(Source: ECI/ABP News)
Punjab News: 'ਮੈਡਮ 'ਤੇ ਭੂਤ ਪ੍ਰੇਤ ਦਾ ਸਾਇਆ, ਬਿਨਾਂ ਗੱਲੋਂ ਜੁਆਕਾਂ ਦਾ ਚਾੜ੍ਹ ਦਿੰਦੀ ਕੁਟਾਪਾ', ਪਰਿਵਾਰ ਵਾਲਿਆਂ ਲਾਇਆ ਧਰਨਾ, ਹੁਣ ਹੋਵੋਗਾ ਮੈਡੀਕਲ
ਵਿਦਿਆਰਥੀਆਂ ਨੇ ਕਿਹਾ ਕਿ ਵੀਰਵਾਰ ਨੂੰ ਮੈਡਮ ਉੱਤੇ ਕਿਸੇ ਬੁਰੀ ਆਤਮਾ ਦਾ ਸਾਇਆ ਜਾ ਜਾਂਦਾ ਹੈ ਜਿਸ ਕਾਰਨ ਉਹ ਅਜਿਹਾ ਕਰਨ ਲੱਗ ਜਾਂਦੀ ਹੈ। ਉਸ ਵੇਲੇ ਉਹ ਸਾਰੀ ਕਲਾਸ ਦਾ ਕੁਟਾਪਾ ਚਾੜ੍ਹ ਦਿੰਦੀ ਹੈ।
![Punjab News: 'ਮੈਡਮ 'ਤੇ ਭੂਤ ਪ੍ਰੇਤ ਦਾ ਸਾਇਆ, ਬਿਨਾਂ ਗੱਲੋਂ ਜੁਆਕਾਂ ਦਾ ਚਾੜ੍ਹ ਦਿੰਦੀ ਕੁਟਾਪਾ', ਪਰਿਵਾਰ ਵਾਲਿਆਂ ਲਾਇਆ ਧਰਨਾ, ਹੁਣ ਹੋਵੋਗਾ ਮੈਡੀਕਲ Ludhiana school children allege Madam is possessed by a ghost know full details Punjab News: 'ਮੈਡਮ 'ਤੇ ਭੂਤ ਪ੍ਰੇਤ ਦਾ ਸਾਇਆ, ਬਿਨਾਂ ਗੱਲੋਂ ਜੁਆਕਾਂ ਦਾ ਚਾੜ੍ਹ ਦਿੰਦੀ ਕੁਟਾਪਾ', ਪਰਿਵਾਰ ਵਾਲਿਆਂ ਲਾਇਆ ਧਰਨਾ, ਹੁਣ ਹੋਵੋਗਾ ਮੈਡੀਕਲ](https://feeds.abplive.com/onecms/images/uploaded-images/2024/08/09/9ded3bac865f53cfd1210bcd8b264cdb1723195769523674_original.jpg?impolicy=abp_cdn&imwidth=1200&height=675)
Punjab News: ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ, ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਉੱਤੇ ਕੁੱਟਮਾਰ ਦਾ ਇਲਜ਼ਾਮ ਲਾਇਆ। ਗ਼ੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਚੰਡੀਗੜ੍ਹ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਵਾਲੀ ਜਗ੍ਹਾ ਉੱਤੇ ਪਹੁੰਚੀ ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਇਆ ਗਿਆ।
ਵੀਰਵਾਰ ਨੂੰ ਮੈਡਮ ਵਿੱਚ ਆ ਜਾਂਦਾ ਕੋਈ ਸਾਇਆ !
ਵਿਦਿਆਰਥੀਆਂ ਨੇ ਦੱਸਿਆ ਕਿ ਮੈਡਮ ਵਿੱਚ ਕਿਸੇ ਭੂਤ ਦਾ ਸਾਇਆ ਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਬਿਨਾਂ ਸੋਚੇ ਸਮਝੇ ਜੁਆਕਾ ਦਾ ਕੁਟਾਪਾ ਚਾੜ੍ਹ ਦਿੰਦੀ ਹੈ। ਵਿਦਿਆਰਥੀ ਨੇ ਕਿਹਾ ਕਿ ਉਹ ਕਿਤਾਬ ਤੋਂ ਪੜ੍ਹ ਰਹੇ ਸੀ ਤਾਂ ਅਚਾਨਕ ਮੈਡਮ ਨੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਵੀਰਵਾਰ ਨੂੰ ਮੈਡਮ ਉੱਤੇ ਕਿਸੇ ਬੁਰੀ ਆਤਮਾ ਦਾ ਸਾਇਆ ਜਾ ਜਾਂਦਾ ਹੈ ਜਿਸ ਕਾਰਨ ਉਹ ਅਜਿਹਾ ਕਰਨ ਲੱਗ ਜਾਂਦੀ ਹੈ। ਉਸ ਵੇਲੇ ਉਹ ਸਾਰੀ ਕਲਾਸ ਦਾ ਕੁਟਾਪਾ ਚਾੜ੍ਹ ਦਿੰਦੀ ਹੈ।
ਭੂਤ ਪ੍ਰੇਤ ਦੀ ਗੱਲ ਕਰਨਾ ਗ਼ਲਤ ਹੋ ਸਕਦਾ....
ਇਸ ਮੌਕੇ ਪਹੁੰਚੇ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜਵਾਕਾਂ ਨੂੰ ਕੁੱਟਣਾ ਗ਼ਲਤ ਹੈ ਪਰ ਅੱਜ ਕੱਲ੍ਹ ਦੇ ਦੌਰ ਵਿੱਚ ਭੂਤ ਪ੍ਰੇਤਾਂ ਦੀ ਗੱਲ ਕਰਨਾ ਵੀ ਬੇਬੁਨਿਆਦ ਹੈ। ਮੈਡਮ ਦੀ ਮੈਡੀਕਲ ਜਾਂਚ ਕਰਵਾਉਣ ਲਈ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ। ਹੋ ਸਕਦਾ ਹੈ ਕਿ ਉਹ ਮਾਨਸਿਕ ਰੂਪ ਵਿੱਚ ਬਿਮਾਰ ਹੋਵੇ।
ਜਾਣੋ ਮੈਡਮ ਦਾ ਕੀ ਹੈ ਕਹਿਣਾ ?
ਇਸ ਮੌਕੇ ਜਦੋਂ ਮੈਡਮ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਚੇ ਕਲਾਸ ਵਿੱਚ ਰੌਲਾ ਪਾ ਰਹੇ ਸੀ ਜਿਸ ਕਰਕੇ ਉਨ੍ਹਾਂ ਨੂੰ ਝਿੜਕਿਆ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਸ ਉੱਤੇ ਕਿਸੇ ਵੀ ਭੂਤ ਪਰੇਤ ਦਾ ਸਾਇਆ ਨਹੀਂ ਹੈ, ਜਵਾਕ ਝੂਠ ਬੋਲ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)