Mansa: ਕਲਯੁੱਗੀ ਮਾਂ ਨੇ ਕਬੂਲਿਆ ਆਪਣਾ ਜ਼ੁਰਮ, ਆਪਣੇ ਜਿਗਰ ਦੇ ਟੋਟੇ ਨੂੰ ਇੰਝ ਉਤਾਰਿਆ ਸੀ ਮੌਤ ਦੇ ਘਾਟ
Mansa news: ਮਾਨਸਾ ਦੇ ਬਸ ਸਟੈਂਡ ‘ਤੇ ਮਿਲੀ 10 ਸਾਲਾ ਬੱਚੇ ਦੀ ਅਣਪਛਾਤੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Crime news: ਮਾਨਸਾ ਦੇ ਬਸ ਸਟੈਂਡ ‘ਤੇ ਮਿਲੀ 10 ਸਾਲਾ ਬੱਚੇ ਦੀ ਅਣਪਛਾਤੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ, ਦੋਸ਼ੀ ਕੋਈ ਹੋਰ ਨਹੀਂ ਬੱਚੇ ਦੀ ਮਾਂ ਹੀ ਨਿਕਲੀ ਹੈ। ਬੱਚੇ ਦੀ ਮਾਂ ਹੀ ਆਪਣੇ 10 ਸਾਲਾ ਬੱਚੇ ਦਾ ਕਤਲ ਕਰਕੇ ਉੱਥੋਂ ਫਰਾਰ ਹੋ ਗਈ ਸੀ।
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ 1 ਅਪਰੈਲ ਨੂੰ ਮਾਨਸਾ ਬਸ ਸਟੈਂਡ ‘ਤੇ 10 ਸਾਲਾ ਬੱਚੇ ਦਾ ਕਤਲ ਕਰਕੇ ਲਾਸ਼ ਛੱਡਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਅੱਜ ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਦਿੱਤਾ ਹੈ।
ਇਸ ਬਾਰੇ ਮਾਨਸਾ ਦੇ ਐਸਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਬੱਚੇ ਦੇ ਕਤਲ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹਰਪ੍ਰੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਮਾਨਸਾ ਪੁਲਿਸ ਕੋਲ ਬੱਚੇ ਦੀ ਪਛਾਣ ਕਰਨ ਦਾ ਦਾਅਵਾ ਕੀਤਾ। ਉਸ ਨੇ ਬੱਚੇ ਦੀ ਪਛਾਣ ਕਰਦਿਆਂ ਹੋਇਆਂ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਰਜਾਈ ਭਰਜਾਈ ਵੀਰਪਾਲ ਕੌਰ ਨੇ ਹੀ ਆਪਣੇ ਮੁੰਡੇ ਦਾ ਕਤਲ ਕੀਤਾ ਹੈ। ਇਸ ਤੋਂ ਬਾਅਦ ਮਾਨਸਾ ਪੁਲਿਸ ਨੇ ਮੁੰਡੇ ਦੀ ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab News: ਜਾਖੜ ਦੇ AAP ਵਾਲਿਆਂ 'ਤੇ ਰਗੜੇ, ਸੰਦੀਪ ਪਾਠਕ ਨੂੰ ਦੱਸਿਆ ਰਾਜਾ ਵੜਿੰਗ ਵਾਂਗ ਹੰਕਾਰੀ ! ਦਲ ਬਦਲੂਆਂ 'ਤੇ ਕੁਮੈਂਟ
ਮ੍ਰਿਤਕ ਬੱਚੇ ਦੀ ਮਾਂ ਨੇ ਦੱਸੀ ਆਪਣੇ ਪੁੱਤ ਦਾ ਕਤਲ ਕਰਨ ਦੀ ਵਜ੍ਹਾ
ਬੱਚੇ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਬੱਚੇ ਦੀ ਮਾਂ ਵੀਰਪਾਲ ਕੌਰ ਨੇ ਕਿਹਾ ਕਿ ਉਸ ਨੇ ਮਜਬੂਰੀ 'ਚ ਆਪਣੇ ਪੁੱਤਰ ਦਾ ਕਤਲ ਕੀਤਾ ਹੈ ਕਿਉਂਕਿ ਉਸ ਦੇ ਸਹੁਰਿਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਮੇਰਾ ਪਤੀ ਜੇਲ੍ਹ ਵਿਚ ਬੰਦ ਹੈ। ਉਹ ਅਤੇ ਉਸ ਦਾ ਪੁੱਤਰ ਖਾਣ ਲਈ ਵੀ ਤਰਸ ਰਹੇ ਸਨ। ਇਸ ਲਈ ਪਹਿਲਾਂ ਉਸ ਨੇ ਆਪਣੇ ਪੁੱਤ ਨੂੰ ਦਵਾਈ ਦੇ ਕੇ ਘਰ ਵਿੱਚ ਹੀ ਦਫਨਾ ਦਿੱਤਾ ਅਤੇ ਬਾਅਦ ਵਿੱਚ ਉਹ ਲਾਸ਼ ਨੂੰ ਮਾਨਸਾ ਬੱਸ ਸਟੈਂਡ ‘ਤੇ ਛੱਡ ਕੇ ਆ ਗਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Amritsar news: 'ਆਪ' ਦੇ ਮੰਤਰੀ ਨੇ ਆਪਰੇਸ਼ਨ ਲੋਟਸ ਬਾਰੇ ਕੀਤਾ ਵੱਡਾ ਖੁਲਾਸਾ, ਭਾਜਪਾ ਬਾਰੇ ਆਖੀ ਆਹ ਵੱਡੀ ਗੱਲ