Punjab News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਈ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ, ਜਾਣੋ ਪੂਰਾ ਵੇਰਵਾ
Punjab News: ਪੰਜਾਬ ਦੇ ਕਈ ਸਰਕਾਰੀ ਮਹਿਕਮਿਆਂ ਵਿੱਚ ਲਗਾਤਾਰ ਬਦਲੀਆਂ ਦਾ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (Punjab Pollution Control Board) 'ਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ।
Punjab News: ਪੰਜਾਬ ਦੇ ਕਈ ਸਰਕਾਰੀ ਮਹਿਕਮਿਆਂ ਵਿੱਚ ਲਗਾਤਾਰ ਬਦਲੀਆਂ ਦਾ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (Punjab Pollution Control Board) 'ਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇੱਕ ਵੱਡਾ ਆਰਡਰ (transfer order) ਜਾਰੀ ਕੀਤਾ ਗਿਆ, ਜਿਸ ਵਿਚ 25 ਐਕਸੀਅਨ (E.E.) ਪੱਧਰ ਦੇ ਅਫ਼ਸਰ ਬਦਲ ਦਿੱਤੇ ਗਏ।
ਹੋਰ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਿਜਲੀ ਡਿਫਾਲਟਰਾਂ ਨੂੰ ਰਾਹਤ, OTS ਰਾਹੀਂ ਹੋਵੇਗਾ ਭੁਗਤਾਨ, ਜਾਣੋ ਪੂਰੀ ਸਕੀਮ
ਲੁਧਿਆਣਾ ’ਚ ਰੀਜਨ-1 ਵਿਚ ਤਾਇਨਾਤ ਐਕਸੀਅਨ ਮਨੋਹਰ ਲਾਲ ਨੂੰ ਬਦਲ ਕੇ ਪਟਿਆਲਾ ਹੈੱਡ ਕੁਆਰਟਰ-1, ਲੁਧਿਆਣਾ ਰੀਜਨ ਆਫ਼ਿਸ-2 ’ਚ ਤਾਇਨਾਤ ਵਿੱਕੀ ਬਾਂਸਲ ਨੂੰ ਜ਼ੋਨਲ ਆਫਿਸ-1 ’ਚ ਭੇਜ ਦਿੱਤਾ ਗਿਆ ਹੈ, ਮਤਲਬ ਇਹ ਦੋਵੇਂ ਅਫ਼ਸਰ ਹੁਣ ਪਬਲਿਕ ਡਿਊਟੀ ਤੋਂ ਹਟਾ ਦਿੱਤੇ ਗਏ ਹਨ, ਜਦਕਿ ਲੁਧਿਆਣਾ ਰੀਜਨਲ ਆਫਿਸ-3 ’ਚ ਤਾਇਨਾਤ ਸੰਦੀਪ ਕੁਮਾਰ ਨੂੰ ਜਲੰਧਰ ਰੀਜਨਲ ਆਫਿਸ-1 ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਲੁਧਿਆਣਾ ਰੀਜਨ–4 ਦੀ ਕਮਾਨ ਸੰਭਾਲ ਰਹੀ ਸਮਿਤਾ ਨੂੰ ਚੀਫ ਆਫਿਸ ਜਲੰਧਰ ਭੇਜ ਦਿੱਤਾ ਗਿਆ ਹੈ।
ਨਵੀਂਆਂ ਬਦਲੀਆਂ ਦੀ ਸੂਚੀ ’ਚ ਲੁਧਿਆਣਾ ਰੀਜਨ-1 ਦੀ ਕਮਾਨ ਕਮਲਦੀਪ ਕੌਰ ਨੂੰ, ਰੀਜਨ–2 ਦੀ ਕਮਾਨ ਰਵਿੰਦਰ ਭੱਟੀ ਨੂੰ, ਰੀਜਨ-3 ਦੀ ਕਮਾਨ ਰਾਜੀਵ ਗੁਪਤਾ ਅਤੇ ਰੀਜਨ–4 ਦੀ ਕਮਾਨ ਕੁਲਦੀਪ ਸਿੰਘ ਨੂੰ ਦਿੱਤੀ ਗਈ ਹੈ।
ਹੋਰ ਪੜ੍ਹੋ : Punjab Weather Report: ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਤੂਫਾਨ ਤੇ ਮੀਂਹ ਦੀ ਚੇਤਾਵਨੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।