ਪੜਚੋਲ ਕਰੋ

Punjab News: ਵਿਜੀਲੈਂਸ ਦੀ ਵੱਡੀ ਕਾਰਵਾਈ, ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸੰਧੂ ਗ੍ਰਿਫ਼ਤਾਰ

ਫਰਾਰ ਮੁਲਜ਼ਮ ਧਰਮਿੰਦਰ ਸਿੰਘ ਸੰਧੂ ਵਾਸੀ ਰਾਮਾ ਮੰਡੀ, ਜਲੰਧਰ ਨੂੰ ਆਈ.ਪੀ.ਸੀ. ਦੀ ਧਾਰਾ 406, 420, 465, 467, 468, 471, 384 ਅਤੇ 120 ਬੀ ਤਹਿਤ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ, ਐਸ.ਏ.ਐਸ. ਨਗਰ, ਪੰਜਾਬ ਵਿਖੇ ਮਿਤੀ 21-02-2023 ਨੂੰ ਦਰਜ ਐਫ.ਆਈ.ਆਰ. ਨੰਬਰ 01 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। 

Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਘੁਟਾਲੇ ਦੇ ਸਬੰਧ ਵਿੱਚ ਗੈਰ-ਕਾਨੂੰਨੀ ਤੌਰ 'ਤੇ ਨਿਯੁਕਤ ਕੀਤੇ ਗਏ ਪੀ.ਏ.ਸੀ.ਐਲ. ਦੇ ਡਾਇਰੈਕਟਰਾਂ ਵਿੱਚੋਂ ਇੱਕ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੰਪਨੀ ਵੱਲੋਂ ਤਕਰੀਬਨ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨਾਲ ਲਗਭਗ 50,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫਰਾਰ ਮੁਲਜ਼ਮ ਧਰਮਿੰਦਰ ਸਿੰਘ ਸੰਧੂ ਵਾਸੀ ਰਾਮਾ ਮੰਡੀ, ਜਲੰਧਰ ਨੂੰ ਆਈ.ਪੀ.ਸੀ. ਦੀ ਧਾਰਾ 406, 420, 465, 467, 468, 471, 384 ਅਤੇ 120 ਬੀ ਤਹਿਤ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ, ਐਸ.ਏ.ਐਸ. ਨਗਰ, ਪੰਜਾਬ ਵਿਖੇ ਮਿਤੀ 21-02-2023 ਨੂੰ ਦਰਜ ਐਫ.ਆਈ.ਆਰ. ਨੰਬਰ 01 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਪੀ.ਏ.ਸੀ.ਐਲ. ਲਿਮ. ਦੀ ਐਕਸਟਰਾਔਰਡਨਰੀ ਜਨਰਲ ਬਾਡੀ ਮੀਟਿੰਗ (ਈ.ਓ.ਜੀ.ਐਮ.) ਮਿਤੀ 01-01-2022 ਨੂੰ ਜੈਪੁਰ (ਰਾਜਸਥਾਨ) ਵਿੱਚ ਮੈਸਰਜ਼ ਪੀ.ਏ.ਸੀ.ਐਲ. ਲਿਮਟਿਡ ਦੇ ਰਜਿਸਟਰਡ ਦਫ਼ਤਰ ਵਿੱਚ ਹੋਈ ਦਿਖਾਈ ਗਈ ਸੀ, ਜਦੋਂਕਿ ਇਹ ਦਫ਼ਤਰ 7-8 ਸਾਲਾਂ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਈ.ਓ.ਜੀ.ਐਮ. ਦੀਆਂ ਫ਼ਰਜ਼ੀ ਪ੍ਰੋਸੀਡਿੰਗ ਦੇ ਆਧਾਰ ਉੱਤੇ ਪੀ.ਏ.ਸੀ.ਐਲ. ਦੇ ਤਿੰਨ ਨਵੇਂ ਡਾਇਰੈਕਟਰਾਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੀ ਨਿਯੁਕਤੀ ਕੀਤੀ ਗਈ, ਜਦੋਂਕਿ ਅਸਲ ਵਿੱਚ ਇਹ ਮੀਟਿੰਗ ਕਦੇ ਹੋਈ ਹੀ ਨਹੀਂ ਸੀ। ਉਕਤ ਮੁਲਜ਼ਮਾਂ ਨੇ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਜਸਵਿੰਦਰ ਸਿੰਘ ਡਾਂਗ ਰਾਹੀਂ ਰਜਿਸਟਰਾਰ ਆਫ਼ ਕੰਪਨੀਜ਼, ਜੈਪੁਰ ਕੋਲ ਆਪਣੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਏ ਅਤੇ ਕੰਪਨੀ ਮਾਮਲਿਆਂ ਬਾਰੇ ਮੰਤਰਾਲੇ (ਐਮ.ਸੀ.ਏ.) ਦੀ ਵੈੱਬਸਾਈਟ 'ਤੇ ਪੀ.ਏ.ਸੀ.ਐਲ. ਲਿਮਟਿਡ ਦੇ ਡਾਇਰੈਕਟਰਾਂ ਵਜੋਂ ਆਪਣੇ ਨਾਂ ਦਰਜ ਕਰਵਾ ਲਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੰਦੀਪ ਸਿੰਘ ਮਾਹਲ ਅਤੇ ਸੀ.ਏ. ਜਸਵਿੰਦਰ ਸਿੰਘ ਡਾਂਗ ਨੂੰ ਪਹਿਲਾਂ ਹੀ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹਨ।

ਬੁਲਾਰੇ ਨੇ ਦੱਸਿਆ ਕਿ ਗੈਰ-ਕਾਨੂੰਨੀ ਤੌਰ 'ਤੇ ਨਿਯੁਕਤ ਕੀਤੇ ਗਏ ਇਨ੍ਹਾਂ ਤਿੰਨਾਂ ਡਾਇਰੈਕਟਰਾਂ ਨੇ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਇਜਾਜ਼ਤ ਬਗ਼ੈਰ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਖ਼ਰੀਦਣ ਵਾਲੇ ਵੱਖ-ਵੱਖ ਵਿਅਕਤੀਆਂ ਨੂੰ ਸੰਦੀਪ ਸਿੰਘ ਮਾਹਲ ਦੇ ਦਸਤਖਤਾਂ ਹੇਠ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। 

ਦੱਸਣਯੋਗ ਹੈ ਕਿ ਪੀ.ਏ.ਸੀ.ਐਲ. ਲਿਮ. ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਵਿਕਰੀ ਤੋਂ ਹੋਣ ਵਾਲੀ ਕਮਾਈ ਪੀ.ਏ.ਸੀ.ਐਲ. ਲਿਮ. ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਵਾਸਤੇ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਜਸਟਿਸ (ਸੇਵਾਮੁਕਤ) ਆਰ. ਐਮ. ਲੋਢਾ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਨ ਕੀਤੀ ਗਈ ਹੈ।

ਹਾਲ ਹੀ ਵਿੱਚ, ਕੰਪਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਪੀ.ਏ.ਸੀ.ਐਲ. ਲਿਮਟਿਡ ਦੇ ਡਾਇਰੈਕਟਰਾਂ ਦੀ ਸੂਚੀ ਵਿੱਚੋਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੇ ਨਾਂ ਹਟਾ ਦਿੱਤੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
Embed widget