ਤੜਕ ਸਵੇਰੇ ਕੰਬੀ ਧਰਤੀ! ਅਫ਼ਗਾਨਿਸਤਾਨ ’ਚ ਆਇਆ ਤੇਜ਼ ਭੂਚਾਲ, ਲੋਕ ਘਰਾਂ ਤੋਂ ਬਾਹਰ ਭੱਜੇ
ਭਾਰਤ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਦੇ ਅਨੁਸਾਰ, ਸ਼ੁੱਕਰਵਾਰ (21 ਫਰਵਰੀ) ਤੜਕੇ ਅਫ਼ਗਾਨਿਸਤਾਨ ’ਚ...

Earthquake in Afghanistan: ਭਾਰਤ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਦੇ ਅਨੁਸਾਰ, ਸ਼ੁੱਕਰਵਾਰ (21 ਫਰਵਰੀ) ਤੜਕੇ ਅਫ਼ਗਾਨਿਸਤਾਨ ’ਚ 4.9 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਫੈਲ ਗਈ। ਰਾਤ ਦੇ ਵੇਲੇ ਆਏ ਇਸ ਭੂਚਾਲ ਕਾਰਨ ਕਈ ਲੋਕ ਘਰਾਂ ਤੋਂ ਬਾਹਰ ਦੌੜਦੇ ਹੋਏ ਵੇਖੇ ਗਏ। ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਇਹ ਭੂਚਾਲ ਰਾਤ 1 ਵਜੇ ਆਇਆ ਅਤੇ ਇਸ ਦੀ ਗਹਿਰਾਈ 160 ਕਿਲੋਮੀਟਰ ਸੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਵੀ ਅਫ਼ਗਾਨਿਸਤਾਨ ’ਚ 4.0 ਤੀਵਰਤਾ ਦਾ ਭੂਚਾਲ ਆਇਆ ਸੀ।
ਘੱਟ ਗਹਿਰਾਈ ਵਾਲੇ ਭੂਚਾਲ ਹੁੰਦੇ ਹਨ ਜ਼ਿਆਦਾ ਖਤਰਨਾਕ
ਗੌਰਤਲਬ ਹੈ ਕਿ ਘੱਟ ਗਹਿਰਾਈ ਵਾਲੇ ਭੂਚਾਲ, ਵੱਧ ਗਹਿਰਾਈ ਵਾਲੇ ਭੂਚਾਲਾਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਐਸੇ ਭੂਚਾਲਾਂ ਵਿੱਚ ਜ਼ਿਆਦਾ ਊਰਜਾ ਧਰਤੀ ਦੀ ਸਤ੍ਹਾ ਦੇ ਨੇੜੇ ਨਿਕਲਦੀ ਹੈ, ਜਿਸ ਕਾਰਨ ਜ਼ਮੀਨ ਤੇਜ਼ੀ ਨਾਲ ਕੰਬਦੀ ਹੈ ਅਤੇ ਇਮਾਰਤਾਂ ਨੂੰ ਵੱਧ ਨੁਕਸਾਨ ਪਹੁੰਚਦਾ ਹੈ। ਇਸ ਨਾਲ ਲੋਕਾਂ ਦੇ ਹਤਾਹਤ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਦੂਜੇ ਪਾਸੇ, ਵੱਧ ਗਹਿਰਾਈ ਵਾਲੇ ਭੂਚਾਲਾਂ ਦੀ ਊਰਜਾ ਸਤ੍ਹਾ ਤੱਕ ਪਹੁੰਚਦੇ-ਪਹੁੰਚਦੇ ਕਮਜ਼ੋਰ ਹੋ ਜਾਂਦੀ ਹੈ। ਅਫ਼ਗਾਨਿਸਤਾਨ ਵਿੱਚ ਕੁਦਰਤੀ ਆਫਤਾਂ ਦਾ ਖ਼ਤਰਾ ਕਾਫੀ ਜ਼ਿਆਦਾ ਹੈ, ਜਿਸ ਵਿੱਚ ਮੌਸਮੀ ਹੜ੍ਹਾਂ, ਭੂਸਖਲਨ ਅਤੇ ਭੂਚਾਲ ਸ਼ਾਮਲ ਹਨ।
ਫਰਵਰੀ ਵਿੱਚ ਵੀ ਕੰਬੀ ਸੀ ਅਫ਼ਗਾਨਿਸਤਾਨ ਦੀ ਧਰਤੀ
