ਵਿਆਹਾਂ 'ਚ ਅਖਾੜੇ ਬੰਦ, ਡੇਢ ਸਾਲ ਤੋਂ ਕਲਾਕਾਰ ਵਿਹਲੇ, ਟੀਟੂ ਬਾਣੀਆ ਡੀਸੀ ਦਫਤਰ ਬਾਹਰ ਡਟੇ
ਅੱਜ ਟੀਟੂ ਬਾਣੀਆਂ ਨੇ ਕਲਾਕਾਰਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ 10 ਤੋਂ ਵੱਧ ਬੰਦੇ ਵਿਆਹ ਵਿੱਚ ਇਕੱਠੇ ਨਹੀਂ ਹੋ ਸਕਦੇ ਪਰ ਕਲਾਕਾਰਾਂ ਨਾਲ 20 ਤਾਂ ਸਾਜੀ ਹੁੰਦੇ ਹਨ ਕਲਾਕਾਰ ਅਖਾੜਾ ਕਿਵੇਂ ਲਾਉਣ।
ਲੁਧਿਆਣਾ: ਅੱਜ ਡੀਸੀ ਦਫਤਰ (Ludhiana DC office) ਦੇ ਬਾਹਰ ਕਲਾਕਾਰਾਂ ਦਾ ਅਖਾੜਾ ਲੱਗਿਆ। ਇਸ ਦੌਰਾਨ ਟੀਟੂ ਬਾਣੀਆ (Titu Bania) ਨੇ ਕਲਾਕਾਰਾਂ ਦੇ ਹੱਕ ਵਿੱਚ ਪ੍ਰਦਰਸ਼ਨ (Protest in Favor of artist) ਕੀਤਾ। ਉਨ੍ਹਾਂ ਕਿਹਾ ਕਿ ਡੇਢ ਸਾਲ ਤੋਂ ਕਲਾਕਾਰ ਵਿਹਲੇ ਬੈਠੇ ਹਨ। ਇਸ ਲਈ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਦੱਸ ਦਈਏ ਕਿ ਭਾਵੇਂ ਕਰੋਨਾ ਕਾਲ ਦੌਰਾਨ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਹੋਣ ਕਾਰਨ ਕਰਫਿਊ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਲੋਕਾਂ ਨੂੰ ਸਵੇਰੇ 5 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਦੁਕਾਨਾਂ ਤੇ ਕਾਰੋਬਾਰ ਖੋਲ੍ਹਣ ਦੀ ਢਿੱਲ ਦਿੱਤੀ ਗਈ ਹੈ ਪਰ ਵਿਆਹ ਸ਼ਾਦੀਆਂ ਵਿੱਚ 10 ਬੰਦਿਆਂ ਦੀ ਲਿਮਟ ਕਾਰਨ ਲੋਕ ਵਿਆਹ ਵਿੱਚ ਅਖਾੜੇ ਨਹੀਂ ਲਵਾ ਰਹੇ।
ਇਸ ਕਾਰਨ ਕਲਾਕਾਰ ਤਕਰੀਬਨ ਵਿਹਲੇ ਹੋ ਗਏ ਹਨ। ਇਸ ਲਈ ਅੱਜ ਟੀਟੂ ਬਾਣੀਆਂ ਨੇ ਕਲਾਕਾਰਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ 10 ਤੋਂ ਵੱਧ ਬੰਦੇ ਵਿਆਹ ਵਿੱਚ ਇਕੱਠੇ ਨਹੀਂ ਹੋ ਸਕਦੇ ਪਰ ਕਲਾਕਾਰਾਂ ਨਾਲ 20 ਤਾਂ ਸਾਜੀ ਹੁੰਦੇ ਹਨ ਕਲਾਕਾਰ ਅਖਾੜਾ ਕਿਵੇਂ ਲਾਉਣ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਲਾਕਾਰਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਲਾਕਾਰ ਤੋਂ ਐਮਪੀ ਬਣੇ ਭਗਵੰਤ ਮਾਨ ਨੇ ਵੀ ਕਲਾਕਾਰਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਐਮਪੀ ਰਵਨੀਤ ਬਿੱਟੂ ਨੇ ਹੀ ਕਲਾਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਇਸ ਕਾਰਨ ਮਜਬੂਰ ਹੋ ਕੇ ਅੱਜ ਟੀਟੂ ਬਾਣੀਆਂ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ।
ਭਾਵੇਂ ਆਪਣੇ ਹੱਕਾਂ ਲਈ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਲਈ ਖਾਤਰ ਪਾਬੰਦੀਆਂ ਜਰੂਰੀ ਹਨ। ਇਸ ਬਾਰੇ ਕਲਾਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਰੁਜ਼ਗਾਰ ਡੇਢ ਸਾਲ ਤੋਂ ਬੰਦ ਹੈ, ਉਹ ਲੋਕ ਇਸ ਤਰ੍ਹਾਂ ਆਪਣਾ ਗੁਜ਼ਾਰਾ ਕਰਨ ਜਾਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਕਰਨ ਪ੍ਰਸ਼ਾਸਨ ਨੂੰ ਇਹ ਵੀ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Health Tips: ਕਸਰਤ ਦੇ ਬਾਵਜੂਦ ਨਹੀਂ ਬਣ ਰਹੀ ਸਿਹਤ, ਫਿਰ ਖਾਣ-ਪੀਣ ਦੀਆਂ ਆਦਤਾਂ ਬਦਲ ਕੇ ਵੇਖੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin