ਹੈਰਾਨ ਕਰ ਦੇਣਗੇ ਲੁਧਿਆਣਾ ਦੇ ਸ਼ੁਭਮ ਦੇ ਬੁਲੰਦ ਹੌਂਸਲੇ, ਸੜਕ ਹਾਦਸੇ 'ਚ ਪੈਰ ਗਵਾਉਣ ਦੇ ਬਾਵਜੂਦ ਚਮਕਾਇਆ ਪੰਜਾਬ ਦਾ ਨਾਂ
ਕਹਿੰਦੇ ਨੇ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਤੇ ਜੋ ਲੋਕ ਖੁਦ ਆਪਣੀ ਮਦਦ ਕਰਦੇ ਹਨ ਉਨ੍ਹਾਂ ਦੀ ਮਦਦ ਰੱਬ ਵੀ ਕਰਦਾ ਹੈ।
ਲੁਧਿਆਣਾ: ਕਹਿੰਦੇ ਨੇ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਤੇ ਜੋ ਲੋਕ ਖੁਦ ਆਪਣੀ ਮਦਦ ਕਰਦੇ ਹਨ ਉਨ੍ਹਾਂ ਦੀ ਮਦਦ ਰੱਬ ਵੀ ਕਰਦਾ ਹੈ। ਕੁਝ ਅਜਿਹੀ ਹੀ ਕਹਾਣੀ ਲੁਧਿਆਣਾ ਦੇ ਸ਼ੁਭਮ ਵਾਧਵਾ ਦੀ ਹੈ। ਉਹ ਟੇਬਲ ਟੈਨਿਸ ਦਾ ਚੰਗਾ ਖਿਡਾਰੀ ਸੀ ਪਰ ਉਸ ਦੀ ਜਿੰਗਦੀ ਇੱਕ ਸੜਕ ਹਾਦਸੇ ਨੇ ਪੂਰੀ ਤਰ੍ਹਾਂ ਬਦਲ ਦਿੱਤੀ।
ਹਾਦਸੇ ਕਰਕੇ ਉਸ ਨੂੰ ਮਲਟੀਪਲ ਡਿਸਆਰਡਰ ਹੋ ਗਿਆ। ਉਸ ਦੀਆਂ ਦੋਵੇਂ ਲੱਤਾਂ ਖੜ ਗਈਆਂ ਤੇ 3 ਸਾਲ ਉਹ ਬੈੱਡ 'ਤੇ ਜ਼ਿੰਦਗੀ ਤੇ ਮੌਤ ਨਾਲ ਲੜਦਾ ਰਿਹਾ। ਉਹ ਇਨ੍ਹਾਂ ਲਾਚਾਰ ਹੋ ਗਿਆ ਕਿ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਪੂਰੀ ਜ਼ਿੰਦਗੀ ਹੁਣ ਉਸ ਦੇ ਪਰਿਵਾਰ 'ਤੇ ਬੋਝ ਬਣ ਜਾਵੇਗੀ। ਉਸ ਨੇ ਇਹ ਸਭ ਫਿਲਮਾਂ ਵਿੱਚ ਵੇਖਿਆ ਸੀ ਪਰ ਇਹ ਦੁਖਾਂਤ ਹੁਣ ਉਸ ਦੇ ਖੁਦ ਨਾਲ ਹੋ ਗਿਆ ਸੀ।
ਸ਼ੁਭਮ ਨੇ ਦੱਸਿਆ ਕਿ 3 ਸਾਲ ਬੈੱਡ 'ਤੇ ਰਹਿਣ ਦੇ ਬਾਅਦ ਉਸ ਨੇ ਆਪਣੀ ਜਿੰਦਗੀ ਵਿੱਚ ਇੱਕ ਟੀਚਾ ਮਿੱਥਿਆ। ਫਿਰ ਉਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾ ਦਿੱਤੀ। ਸ਼ੁਭਮ ਬੈੱਡ ਤੋਂ ਉੱਠ ਕੇ ਟੈਨਿਸ ਕੋਰਟ ਵਿੱਚ ਪੁੱਜਿਆ ਤੇ ਫਿਰ ਜੀ ਤੋੜ ਮਿਹਨਤ ਕੀਤੀ। ਫਿਰ ਉਸ ਦੀ ਕਿਸਮਤ ਇੱਕ ਵਾਰ ਬਦਲੀ ਜਦੋਂ ਲੌਕਡਾਊਨ ਆ ਗਿਆ। ਉਸ ਨੇ ਫਿਰ ਸਿਖਲਾਈ ਸ਼ੁਰੂ ਕੀਤੀ ਜੀ ਜਾਨ ਲਾ ਕੇ ਬੀਤੇ ਮਹੀਨੇ ਉਹ ਪੈਰਾ ਨੈਸ਼ਨਲ ਵਿੱਚ ਪੰਜਾਬ ਦਾ ਪਹਿਲਾ ਟੇਬਲ ਟੈਨਿਸ ਖਿਡਰੀ ਬਣਿਆ ਜਿਸ ਨੇ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਪਾਇਆ ਹੋਵੇ।
ਉਸ ਦੀ ਇਸ ਉਪਲਬਧੀ ਵਿੱਚ ਉਸ ਦੇ ਪਰਿਵਾਰ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਏਸ਼ੀਅਨ ਮੁਕਾਬਲੇ ਤੇ 2024 ਵਿੱਚ ਹੋਣ ਜਾ ਰਹੇ ਪੈਰਾ ਓਲੰਪਿਕ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਠਾਣ ਲਿਆ ਕਿ ਇਹ ਆਪਣੇ ਦੇਸ਼ ਨੂੰ ਓਲੰਪਿਕ ਵਿੱਚ ਸੋਨ ਤਗਮਾ ਜਿੱਤਾਏਗਾ ਜਿਸ ਲਈ ਉਹ ਜੀ ਤੋੜ ਮਿਹਨਤ ਕਰ ਰਿਹਾ ਹੈ। ਉਸ ਨੂੰ ਵੇਖ ਵੇਖ ਕੇ ਬੱਚੇ ਵੀ ਪ੍ਰੇਰਨਾ ਲੈਂਦੇ ਹਨ ਤੇ ਸਿੱਖਦੇ ਹਨ। ਉਸ ਦੀ ਅਕੈਡਮੀ ਦੇ ਬੱਚਿਆਂ ਨੇ ਦੱਸਿਆ ਕਿ ਕਿਵੇਂ ਉਹ ਮਿਹਨਤ ਕਰਕੇ ਇਸ ਮੁਕਾਮ ਤੇ ਪੁੱਜੇ।