9 ਫਰਵਰੀ ਨੂੰ ਅਫ਼ਗਾਨਿਸਤਾਨ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ਉੱਤੇ ਇਸ ਦੀ ਤੀਵਰਤਾ 4.1 ਮਾਪੀ ਗਈ ਸੀ। ਇਹ ਭੂਚਾਲ ਧਰਤੀ ਦੇ 255 ਕਿਲੋਮੀਟਰ ਗਹਿਰਾਈ ’ਚ ਦਰਜ ਕੀਤਾ ਗਿਆ ਸੀ। ਝਟਕੇ ਮਹਿਸੂਸ ਕਰਦੇ ਹੀ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ ਸਨ, ਹਾਲਾਂਕਿ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਅਫ਼ਗਾਨਿਸਤਾਨ ’ਚ ਵਾਰ-ਵਾਰ ਕਿਉਂ ਆਉਂਦੇ ਹਨ ਭੂਚਾਲ?
ਅਫ਼ਗਾਨਿਸਤਾਨ ’ਚ ਵਾਰ-ਵਾਰ ਭੂਚਾਲ ਆਉਣ ਦਾ ਮੁੱਖ ਕਾਰਨ ਇਸ ਦਾ ਭੂਗੋਲਕ ਸਥਾਨ ਹੈ। ਇਹ ਖੇਤਰ ਹਿੰਦੂਕੁਸ਼ ਪਰਬਤਾਂ ਦੇ ਨੇੜੇ ਸਥਿਤ ਹੈ, ਜਿੱਥੇ ਯੂਰੇਸ਼ੀਅਨ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਆਪਸ ’ਚ ਟਕਰਾ ਰਹੀਆਂ ਹਨ। ਇਨ੍ਹਾਂ ਪਲੇਟਾਂ ਦੇ ਟਕਰਾਅ ਕਾਰਨ ਭੂਗਰਭੀ ਤਣਾਅ ਪੈਦਾ ਹੁੰਦਾ ਹੈ। ਹਿੰਦੂਕੁਸ਼ ਖੇਤਰ ਵਿੱਚ ਗਹਿਰੇ ਅਤੇ ਉਥਲੇ ਦੋਹਾਂ ਕਿਸਮਾਂ ਦੇ ਭੂਚਾਲ ਆਉਂਦੇ ਹਨ, ਜੋ ‘ਚਮਨ ਫਾਲਟ’ ਵਰਗੀਆਂ ਸਰਗਰਮ ਫਾਲਟ ਲਾਈਨਾਂ ਅਤੇ ਸਬਡਕਸ਼ਨ ਕਾਰਨ ਪੈਦਾ ਹੁੰਦੇ ਹਨ। ਇਲਾਕਾ ਪਹਾੜੀ ਹੋਣ ਕਰਕੇ ਇੱਥੇ ਭੂਸਖਲਨ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸੇ ਕਾਰਨ ਅਫ਼ਗਾਨਿਸਤਾਨ ਭੂਚਾਲ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਖੇਤਰ ਬਣਿਆ ਰਹਿੰਦਾ ਹੈ।
EQ of M: 4.9, On: 21/03/2025 01:00:57 IST, Lat: 36.48 N, Long: 71.45 E, Depth: 160 Km, Location: Afghanistan.
— National Center for Seismology (@NCS_Earthquake) March 20, 2025
For more information Download the BhooKamp App https://t.co/5gCOtjdtw0 @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/mU09Ak6sDL
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
