ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...
ਮੇਰੇ ਗਿੱਦੜਬਾਹਾ ਨਾਲ ਰਿਸ਼ਤਾ ਮਿਟੀ ਦਾ ਰਿਸ਼ਤਾ ਹੈ । ਪਿਆਰ ਦਾ ਰਿਸ਼ਤਾ ਹੈ । ਮੈ ਇਥੋ ਦੇ ਲੋਕਾ ਦੀ ਤਰਜਮਾਨੀ ਕਰਨ ਜਾ ਰਿਹਾ ਹਾਂ । 50 ਤੋ 29 ਸਰਪੰਚਾ ਅਤੇ ਪੰਚਾ ਦੇ ਕਾਗਜ ਰਦ ਕੀਤੇ ਗਏ ਹਨ
ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ
ਪੰਚਾਇਤੀ ਚੋਣਾ ਦੇ ਮਦੇਨਜਰ ਬੀਜੇਪੀ ਲੀਡਰ ਮਨਪਰੀਤ ਬਾਦਲ ਗਿਦੜਬਾਹਾ ਵਿਖੇ ਪਹੁੰਚੇ । ਉਨਾ ਨੇ ਆਪ ਸਰਕਾਰ ਅਤੇ ਡਿੰਪੀ ਡਿਲੋ ਤੇ ਵੱਡੀ ਗਲ ਕਹੀ ਹੈ . .. ਰਾਜਾ ਵੜਿੰਗ ਨੂੰ ਵੀ ਮਨਪਰੀਤ ਬਾਦਲ ਨੇ ਘੇਰਿਆ ਐ..
ਮੇਰੇ ਗਿੱਦੜਬਾਹਾ ਨਾਲ ਰਿਸ਼ਤਾ ਮਿਟੀ ਦਾ ਰਿਸ਼ਤਾ ਹੈ । ਪਿਆਰ ਦਾ ਰਿਸ਼ਤਾ ਹੈ । ਮੈ ਇਥੋ ਦੇ ਲੋਕਾ ਦੀ ਤਰਜਮਾਨੀ ਕਰਨ ਜਾ ਰਿਹਾ ਹਾਂ । 50 ਤੋ 29 ਸਰਪੰਚਾ ਅਤੇ ਪੰਚਾ ਦੇ ਕਾਗਜ ਰਦ ਕੀਤੇ ਗਏ ਹਨ । ਪੰਜਾਬ ਸਰਕਾਰ ਨੂੰ ਮੈ ਸਵਾਲ ਕਰਦਾ ਹਾ ਕਿ ਜੇਕਰ ਇਸ ਕਿਸਮ ਦੀਆਂ ਧਾਂਦਲੀਆ ਕਰਨੀਆ ਹਨ ਤਾਂ ਕੀ ਫਾਇਦਾ ਹੈ ਪੰਚਾਇਤੀ ਚੋਣਾ ਕਰਾਉਣ ਦਾ ।
ਗਿੱਦੜਬਾਹਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜਾ ਸੁਣਾਈ ਹੈ ਰਹਿਮ ਦੀ ਅਪੀਲ ਖਾਰਿਜ ਹੋ ਗਈ । ਸਾਡੇ ਲੋਕ ਫਾਂਸੀ ਚਾੜ ਦਿਤੇ ਹਨ । ਗਿਦੜਬਾਹਾ ਦੇ ਲੋਕਾ
ਡਿੰਪੀ ਢਿਲੋ ਤੇ ਬੋਲਦਿਆ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਨਾ ਸਮਝਿਓ ਕਿ ਕਾਗਜ ਰਦ ਕਰਾ ਦਿਤੇ , ਤਾਕਤ ਚ ਆਇਆ ਨੂੰ ਸਤ ਦਿਨ ਵੀ ਨਹੀ ਹੋਏ । ਮੈ ਡਿੰਪੀ ਨੂੰ ਕਹਿਣਾ ਹੈ ਕਿ ਇਹ ਨਾ ਸਮਜਿਓ ਕਿ ਤੁਸੀ ਕਾਗਜ ਰਦ ਕਰਾ ਦਿਤੇ ਹੈ .. ਇਹ ਤਾ ਤੁੜੀ ਦੀ ਪੰਡ ਹੈ ਤੁਹਾਡੇ ਤੋ ਇਕਠੀ ਨਹੀ ਹੋਣੀ । ਜੇ ਐਮ ਐਲ ਏ ਬਣਨ ਦਾ ਸ਼ੋਂਕ ਹੈ ਤਾ ਇਨਸਾਫ ਦਾ ਸਬਕ ਪੜੋ ਪਹਿਲਾ । ਇਹ ਰੇਤ ਜੋ ਹੁੰਦੀ ਹੈ ਜਿਨੀ ਇਸਨੂੰ ਗੁਟ ਕੇ ਫੜੋਗੇ ਉਨੂੰ ਛੇਤੀ ਜਲਦੀ ਤੁਹਾਡੇ ਹਥ ਚੋ ਨਿਕਲ ਜਾਏਗੀ ।
ਮੈ ਸਾਰੇ ਸਰਪੰਚਾ ਨੂੰ ਕਹਿਣਾ ਹਾ ਕਿ ਜਿਨਾ ਦੇ ਕਾਗਜ ਰਦ ਹੋਏ ਹਨ ਉਨਾ ਲਈ ਮੈ ਮਾਨਯੋਗ ਹਾਈਕੋਟ ਚ ਪੀਆਈਐਲ ਪਾਉੰਗਾ । ਗਿਦੜਬਾਹਾ ਦੇ ਲੋਕ ਇਹ ਨਾ ਸਮਝਨ ਕਿ ਉਨਾ ਦਾ ਕੋਈ ਹਾਲ ਪੁਛਣ ਵਾਲਾ ਨਹੀ ਹੈ । ਬੀਜੇਪੀ ਪਾਰਟੀ ਗਿਦੜਬਾਹਾ ਦੇ ਲੋਕਾ ਦੀ ਸਾਰ ਲਏਗੀ ।
ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਮੁਖ ਮੰਤਰੀ ਬਾਰੇ ਕੁਝ ਨਹੀ ਬੋਲਦਾ ,,, ਅੰਦਰੋ ਇਹ ਸਬ ਭਾਈ ਭਾਈ ਹੈ ...