ੍ਹੇ ਕਰਦੇ ਹਨ।
Gangster in Punjab: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨਾਲ ਹੱਸਣਾ ਮੋਗਾ ਸੀਆਈਏ ਦੇ ਐਸਐਚਓ ਕਿੱਕਰ ਸਿੰਘ ਨੂੰ ਮਹਿੰਗਾ ਪਿਆ ਹੈ। ਸੀਆਈਏ ਇੰਚਾਰਜ ਕਿੱਕਰ ਸਿੰਘ ਨੇ ਵੀਰਵਾਰ ਨੂੰ ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਸਮੇਂ ਉਸ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਪੁਲਿਸ ਅਧਿਕਾਰੀਆਂ ਦੇ ਗੈਂਗਸਟਰਾਂ ਨਾਲ ਸਬੰਧ ਵੱਡੇ ਸਵਾਲ ਖੜ੍ਹੇ ਕਰਦੇ ਹਨ। ਲਾਰੈਂਸ ਵਰਗੇ ਗੈਂਗਸਟਰਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ ਅਤੇ ਪੁਲਿਸ ਅਫ਼ਸਰ ਉਸ ਦੀ ਪਿੱਠ ਥਾਪੜ ਰਹੇ ਹਨ।
ਪਹਿਲਾਂ ਹੀ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਖਾਕੀ ਦਾਗ਼ਦਾਰ ਕਰਕੇ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੀਨੂੰ ਨੂੰ ਸਲਾਖਾਂ ਪਿੱਛੇ ਰੱਖਣ ਦੀ ਬਜਾਏ ਉਸ ਨੇ ਟੀਨੂੰ ਨੂੰ ਆਪਣੇ ਘਰ ਮਹਿਮਾਨ ਵਜੋਂ ਰੱਖਿਆ ਅਤੇ ਉਸ ਦੀਆਂ ਸਹੇਲੀਆਂ ਨਾਲ ਮੁਲਾਕਾਤਾਂ ਕਰਵਾਈਆਂ।
ਹੁਣ ਮੋਗਾ ਦਾ ਸੀਆਈਏ ਇੰਚਾਰਜ ਕਿੱਕਰ ਸਿੰਘ ਅਜਿਹੇ ਹੀ ਇੱਕ ਮਾਮਲੇ ਵਿੱਚ ਸੁਰਖ਼ੀਆਂ ਵਿੱਚ ਆ ਗਿਆ ਹੈ ਅਤੇ ਉਸ ਦਾ ਗੈਂਗਸਟਰ ਲਾਰੈਂਸ ਨਾਲ ਮਜ਼ਾਕ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ।
ਦੱਸ ਦੇਈਏ ਕਿ ਸੀਆਈਏ ਸਟਾਫ਼ ਬਾਘਾਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ਼ ਪਿੰਟਾ ਵੱਲੋਂ ਕਤਲ ਕੇਸ ਵਿੱਚ ਟਰਾਂਜ਼ਿਟ ਰਿਮਾਂਡ ’ਤੇ ਲਾਰੈਂਸ ਨੂੰ ਲੁਧਿਆਣਾ ਤੋਂ ਮੋਗਾ ਲਿਆਂਦਾ ਗਿਆ ਸੀ। ਪ੍ਰੋਡਕਸ਼ਨ ਦੌਰਾਨ ਲਾਰੈਂਸ ਦੇ ਨਾਲ ਅਫਸਰ ਕਿੱਕਰ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ। ਵਾਇਰਲ ਵੀਡੀਓ ਵਿੱਚ ਐਸਐਚਓ ਕਿੱਕਰ ਸਿੰਘ ਅਦਾਲਤ ਵਿੱਚ ਪੇਸ਼ ਕੀਤੇ ਗਏ ਗੈਂਗਸਟਰ ਲਾਰੈਂਸ ਦੀ ਪਿੱਠ ਥਪਥਪਾਉਂਦੇ ਹੋਏ ਕਹਿ ਰਿਹਾ ਹੈ ਕਿ ਗੱਲ ਅਦਾਲਤ ਦਾ ਰਾਹ ਭੁੱਲ ਗਿਆ ।
ਫਿਲਹਾਲ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਐੱਸਪੀ (ਦਿਹਾਤੀ) ਨੂੰ ਸੌਂਪ ਦਿੱਤੀ ਗਈ ਹੈ। ਐੱਸਐੱਸਪੀ ਖੁਰਾਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਅਧਿਕਾਰੀ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵੀ ਕਿਹਾ ਹੈ। ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇ ਸੀਆਈਏ.ਮੋਗਾ ਦੀ ਜਾਂਚ ਦੌਰਾਨ ਕਿਤੇ ਵੀ ਸ਼ੱਕੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।