
ਨਹੀਂ ਟਲਦਾ ਮਾਨ ! ਕਿਹਾ- ਹਰਿਆਣੇ ਤੇ ਰਾਜਸਥਾਨ ਆਲ਼ੇ ਪਾਣੀ ਮੰਗਦੇ ਰਹਿੰਦੇ ਨੇ, ਹੁਣ ਲੈਣਾ ਪਾਣੀ ?
ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਹਰਿਆਣਾ, ਰਾਜਸਥਾਨ ਤੇ ਹਿਮਾਚਲ ਹਿੱਸਾ ਮੰਗਣ ਲਈ ਆ ਜਾਣਗੇ ਪਰ ਹੁਣ ਡੁੱਬਣ ਵੇਲੇ ਪੰਜਾਬ ਇਕੱਲਾ ਹੈ ਮਾਨ ਨੇ ਕਿਹਾ ਇਹ ਸਭ ਨਹੀਂ ਚੱਲੇਗਾ।

Punjab News: ਪੰਜਾਬ ਦੇ ਇਸ ਵਕਤ 1 ਹਜ਼ਾਰ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਉੱਤੇ ਹੈ। ਹੁਣ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨਾ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਹਰਿਆਣਾ ਸਰਕਾਰ ਪਾਣੀ ਮੰਗਦੀ ਰਹਿੰਦੀ ਹੈ, ਹੁਣ ਚਾਹੀਦਾ ਹੈ ਪਾਣੀ ?
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹਰਿਆਣਾ ਸਰਕਾਰ ਪਾਣੀ ਮੰਗਦੀ ਸੀ ਪਰ ਹੁਣ ਅਸੀਂ ਕਹਿੰਦੇ ਹਾਂ ਕਿ ਪਾਣੀ ਲੈਣਾ ਹੈ ਤਾਂ ਹੁਣ ਜਵਾਬ ਦੇ ਰਹੇ ਹਨ, ਕੀ ਪੰਜਾਬ ਡੁੱਬਣ ਵਾਸਤੇ ਹੀ ਰੱਖਿਆ ਹੋਇਆ ਹੈ। ਅਸੀਂ ਤਾਂ ਹਿਮਾਚਲ ਪ੍ਰਦੇਸ਼ ਨੂੰ ਕਹਿੰਦੇ ਹਾਂ ਕਿ ਆਪਣਾ ਪਾਣੀ ਆਪਣੇ ਕੋਲ ਹੀ ਰੱਖ ਲਓ।
ਮੈਂ ਪਾਣੀ ਬਾਰੇ ਆਪਣੇ ਸਾਰੇ ਅਫ਼ਸਰਾਂ ਤੋਂ ਹਰ ਪਲ਼ ਦੀ ਜਾਣਕਾਰੀ ਲੈ ਰਿਹਾ ਹਾਂ
— AAP Punjab (@AAPPunjab) July 13, 2023
ਇਸ ਸਮੇਂ ਮੈਂ ਆਫ਼ਤ ‘ਚ ਫਸੇ ਪੰਜਾਬੀਆਂ ਦੀ ਮਦਦ ਕਰ ਰਿਹਾ, 2-4 ਦਿਨਾਂ ‘ਚ ਰਾਜਨੀਤਕ ਵਿਰੋਧੀਆਂ ਨੂੰ ਵੀ ਜਵਾਬ ਦੇਵਾਂਗਾ
ਹੁਣ ਹਰਿਆਣਾ ਤੇ ਹਿਮਾਚਲ ਸੰਭਾਲ ਲੈਣ ਪਾਣੀ, ਡੁੱਬਣ ਸਮੇਂ ਪਾਣੀ ਪੰਜਾਬ ਵੱਲ ਛੱਡ ਦਿੰਦੇ ਨੇ
— CM @BhagwantMann#PunjabFloods pic.twitter.com/o5cOCb2qF4
ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਹਰਿਆਣਾ, ਰਾਜਸਥਾਨ ਤੇ ਹਿਮਾਚਲ ਹਿੱਸਾ ਮੰਗਣ ਲਈ ਆ ਜਾਣਗੇ ਪਰ ਹੁਣ ਡੁੱਬਣ ਵੇਲੇ ਪੰਜਾਬ ਇਕੱਲਾ ਹੈ ਮਾਨ ਨੇ ਕਿਹਾ ਇਹ ਸਭ ਨਹੀਂ ਚੱਲੇਗਾ।
ਜਦੋਂ ਮੈਂ ਪੁੱਛਿਆ ਫਿਰ ਵਿਰੋਧੀਆਂ ਨੂੰ ਜਵਾਬ ਵੀ ਨਹੀਂ ਆਉਣੇ-ਮਾਨ
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਅਜੇ ਤੱਕ ਪੰਜਾਬ ਲਈ ਕੋਈ ਵੀ ਸਪੈਸ਼ਲ ਪੈਕੇਜ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਪੰਜਾਬ ਵਿੱਚ ਹੋਏ ਨੁਕਸਾਨ ਦਾ ਪਤਾ ਕਰਨਗੇ ਇਸ ਤੋਂ ਬਾਅਦ ਕੇਂਦਰ ਤੋਂ ਪੈਕੇਜ ਦੀ ਮੰਗ ਕੀਤੀ ਜਾਵੇਗੀ ਜੋ ਕਿ ਦੇਣਾ ਨਾ ਦੇਣਾ ਕੇਂਦਰ ਦੀ ਮਰਜ਼ੀ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਚੁੱਕੇ ਜਾਂਦੇ ਸਵਾਲਾਂ ਬਾਰੇ ਕਿਹਾ ਕਿ ਉਹ ਇਸ ਵੇਲੇ ਮੁਸੀਬਤ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰ ਰਹੇ ਹਨ। ਵਿਰੋਧੀਆਂ ਨੂੰ ਜਵਾਬ ਸਭ ਠੀਕ ਹੋਣ ਤੋਂ ਬਾਅਦ ਦਿੱਤੇ ਜਾਣਗੇ ਪਰ ਉਦੋਂ ਉਨ੍ਹਾਂ ਨੂੰ ਇਸ ਦੇ ਜਵਾਬ ਵੀ ਨਹੀਂ ਆਉਣੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
