Lok Sabha Elections: ਪੰਜਾਬ 'ਚ ਕਾਂਗਰਸ ਨੇ ਸਰਵੇ ਕਰਨ ਲਈ ਲਾਈਆਂ ਤਿੰਨ ਏਜੰਸੀਆਂ, ਘਰ ਘਰ ਜਾ ਕੇ ਪੁੱਛੇ ਜਾਣਗੇ ਇਹ ਸਵਾਲ
Lok Sabha Elections 2024: ਇਸ ਸਰਵੇ ਦੀ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਇਸ ਮਹੀਨੇ ਦੇ ਆਖਰ ਯਾਨੀ 28 ਫਰਵਰੀ ਤੱਕ ਆ ਸੌਂਪ ਦਿੱਤੀ ਜਾਵੇਗੀ। ਪਾਰਟੀ ਆਗੂਆਂ ਨੂੰ ਉਮੀਦ ਹੈ ਕਿ ਉਹ ਇਸ ਸਰਵੇਖਣ ਤੋਂ ਸਾਹਮਣੇ ਆਉਣ ਵਾਲੀ ਜਾਣਕਾਰੀ ਦੇ ਆਧਾਰ 'ਤੇ
Lok Sabha Elections 2024: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਸਾਰੀਆਂ ਪਾਰਟੀਆਂ ਨਿੱਤਰ ਗਈਆਂ ਹਨ। ਪੰਜਾਬ ਵਿੱਚ ਕਾਂਗਰਸ ਵੀ ਐਕਟਿਵ ਹੋ ਗਈ ਹੈ। ਆਮ ਆਦਮੀ ਪਾਰਟੀ ਵਾਂਗ ਪੰਜਾਬ 'ਚ ਹੁਣ ਕਾਂਗਰਸ ਵੀ ਜਨਤਾ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਲਈ ਕਾਂਗਰਸ ਨੇ ਤਿੰਨ ਸਰਵੇ ਏਜੰਸੀਆਂ ਦਾ ਸਹਾਰਾ ਲਿਆ ਹੈ।
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਸੂਬੇ ਦੇ ਲੋਕਾਂ ਦਾ ਮੂਡ ਜਾਣਨ ਲਈ ਸਰਵੇਖਣ ਦਾ ਸਹਾਰਾ ਲੈ ਰਹੀ ਹੈ ਅਤੇ ਉਸ ਮੁਤਾਬਕ ਰਣਨੀਤੀ ਬਣਾ ਰਹੀ ਹੈ। ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਸਰਵੇ 3 ਏਜੰਸੀਆਂ ਦੇ ਸਹਿਯੋਗ ਨਾਲ ਪੂਰੇ ਸੂਬੇ ਵਿੱਚ ਕੀਤਾ ਜਾ ਰਿਹਾ ਹੈ।
ਇਸ ਸਰਵੇ ਦੀ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਇਸ ਮਹੀਨੇ ਦੇ ਆਖਰ ਯਾਨੀ 28 ਫਰਵਰੀ ਤੱਕ ਆ ਸੌਂਪ ਦਿੱਤੀ ਜਾਵੇਗੀ। ਪਾਰਟੀ ਆਗੂਆਂ ਨੂੰ ਉਮੀਦ ਹੈ ਕਿ ਉਹ ਇਸ ਸਰਵੇਖਣ ਤੋਂ ਸਾਹਮਣੇ ਆਉਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਭਵਿੱਖ ਦੀ ਰਣਨੀਤੀ ਘੜਨ 'ਚ ਸਫਲ ਹੋਣਗੇ।
ਇਸ ਸਰਵੇ 'ਚ ਪਾਰਟੀ ਦੀ ਜ਼ਮੀਨੀ ਸਥਿਤੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਸਮੇਤ ਕਈ ਨੁਕਤਿਆਂ 'ਤੇ ਲੋਕਾਂ ਦੀ ਰਾਏ ਲਈ ਜਾਵੇਗੀ। ਸਰਵੇ ਦੌਰਾਨ ਲੋਕਾਂ ਨੂੰ ਸਵਾਲ ਪੁੱਛੇ ਜਾਣਗੇ ਕਿ ਤੁਸੀਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨੂੰ ਕਿਵੇਂ ਸਮਝਦੇ ਹੋ? ਤੁਸੀਂ ਪੰਜਾਬ ਸਰਕਾਰ ਦੇ ਕੰਮ ਤੋਂ ਕਿੰਨੇ ਖੁਸ਼ ਹਾਂ। ਤੁਹਾਡੀ ਨਜ਼ਰ ਵਿੱਚ ਤਿੰਨ ਉਮੀਦਵਾਰ ਕੌਣ ਹੋ ਸਕਦੇ ਹਨ?
ਇਸ ਵਾਰ ਲੋਕ ਸਭਾ ਚੋਣਾਂ ਕੁਝ ਵੱਖਰੇ ਮਾਹੌਲ ਵਿੱਚ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਕਾਂਗਰਸ ਪਾਰਟੀ ਦੀ ਆਪਣੀ ਸਰਕਾਰ ਨਹੀਂ ਹੈ। ਇਸ ਦੇ ਨਾਲ ਹੀ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਪੰਜਾਬ 'ਚ I.N.D.I.A ਅਲਾਇੰਸ ਰਹੇਗਾ ਜਾਂ ਨਹੀਂ। ਉਧਰ ਕਾਂਗਰਸ ਪਾਰਟੀ ਦੇ ਆਗੂ ਵੀ ਦੋ ਧੜਿਆਂ ਵਿੱਚ ਵੰਡੇ ਹੋਏ ਹਨ।
ਇੱਕ ਕੈਂਪ ਕਾਂਗਰਸ ਦੇ ‘ਆਪ’ ਨਾਲ ਗੱਠਜੋੜ ਦੇ ਹੱਕ ਵਿੱਚ ਹੈ, ਜਦਕਿ ਦੂਜਾ ਇਸ ਗੱਲ ਦਾ ਸਿੱਧਾ ਵਿਰੋਧ ਕਰ ਰਿਹਾ ਹੈ। ਅਜਿਹੇ 'ਚ ਪਾਰਟੀ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ 'ਚ ਨਹੀਂ ਹੈ। ਦੂਜੇ ਪਾਸੇ ਪੰਜਾਬ ਦੇ ਸੀਐਮ ਭਗਵੰਤ ਮਾਨ 13-0 ਨਾਲ ਚੋਣ ਜਿੱਤਣ ਦੀ ਗੱਲ ਕਰ ਰਹੇ ਹਨ।
ਪੰਜਾਬ ਕਾਂਗਰਸ ਦੀ ਚੋਣ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਲੋਕ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰ ਕੌਣ ਹਨ। ਇਸ ਦੇ ਲਈ ਚਿਹਰਿਆਂ ਦੀ ਖੋਜ ਪੂਰੀ ਕਰ ਲਈ ਗਈ ਹੈ। ਹਰੇਕ ਹਲਕੇ ਤੋਂ 5 ਤੋਂ ਵੱਧ ਨਾਵਾਂ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਹੁਣ ਚੋਣ ਲੜਨ ਦੇ ਚਾਹਵਾਨਾਂ ਨੂੰ ਆਪਣਾ ਦਾਅਵਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।