CM Bhagwant Mann: ਪਿੰਡ ਸਤੌਜਸੀ 'ਚ ਫਿਰ ਦਿੱਸਿਆ CM ਭਗਵੰਤ ਮਾਨ ਦਾ 'ਆਮ ਆਦਮੀ' ਅੰਦਾਜ, ਕਾਫਲਾ ਰੋਕ ਬਜ਼ੁਰਗ ਨਾਲ ਕੀਤਾ ਅਫਸੋਸ
ਮੁੱਖ ਮੰਤਰੀ ਭਗਵੰਤ ਮਾਨ ਦਾ ਸਾਦਾ ਅੰਦਾਜ ਲੋਕਾਂ ਦਾ ਧਿਆਨ ਖਿੱਚਦਾ ਹੈ। ਉਹ ਅਕਸਰ ਹੀ ਸੜਕ 'ਤੇ ਜਾਂਦੇ-ਜਾਂਦੇ ਆਪਣਾ ਕਾਫਲਾ ਰੋਕ ਕੇ ਲੋਕਾਂ ਨਾਲ ਗੱਲਬਾਤ ਕਰਨ ਲੱਗਦੇ ਹਨ। ਉਨ੍ਹਾਂ ਨਾਲ ਦੇਸ਼ੀ ਅੰਦਾਜ ਵਿੱਚ ਬੱਲਬਾਤ ਕਰਕੇ ਲੋਕ ਵੀ ਖੁਸ਼ ਹੁੰਦੇ ਹਨ।
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦਾ ਸਾਦਾ ਅੰਦਾਜ ਲੋਕਾਂ ਦਾ ਧਿਆਨ ਖਿੱਚਦਾ ਹੈ। ਉਹ ਅਕਸਰ ਹੀ ਸੜਕ 'ਤੇ ਜਾਂਦੇ-ਜਾਂਦੇ ਆਪਣਾ ਕਾਫਲਾ ਰੋਕ ਕੇ ਲੋਕਾਂ ਨਾਲ ਗੱਲਬਾਤ ਕਰਨ ਲੱਗਦੇ ਹਨ। ਉਨ੍ਹਾਂ ਨਾਲ ਦੇਸ਼ੀ ਅੰਦਾਜ ਵਿੱਚ ਬੱਲਬਾਤ ਕਰਕੇ ਲੋਕ ਵੀ ਖੁਸ਼ ਹੁੰਦੇ ਹਨ। ਉਂਝ ਇਹ ਵੀ ਇਲਜ਼ਾਮ ਲੱਗਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਸਭ ਪਬਲੀਸਿਟੀ ਸਟੰਟ ਲਈ ਕਰਦੇ ਹਨ।
ਐਤਵਾਰ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹੀ ਅੰਦਾਜ ਵੇਖ ਨੂੰ ਮਿਲਿਆ। ਇਸ ਵਾਰ ਉਹ ਆਪਣੇ ਪਿੰਡ ਸਤੌਜ ਵਿਖੇ ਪਹੁੰਚੇ ਹੋਏ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਸਤੌਜ ਦੇ ਬਜ਼ੁਰਗ ਕੋਲ਼ ਉਨ੍ਹਾਂ ਦੇ ਮੁੰਡੇ ਦੇ ਗੁਜ਼ਰ ਜਾਣ 'ਤੇ ਕਾਫ਼ਲਾ ਰੋਕ ਕੇ ਅਫ਼ਸੋਸ ਕੀਤਾ। ਮੁੱਖ ਮੰਤਰੀ ਨੇ ਬਗੁਰਗ ਨੂੰ ਗਲੇ ਲਾਇਆ ਤੇ ਹੌਂਸਲਾ ਦਿੱਤਾ ਕਿ ਬੱਚਿਆਂ ਨੂੰ ਪੜ੍ਹਾਓ ਨੌਕਰੀਆਂ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।
ਐਵੇਂ ਨੀਂ ਕਹਿੰਦੇ ‘ਲੋਕਾਂ ਦਾ ਮਾਨ’
— AAP Punjab (@AAPPunjab) January 8, 2023
CM @BhagwantMann ਜੀ ਨੇ ਆਪਣੇ ਜੱਦੀ ਪਿੰਡ ਸਤੌਜ ਦੇ ਬਜ਼ੁਰਗ ਕੋਲ਼ ਉਸਦੇ ਮੁੰਡੇ ਦੇ ਗੁਜ਼ਰ ਜਾਣ 'ਤੇ ਕਾਫ਼ਲਾ ਰੋਕ ਕੇ ਅਫ਼ਸੋਸ ਕੀਤਾ,
ਬਾਪੂ ਨੂੰ ਗਲੇ ਲਾਇਆ ਤੇ ਹੌਂਸਲਾ ਦਿੱਤਾ ਕਿ ਬੱਚਿਆਂ ਨੂੰ ਪੜ੍ਹਾਓ ਨੌਕਰੀਆਂ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। pic.twitter.com/aaaylhQVNa
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਮੁੱਖ ਮੰਤਰੀ ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਤੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ ਵਾਸੀਆਂ ਨਾਲ ਰਲ-ਮਿਲ ਕੇ ਤਿਉਹਾਰ ਮਨਾਇਆ।
ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਜਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਸਾਕ-ਸਨੇਹੀਆਂ ਨਾਲ ਸਾਂਝੀਆਂ ਕਰਨ ਦਾ ਫੈਸਲਾ ਕੀਤਾ। ਭਗਵੰਤ ਮਾਨ ਨੇ ਚੇਤੇ ਕਰਦਿਆਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਸਬੰਧੀ ਪਿੰਡ ਨਾਲ ਉਨ੍ਹਾਂ ਦੀਆਂ ਬਚਪਨ ਤੋਂ ਹੀ ਖੂਬਸੂਰਤ ਯਾਦਾਂ ਜੁੜੀਆਂ ਹੋਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸੂਬਾ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸਤੌਜ ਵਾਸੀਆਂ ਨਾਲ ਭਾਵੁਕ ਹੁੰਦਿਆਂ ਕਿਹਾ ਕਿ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸਨ, ਜਿਸ ਕਾਰਨ ਉਹ ਉਨ੍ਹਾਂ ਨਾਲ ਹਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਪਸੰਦ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਮੌਕਿਆਂ 'ਤੇ ਪਿੰਡ ਵਾਸੀਆਂ ਨਾਲ ਜੁੜ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਤਸੱਲੀ ਮਿਲਦੀ ਹੈ, ਜਿਸ ਕਾਰਨ ਉਹ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ।