ਪੜਚੋਲ ਕਰੋ

ਕੈਪਟਨ ਦੇ 'ਮਿਸ਼ਨ 13' ਨੂੰ ਵੱਡੀ ਵੰਗਾਰ, ਪੰਜ 'ਹੌਟ' ਸੀਟਾਂ 'ਤੇ ਫਸੇ ਸਿੰਙ

ਤਿੰਨਾਂ ਮੁੱਖ ਪਾਰਟੀਆਂ ਦੇ ਦਾਅਵਿਆਂ ਦਾ ਜੇ ਹਲਕੇਵਾਰ ਵਿਸ਼ਲੇਸ਼ਣ ਕੀਤਾ ਜਾਏ ਤਾਂ ਇੰਨਾ ਸਾਫ ਹੈ ਕਿ ਕੋਈ ਵੀ ਦਲ ਕਲੀਨ ਸਵੀਪ ਕਰਨ ਦੀ ਹਾਲਤ ਵਿੱਚ ਨਹੀਂ ਤੇ ਨਾ ਹੀ ਸੂਬੇ ਵਿੱਚ ਕਿਸੇ ਪਾਰਟੀ ਦੇ ਸਮਰਥਨ ਵਿੱਚ ਕੋਈ ਲਹਿਰ ਚੱਲ ਰਹੀ ਹੈ। ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੀਆਂ ਉਪਲੱਬਧੀਆਂ ਗਿਣਾਉਣ ਦੇ ਨਾਲ-ਨਾਲ ਅਕਾਲੀ ਦਲ ਨੂੰ ਬੇਅਦਬੀ ਤੇ ਬਰਗਾੜੀ ਕਾਂਡ ਦਾ ਸਹਾਰਾ ਲੈ ਕੇ ਪਿਛਾੜਣ ਦੀ ਯੋਜਨਾ ਬਣਾ ਰਹੀ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦਾ ਮੈਨੀਫੈਸਟੋ ਹੀ ਕਾਂਗਰਸ ਦੇ ਗਲ ਦੀ ਹੱਡੀ ਬਣ ਰਿਹਾ ਹੈ।

