ਪੜਚੋਲ ਕਰੋ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਨਵੇਂ ਵਕੀਲਾਂ ਨੂੰ ਲਾਇਸੰਸ ਵੰਡੇ, ਬਾਰ ਕੌਂਸਲ ਦੀਆਂ ਆਨਲਾਈਨ ਸੇਵਾਵਾਂ ਦਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਕੀਲ ਭਾਈਚਾਰੇ ਨੂੰ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਪਹਿਲ ਦੇ ਆਧਾਰ ਉਤੇ ਇਨਸਾਫ ਦਿਵਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਜ ਦੇ ਭਲੇ ਲਈ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਕੀਲ ਭਾਈਚਾਰੇ ਨੂੰ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਪਹਿਲ ਦੇ ਆਧਾਰ ਉਤੇ ਇਨਸਾਫ ਦਿਵਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਜ ਦੇ ਭਲੇ ਲਈ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
 
ਅੱਜ ਇੱਥੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਨਵੇਂ ਵਕੀਲਾਂ ਨੂੰ ਲਾਇਸੰਸ ਵੰਡਣ ਅਤੇ ਬਾਰ ਕੌਂਸਲ ਦੀਆਂ ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਨੌਜਵਾਨ ਵਕੀਲਾਂ ਨੂੰ ਵਡੇਰੇ ਜਨਤਕ ਹਿੱਤਾਂ ਲਈ ਆਪਣੀ ਜ਼ਿੰਮੇਵਾਰੀ ਪੇਸ਼ੇਵਰ ਵਚਨਬੱਧਤਾ, ਸਮਰਪਣ ਭਾਵਨਾ ਤੇ ਸੰਜੀਦਗੀ ਨਾਲ ਨਿਭਾਉਣੀ ਲਈ ਆਖਿਆ। ਉਨ੍ਹਾਂ ਕਿਹਾ ਕਿ ਸਮਰਪਿਤ ਹੋ ਕੇ ਕੰਮ ਕਰਨ ਵਾਲੇ ਵਕੀਲ ਨਾ ਸਿਰਫ ਆਪਣਾ ਨਾਮ ਰੌਸ਼ਨ ਕਰਦੇ ਹਨ ਸਗੋਂ ਅਦਾਲਤਾਂ ਵਿਚ ਲੋੜਵੰਦ ਲੋਕਾਂ ਨੂੰ ਇਨਸਾਫ ਦਿਵਾ ਕੇ ਉਨ੍ਹਾਂ ਦੇ ਚਿਹਰਿਆਂ ਉਤੇ ਮੁਸਕਰਾਹਟ ਵੀ ਲਿਆਉਂਦੇ ਹਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮਿਆਰੀ ਸਿੱਖਿਆ, ਬਿਹਤਰ ਸਿਹਤ ਸੇਵਾਵਾਂ ਅਤੇ ਲੋੜਵੰਦ ਨੂੰ ਇਨਸਾਫ਼ ਦਿਵਾਉਣਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਇਸ ਸਬੰਧੀ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
 
ਉਨ੍ਹਾਂ ਨੇ ਵਕੀਲਾਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਤਰੱਕੀ ਕਦੇ ਵੀ ਰਾਤੋ-ਰਾਤ ਨਹੀਂ ਮਿਲਦੀ, ਸਫਲਤਾ ਦਾ ਇਕਮਾਤਰ ਢੰਗ-ਤਰੀਕਾ ਸਖ਼ਤ ਮਿਹਨਤ ਅਤੇ ਲਗਨ ਹੀ ਹੈ ਜੋ ਇਨਸਾਨ ਨੂੰ ਉਸ ਦੀ ਮੰਜ਼ਿਲ ਉਤੇ ਪਹੁੰਚਾ ਦਿੰਦਾ ਹੈ। ਤੁਸੀਂ ਵੀ ਵਕਾਲਤ ਸ਼ੁਰੂ ਕਰਨ ਜਾ ਰਹੇ ਹੋ ਜੋ ਬਹੁਤ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ। ਉਮੀਦ ਹੈ ਕਿ ਤੁਸੀਂ ਲੋੜਵੰਦ ਵਿਅਕਤੀ ਨੂੰ ਸੇਵਾ-ਭਾਵਨਾ ਨਾਲ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੋਗੇ।”
 
ਲਾਇਸੰਸ ਪ੍ਰਾਪਤ ਕਰਨ ਵਾਲੇ ਨਵੇਂ ਵਕੀਲਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਜਿਸ ਤਰ੍ਹਾਂ ਨਵੇਂ ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀ ਤਜਰਬਾ ਹਾਸਲ ਕਰਨ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਅਤੇ ਥਾਣਿਆਂ ਤੋਂ ਕਰਦੇ ਹਨ, ਓਸੇ ਤਰ੍ਹਾਂ ਨਵੇਂ ਵਕੀਲਾਂ ਨੂੰ ਵੀ ਸਰਕਾਰ ਦੇ ਮਹੱਤਵਪੂਰਨ ਕਾਨੂੰਨੀ ਮਾਮਲਿਆਂ ਵਿਚ ਟਰੇਨੀ ਦੇ ਤੌਰ ਉਤੇ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਸੀਨੀਅਰ ਵਕੀਲਾਂ ਵੱਲੋਂ ਉਭਾਰੇ ਜਾਂਦੇ ਨੁਕਤਿਆਂ ਬਾਰੇ ਆਪਣੇ ਪੇਸ਼ੇ ਦੀ ਸ਼ੁਰੂਆਤ ਵਿਚ ਹੀ ਤਜਰਬਾ ਹਾਸਲ ਕਰ ਸਕਣ।
 
ਬਾਰ ਕੌਂਸਲ ਵੱਲੋਂ ਉਠਾਈਆਂ ਵੱਖ-ਵੱਖ ਮੰਗਾਂ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ਿਲ੍ਹਾ ਪੱਧਰ ਉਤੇ ਵਕੀਲਾਂ ਲਈ ਚੈਂਬਰਾਂ ਦੀ ਵਿਵਸਥਾ, ਲਾਇਬ੍ਰਰੇਰੀਆਂ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਢੁਕਵਾਂ ਸਹਿਯੋਗ ਦੇਵੇਗੀ।
 
ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਪੰਜਾਬ ਤੇ ਹਰਿਆਣਾ ਦੇ ਐਡਵੋਕੇਟ ਜਨਰਲ ਵਿਨੋਦ ਘਈ ਅਤੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਸੁਰਵੀਰ ਸਿੱਧੂ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Advertisement
ABP Premium

ਵੀਡੀਓਜ਼

Gurdaspur Firing| ਪਾਣੀ ਵਾਲੇ ਖਾਲ ਪਿੱਛੇ ਚੱਲੀਆਂ ਗੋਲੀਆਂ, 4 ਮੌਤਾਂGurdaspur Firing| ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤBathinda Attack| ਗੰਡਾਸਿਆਂ ਨਾਲ ਨੌਜਵਾਨ 'ਤੇ ਹਮਲਾ, ਤੋੜੀਆਂ ਲੱਤਾਂFazilka Murder| ਪਤਨੀ ਦਾ ਕੈਂਚੀ ਮਾਰ ਕੇ ਕਤਲ, ਪਹਿਲੀ ਪਤਨੀ ਦਾ ਵੀ ਕੀਤਾ ਸੀ ਮਰਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Bathinda News: ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਵੀਡੀਓ ਦੇਖ ਕੰਬ ਜਾਵੇਗੀ ਰੂਹ
Bathinda News: ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਵੀਡੀਓ ਦੇਖ ਕੰਬ ਜਾਵੇਗੀ ਰੂਹ
ਛੇੜਛਾੜ ਤੋਂ ਗੁੱਸੇ 'ਚ ਆਈ ਕੁੜੀ ਨੇ ਵਿਚਾਲੇ ਸੜਕ ਦੇ ਉਤਾਰ ਦਿੱਤੀ ਪੈਂਟ, ਵੀਡੀਓ ਹੋ ਗਈ ਵਾਇਰਲ ਕੀ ਹੈ ਇਸ ਪਿੱਛੇ ਅਸਲ ਕਹਾਣੀ ? 
Viral News: ਛੇੜਛਾੜ ਤੋਂ ਗੁੱਸੇ 'ਚ ਆਈ ਕੁੜੀ ਨੇ ਵਿਚਾਲੇ ਸੜਕ ਦੇ ਉਤਾਰ ਦਿੱਤੀ ਪੈਂਟ, ਵੀਡੀਓ ਹੋ ਗਈ ਵਾਇਰਲ ਕੀ ਹੈ ਇਸ ਪਿੱਛੇ ਅਸਲ ਕਹਾਣੀ ? 
Heavy Rain Alert: ਭਾਰੀ ਮੀਂਹ ਦਾ ਕਹਿਰ; ਘਰਾਂ, ਦਫ਼ਤਰਾਂ 'ਚ ਵੜਿਆ ਪਾਣੀ, ਰੇਲ ਲਾਈਨਾਂ ਵੀ ਡੁੱਬੀਆਂ , ਸੂਕਲਾਂ 'ਚ ਛੁੱਟੀਆਂ ਦਾ ਐਲਾਨ
Heavy Rain Alert: ਭਾਰੀ ਮੀਂਹ ਦਾ ਕਹਿਰ; ਘਰਾਂ, ਦਫ਼ਤਰਾਂ 'ਚ ਵੜਿਆ ਪਾਣੀ, ਰੇਲ ਲਾਈਨਾਂ ਵੀ ਡੁੱਬੀਆਂ , ਸੂਕਲਾਂ 'ਚ ਛੁੱਟੀਆਂ ਦਾ ਐਲਾਨ
Stock Market Opening: ਸ਼ੇਅਰ ਬਾਜ਼ਾਰ 'ਚ ਗਿਰਾਵਟ 'ਤੇ ਸ਼ੁਰੂਆਤ ਦੇ ਬਾਵਜੂਦ ਮਿਡਕੈਪ-ਸਮਾਲਕੈਪ ਇੰਡੈਕਸ ਰਿਕਾਰਡ ਹਾਈ 'ਤੇ
Stock Market Opening: ਸ਼ੇਅਰ ਬਾਜ਼ਾਰ 'ਚ ਗਿਰਾਵਟ 'ਤੇ ਸ਼ੁਰੂਆਤ ਦੇ ਬਾਵਜੂਦ ਮਿਡਕੈਪ-ਸਮਾਲਕੈਪ ਇੰਡੈਕਸ ਰਿਕਾਰਡ ਹਾਈ 'ਤੇ
Embed widget