(Source: ECI/ABP News)
Manmohan Singh Died: ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ ਰੱਖੀ ਜਾਵੇਗੀ ਯਾਦ, ਮਿਲਣਾ ਚਾਹੀਦਾ ਭਾਰਤ ਰਤਨ, ਆਪ ਨੇ ਕੀਤੀ ਮੰਗ
ਸੰਜੇ ਸਿੰਘ ਨੇ ਕਿਹਾ, 'ਯਕੀਨਨ ਡਾ: ਮਨੋਹਨ ਸਿੰਘ ਜੀ ਇਸ ਦੇ ਹੱਕਦਾਰ ਹਨ ਕਿ ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। 10 ਸਾਲ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਬਹੁਤ ਕੰਮ ਕੀਤਾ। ਉਹ ਇੱਕ ਅਰਥ ਸ਼ਾਸਤਰੀ ਵਜੋਂ ਪੂਰੀ ਦੁਨੀਆ ਵਿੱਚ ਪਛਾਣੇ ਗਏ ਸੀ।
![Manmohan Singh Died: ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ ਰੱਖੀ ਜਾਵੇਗੀ ਯਾਦ, ਮਿਲਣਾ ਚਾਹੀਦਾ ਭਾਰਤ ਰਤਨ, ਆਪ ਨੇ ਕੀਤੀ ਮੰਗ Manmohan Singhs honesty will be remembered, he should be awarded Bharat Ratna AAP demands Manmohan Singh Died: ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ ਰੱਖੀ ਜਾਵੇਗੀ ਯਾਦ, ਮਿਲਣਾ ਚਾਹੀਦਾ ਭਾਰਤ ਰਤਨ, ਆਪ ਨੇ ਕੀਤੀ ਮੰਗ](https://feeds.abplive.com/onecms/images/uploaded-images/2024/12/26/45a8c2d108b1b6869621f2ad13df4bd81735226792715958_original.jpg?impolicy=abp_cdn&imwidth=1200&height=675)
Manmohan Singh Died: ਸਾਬਕਾ ਪ੍ਰਧਾਨ ਮੰਤਰੀ ਮਨੋਹਨ ਸਿੰਘ ਦੇ ਦੇਹਾਂਤ ਕਾਰਨ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ਨੂੰ ਦੇਸ਼ ਲਈ ਵੱਡਾ ਘਾਟਾ ਦੱਸਿਆ ਹੈ। ਇੱਕ ਅਰਥ ਸ਼ਾਸਤਰੀ, ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਹਾਨ ਅਰਥ ਸ਼ਾਸਤਰੀ ਤੇ ਇਮਾਨਦਾਰ ਨੇਤਾ ਦੱਸਦੇ ਹੋਏ ਭਾਰਤ ਰਤਨ ਦੀ ਮੰਗ ਕੀਤੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਭਾਰਤ ਦੇ ਮਹਾਨ ਅਰਥ ਸ਼ਾਸਤਰੀ ਤੇ 10 ਸਾਲ ਪ੍ਰਧਾਨ ਮੰਤਰੀ ਰਹਿੰਦਿਆਂ ਦੇਸ਼ ਨੂੰ ਅੱਗੇ ਲਿਜਾਣ ਵਾਲੇ ਮਨਮੋਹਨ ਸਿੰਘ ਦੇ ਦੇਹਾਂਤ ਦੀ ਖ਼ਬਰ ਨਿਸ਼ਚਿਤ ਤੌਰ 'ਤੇ ਪੂਰੇ ਦੇਸ਼ ਲਈ ਦੁਖਦਾਈ ਘਟਨਾ ਹੈ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ, 'ਇਤਿਹਾਸ ਉਨ੍ਹਾਂ ਨੂੰ ਇੱਕ ਮਹਾਨ ਅਰਥ ਸ਼ਾਸਤਰੀ ਤੇ ਇਮਾਨਦਾਰ ਨੇਤਾ ਵਜੋਂ ਹਮੇਸ਼ਾ ਯਾਦ ਰੱਖੇਗਾ। ਮੈਂ ਆਪਣੀ ਤੇ ਆਪਣੀ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
पूरी दुनिया डॉ. मनमोहन सिंह जी का एक महान अर्थशास्त्री और प्रधानमंत्री के रूप में सम्मान करती है।
— AAP (@AamAadmiParty) December 27, 2024
उन्होंने वित्त और प्रधानमंत्री के रूप में देश की अर्थव्यवस्था को बेहद मजबूत बनाया। @SanjayAzadSln#ManmohanSingh pic.twitter.com/xs8wiFnUtX
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਮਨੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਵਕਾਲਤ ਕੀਤੀ। .
ਅਰਥ ਸ਼ਾਸਤਰੀ ਵਜੋਂ ਪੂਰੀ ਦੁਨੀਆ ਵਿੱਚ ਪਛਾਣ
ਸੰਜੇ ਸਿੰਘ ਨੇ ਕਿਹਾ, 'ਯਕੀਨਨ ਡਾ: ਮਨੋਹਨ ਸਿੰਘ ਜੀ ਇਸ ਦੇ ਹੱਕਦਾਰ ਹਨ ਕਿ ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। 10 ਸਾਲ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਬਹੁਤ ਕੰਮ ਕੀਤਾ। ਉਹ ਇੱਕ ਅਰਥ ਸ਼ਾਸਤਰੀ ਵਜੋਂ ਪੂਰੀ ਦੁਨੀਆ ਵਿੱਚ ਪਛਾਣੇ ਗਏ ਸੀ। ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਪੂਰੀ ਦੁਨੀਆ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਯਕੀਨਨ ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)