ਚੰਡੀਗੜ੍ਹ: ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਨਾਮਜ਼ਦਗੀਆਂ ਦਾ ਕੰਮ ਨਿੱਬੜ ਗਿਆ ਹੈ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਤਿਆਰ ਹੈ। ਕੁੱਲ 278 ਉਮੀਦਵਾਰ ਆਪਣੀ-ਆਪਣੀ ਸੀਟ 'ਤੇ ਵਿਰੋਧੀਆਂ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਾ ਰਹੇ ਹਨ। ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ-ਬੀਜੇਪੀ ਗਠਜੋੜ ਤੇ ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਤੋਂ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਕਾਂਗਰਸ ਨੇ ਤਾਂ ਇਸ ਨੂੰ 'ਮਿਸ਼ਨ 13' ਦਾ ਨਾਂ ਤਕ ਦੇ ਦਿੱਤਾ ਹੈ। ਉੱਧਰ ਅਕਾਲੀ ਦਲ ਤੇ 'ਆਪ' ਕਾਂਗਰਸ ਦੀਆਂ ਨਾਕਾਮੀਆਂ ਗਿਣਾ ਕੇ ਚੋਣ ਜਿੱਤਣ ਦੇ ਸੁਫਨੇ ਲੈ ਰਹੀਆਂ ਹਨ। ਤਿੰਨਾਂ ਮੁੱਖ ਪਾਰਟੀਆਂ ਦੇ ਦਾਅਵਿਆਂ ਦਾ ਜੇ ਹਲਕੇਵਾਰ ਵਿਸ਼ਲੇਸ਼ਣ ਕੀਤਾ ਜਾਏ ਤਾਂ ਇੰਨਾ ਸਾਫ ਹੈ ਕਿ ਕੋਈ ਵੀ ਦਲ ਕਲੀਨ ਸਵੀਪ ਕਰਨ ਦੀ ਹਾਲਤ ਵਿੱਚ ਨਹੀਂ ਤੇ ਨਾ ਹੀ ਸੂਬੇ ਵਿੱਚ ਕਿਸੇ ਪਾਰਟੀ ਦੇ ਸਮਰਥਨ ਵਿੱਚ ਕੋਈ ਲਹਿਰ ਚੱਲ ਰਹੀ ਹੈ। ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੀਆਂ ਉਪਲੱਬਧੀਆਂ ਗਿਣਾਉਣ ਦੇ ਨਾਲ-ਨਾਲ ਅਕਾਲੀ ਦਲ ਨੂੰ ਬੇਅਦਬੀ ਤੇ ਬਰਗਾੜੀ ਕਾਂਡ ਦਾ ਸਹਾਰਾ ਲੈ ਕੇ ਪਿਛਾੜਣ ਦੀ ਯੋਜਨਾ ਬਣਾ ਰਹੀ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦਾ ਮੈਨੀਫੈਸਟੋ ਹੀ ਕਾਂਗਰਸ ਦੇ ਗਲ ਦੀ ਹੱਡੀ ਬਣ ਰਿਹਾ ਹੈ। ਹਾਲੇ ਤਕ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਨਹੀਂ ਕੀਤੇ। ਸਰਕਾਰ ਕੋਲ ਤਾਂ ਖ਼ਜ਼ਾਨਾ ਹੀ ਨਹੀਂ। ਅਕਾਲੀ ਦਲ ਦੀ ਜੇ ਗੱਲ ਕੀਤੀ ਜਾਏ ਤਾਂ ਉਸ ਦੀ ਭਾਈਵਾਲ ਪਾਰਟੀ ਬੀਜੇਪੀ ਕੋਲ ਪੀਐਮ ਮੋਦੀ ਦੀ ਸਰਕਾਰ ਦੀਆਂ ਉਪਲੱਬਧੀਆਂ ਦਾ ਹਵਾਲਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ। ਉਂਞ 19 ਮਈ ਨੂੰ ਵੋਟਾਂ ਤੋਂ ਪਹਿਲਾਂ ਪੀਐਮ ਨਰੇਂਦਰ ਮੋਦੀ ਦੇ ਪੰਜਾਬ ਦੇ ਦੌਰੇ ਦੀ ਤਿਆਰੀ ਹੈ। ਇਸ ਤੋਂ ਅਕਾਲੀ-ਬੀਜੇਪੀ ਗਠਜੋੜ ਨੂੰ ਥੋੜ੍ਹੀ ਆਸ ਬਚੀ ਹੈ। ਪੰਜਾਬ ਦੀਆਂ 13 ਸੀਟਾਂ ਵਿੱਚੋਂ ਪੰਜ ਸੀਟਾਂ 'ਤੇ ਵੀਵੀਆਈਪੀ ਸ਼ਖ਼ਸੀਅਤਾਂ ਚੋਣਾਂ ਲੜ ਰਹੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਮੁੱਖ ਸੀਟ ਬਠਿੰਡਾ ਹੈ, ਜਿੱਥੋਂ ਅਕਾਲੀ ਦਲ ਦੀ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਮੌਜੂਦਾ ਵਿਧਾਇਕ ਰਾਜਾ ਵੜਿੰਗ (ਕਾਂਗਰਸ), ਬਲਜਿੰਦਰ ਕੌਰ (ਆਪ) ਤੇ ਸੁਖਪਾਲ ਸਿੰਘ ਖਹਿਰਾ (ਪੰਜਾਬ ਜਮਹੂਰੀ ਗਠਜੋੜ) ਚੁਣੌਤੀ ਦੇ ਰਹੇ ਹਨ। ਦੂਜੀ ਸੀਟ ਫਿਰੋਜ਼ਪੁਰ ਹੈ। ਇੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਸਾਬਕਾ ਸੀਨੀਅਰ ਲੀਡਰ ਤੇ ਦੋ ਵਾਰ ਇਸੇ ਸੀਟ ਤੋਂ ਸਾਂਸਦ ਰਹੇ ਸ਼ੇਰ ਸਿੰਘ ਘੁਬਾਇਆ ਚੁਣੌਤੀ ਦੇ ਰਹੇ ਹਨ। ਇਸ ਸੀਟ 'ਤੇ ਬੀਤੇ 25 ਸਾਲਾਂ ਤੋਂ ਅਕਾਲੀਆਂ ਦਾ ਹੀ ਕਬਜ਼ਾ ਰਿਹਾ ਹੈ, ਪਰ ਇਸ ਵਾਰ ਤਾਂ ਮੁਕਾਬਲਾ ਹੀ ਦੋ ਅਕਾਲੀਆਂ ਵਿੱਚ ਹੋ ਰਿਹਾ ਹੈ ਜੋ ਬੇਹੱਦ ਸਖ਼ਤ ਤੇ ਦਿਲਚਸਪ ਰਹੇਗਾ। ਤੀਜੀ ਅਹਿਮ ਸੀਟ ਸੰਗਰੂਰ ਹੈ ਜਿੱਥੇ ਆਪ ਦੇ ਸੂਬਾ ਪ੍ਰਧਾਨ ਤੇ ਮੌਜੂਦਾ ਸਾਂਸਦ ਭਗਵੰਚ ਮਾਨ ਨੂੰ ਕਾਂਗਰਸ ਦੇ ਸਭ ਤੋਂ ਅਮੀਰ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਅਕਾਲੀਆਂ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਚੁਣੌਤੀ ਦੇ ਰਹੇ ਹਨ। ਇਹ ਸੀਟ ਭਗਵੰਤ ਮਾਨ ਦੇ ਨਾਲ-ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਜੂਦ ਦਾ ਵੀ ਫੈਸਲਾ ਕਰੇਗੀ। ਚੌਥੀ ਹੌਟ ਸੀਟ ਗੁਰਦਾਸਪੁਰ ਹੈ। ਇੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਬੀਜੇਪੀ ਉਮੀਦਵਾਰ ਤੇ ਫਿਲਮ ਅਦਾਕਾਰ ਸੰਨੀ ਦਿਓਲ ਚੋਣ ਅਖਾੜੇ ਵਿੱਚ ਹਨ। ਸੰਨੀ ਦੇ ਆਉਣ ਨਾਲ ਮੁਕਾਬਲਾ ਕਾਫੀ ਰੋਮਾਂਚਕ ਹੋ ਗਿਆ ਹੈ। ਪੰਜਵੀਂ ਤੇ ਆਖ਼ਰੀ ਸੀਟ ਸ਼ਾਹੀ ਸ਼ਹਿਰ ਪਟਿਆਲਾ ਹੈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਮੁਕਾਬਲਾ ਅਕਾਲੀ ਉਮੀਦਵਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨਾਲ ਹੋਏਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget