ਪੜਚੋਲ ਕਰੋ

Punjab News: ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਜੰਗਲ ਡਿਪੂ ਦੀ ਅਚਨਚੇਤ ਚੈਕਿੰਗ, ਖਾਮੀਆਂ ਮਿਲਣ ’ਤੇ ਅਧਿਕਾਰੀਆਂ 'ਤੇ ਡਿੱਗੀ ਗਾਜ਼, ਕੀਤਾ ਤਬਾਦਲਾ

ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਖੇਤਰੀ ਮੈਨੇਜਰ ਦੇ ਤਬਾਦਲੇ ਦਾ ਹੁਕਮ ਦਿੱਤਾ ਗਿਆ ਹੈ ਤੇ ਸਬੰਧਤ ਪ੍ਰਾਜੈਕਟ ਅਫ਼ਸਰ ਤੇ ਹੋਰ ਫੀਲਡ ਸਟਾਫ ਦਾ ਮੌਜੂਦਾ ਤਾਇਨਾਤੀ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ।

Punjab News: ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੱਤੇਵਾੜਾ ਜੰਗਲ ਡਿਪੂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਉਕਤ ਡਿਪੂ ਵਿਚ ਸਟੋਰ ਕੀਤੀ ਸਾਰੀ ਲੱਕੜ ਦੀ ਮੁਕੰਮਲ ਜਾਂਚ ਕੀਤੀ।

ਲੁਧਿਆਣਾ-ਰਾਹੋਂ ਰੋਡ ‘ਤੇ ਖੜ੍ਹੇ ਹਰੇ ਰੁੱਖਾਂ ਦੀ ਕਟਾਈ ਉਪਰੰਤ ਇਹਨਾਂ ਕੱਟੀਆਂ ਹੋਈਆਂ ਲੱਕੜਾਂ ਨੂੰ ਡਿਪੂ ‘ਚ ਸਟੋਰ ਕੀਤਾ ਗਿਆ ਸੀ। ਇਹਨਾਂ ਰੁੱਖਾਂ ਨੂੰ ਕੱਟਣ ਦਾ ਹੁਕਮ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮ.ਓ.ਈ.ਐਫ. ਐਂਡ ਸੀ.ਸੀ.) ਤੋਂ ਬਾਕਾਇਦਾ ਪ੍ਰਵਾਨਗੀ ਮਿਲਣ ਉਪਰੰਤ ਦਿੱਤਾ ਗਿਆ ਸੀ।

ਜੰਗਲਾਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ (ਪੀ.ਐਸ.ਐਫ.ਡੀ.ਸੀ.) ਨੇ ਇਸ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਹੈ। ਫਿਲੌਰ ਡਿਵੀਜ਼ਨ ਦੇ ਸਾਰੇ ਡਿਪੂਆਂ 'ਤੇ ਪਈਆਂ ਕੱਟੀਆਂ ਹੋਈਆਂ ਲੱਕੜਾਂ ਦੇ ਸਟਾਕ ਦੀ ਵਿਆਪਕ ਭੌਤਿਕ ਜਾਂਚ ਲਈ ਮੁੱਖ ਜਨਰਲ ਮੈਨੇਜਰ, ਸੀਨੀਅਰ ਆਈ.ਐਫ.ਐਸ. ਅਧਿਕਾਰੀ ਦੀ ਪ੍ਰਧਾਨਗੀ ਹੇਠ ਇੱਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜੰਗਲਾਤ ਵਿਭਾਗ ਅਤੇ ਪੀ.ਐਸ.ਐਫ.ਡੀ.ਸੀ. ਦੇ ਮੈਂਬਰ ਸ਼ਾਮਿਲ ਹਨ।

ਇਸ ਵਜ੍ਹਾ ਕਰਕੇ ਖੇਤਰੀ ਮੈਨੇਜਰ ਦੇ ਤਬਾਦਲੇ ਦਾ ਹੁਕਮ

ਚੈਕਿੰਗ ਦੌਰਾਨ ਕੁਝ ਖਾਮੀਆਂ ਮਿਲਣ ’ਤੇ ਸਬੰਧਤ ਖੇਤਰੀ ਮੈਨੇਜਰ ਦੇ ਤਬਾਦਲੇ ਦਾ ਹੁਕਮ ਦਿੱਤਾ ਗਿਆ ਹੈ ਤੇ ਸਬੰਧਤ ਪ੍ਰਾਜੈਕਟ ਅਫ਼ਸਰ ਤੇ ਹੋਰ ਫੀਲਡ ਸਟਾਫ ਦਾ ਮੌਜੂਦਾ ਤਾਇਨਾਤੀ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਪਰੋਕਤ ਸੜਕ ’ਤੇ ਰੁੱਖਾਂ ਦੀ ਕਟਾਈ ਤੁਰੰਤ ਬੰਦ ਕਰ ਦਿੱਤੀ ਗਈ ਹੈ। ਸਟਾਕ ਦਾ ਸਾਲਾਨਾਵਾਰ ਜਾਇਜ਼ਾ ਲੈਣ ਸਬੰਧੀ ਅੰਤਰ-ਖੇਤਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਭੌਤਿਕ ਤਸਦੀਕ ’ਚ ਕੋਈ ਵੀ ਖਾਮੀ ਮਿਲਣ ਦੀ ਸੂਰਤ ’ਚ ਤੁਰੰਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਦੋ ਪ੍ਰਕਿਰਿਆਵਾਂ ਨਿਰਧਾਰਿਤ ਕੀਤੀਆਂ ਗਈਆਂ

ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ (ਪੀ.ਐਸ.ਐਫ.ਡੀ.ਸੀ.) ਵੱਲੋਂ ਰੁੱਖਾਂ ਦੇ ਨਿਪਟਾਰੇ ਸਬੰਧੀ ਦੋ ਪ੍ਰਕਿਰਿਆਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਪਹਿਲੀ ਪ੍ਰਕਿਰਿਆ ਵਿੱਚ ਨਿਪਟਾਰਾ ਈ-ਪ੍ਰੋਕਿਉਰਮੈਂਟ ਪੋਰਟਲ ਨੰਬਰ 'ਤੇ ਨਿਲਾਮੀ ਰਾਹੀਂ ਕੀਤਾ ਜਾਂਦਾ ਹੈ ਅਤੇ ਦੂਜੀ ਪ੍ਰਕਿਰਿਆ ਵਿੱਚ ਜੇਕਰ ਰੁੱਖ ਬਲਾਕ ਜੰਗਲ ਵਿੱਚ ਖੜ੍ਹੇ ਹਨ ਜਾਂ ਰੁੱਖਾਂ ਨੂੰ ਕੱਟਣ ਦੇ ਖਰਚੇ ਸਬੰਧਤ ਵਿਭਾਗ ਜੋ ਕਿ ਪੀ.ਡਬਲਯੂ.ਡੀ. ਹੈ, ਵੱਲੋਂ ਜਮ੍ਹਾਂ ਕਰਵਾਏ ਗਏ ਹਨ ਤਾਂ ਜੰਗਲਾਤ ਨਿਗਮ ਵੱਲੋਂ ਰੁੱਖਾਂ ਦੀ ਸਿੱਧੀ ਕਟਾਈ ਕੀਤੀ ਜਾਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤੜਕ ਸਵੇਰੇ ਕੰਬੀ ਧਰਤੀ! ਅਫ਼ਗਾਨਿਸਤਾਨ ’ਚ ਆਇਆ ਤੇਜ਼ ਭੂਚਾਲ, ਲੋਕ ਘਰਾਂ ਤੋਂ ਬਾਹਰ ਭੱਜੇ
ਤੜਕ ਸਵੇਰੇ ਕੰਬੀ ਧਰਤੀ! ਅਫ਼ਗਾਨਿਸਤਾਨ ’ਚ ਆਇਆ ਤੇਜ਼ ਭੂਚਾਲ, ਲੋਕ ਘਰਾਂ ਤੋਂ ਬਾਹਰ ਭੱਜੇ
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
Advertisement
ABP Premium

ਵੀਡੀਓਜ਼

ਮਜੀਠੀਆ ਦੀ ਭਗਵੰਤ ਮਾਨ ਦੀ ਚਿਤਾਵਨੀ!ਸਰਕਾਰ ਘਰ  ਢਾਹੁਣ ਤਕ ਆ ਗਈ!ਪੰਜਾਬ ਦੇ ਅੰਨਦਾਤਾ ਦਾ ਘੋਟਿਆ ਗਲ੍ਹਾਂਲੋਕਤੰਤਰ ਦਾ ਘਾਣ ਕਰਨਾ ਮੁੱਖ ਮੰਤਰੀ ਤੋਂ ਸਿੱਖੋ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕ ਸਵੇਰੇ ਕੰਬੀ ਧਰਤੀ! ਅਫ਼ਗਾਨਿਸਤਾਨ ’ਚ ਆਇਆ ਤੇਜ਼ ਭੂਚਾਲ, ਲੋਕ ਘਰਾਂ ਤੋਂ ਬਾਹਰ ਭੱਜੇ
ਤੜਕ ਸਵੇਰੇ ਕੰਬੀ ਧਰਤੀ! ਅਫ਼ਗਾਨਿਸਤਾਨ ’ਚ ਆਇਆ ਤੇਜ਼ ਭੂਚਾਲ, ਲੋਕ ਘਰਾਂ ਤੋਂ ਬਾਹਰ ਭੱਜੇ
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
Farmers Protest: ਅੰਦੋਲਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ...ਕਿਸਾਨਾਂ ਨੇ ਕੀਤਾ ਵੱਡਾ ਐਲਾਨ
Farmers Protest: ਅੰਦੋਲਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ...ਕਿਸਾਨਾਂ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਅਦਾਲਤ 'ਚ ਕੁੜੀ ਨੇ ਮਾਰੀ ਛਾਲ, ਮੱਚ ਗਿਆ ਚੀਕ ਚੀਹਾੜਾ
ਪੰਜਾਬ ਦੀ ਅਦਾਲਤ 'ਚ ਕੁੜੀ ਨੇ ਮਾਰੀ ਛਾਲ, ਮੱਚ ਗਿਆ ਚੀਕ ਚੀਹਾੜਾ
ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
Embed widget