(Source: ECI/ABP News/ABP Majha)
MCD Polls 2022 : ਕੇਜਰੀਵਾਲ ਨੇ ਦਿੱਲੀ 'ਚ ਭਾਜਪਾ ਦਾ 15 ਸਾਲਾ ਰਾਜ ਉਖਾੜਿਆ : ਸੀਐਮ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 15 ਸਾਲਾਂ ਦੇ ਕਾਂਗਰਸੀ ਸ਼ਾਸਨ ਤੇ ਹੁਣ ਐਮਸੀਡੀ ਵਿੱਚ 15 ਸਾਲ ਦਾ ਭਾਜਪਾ ਰਾਜ ਉਖਾੜ ਸੁੱਟਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੇ
MCD Polls 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 15 ਸਾਲਾਂ ਦੇ ਕਾਂਗਰਸੀ ਸ਼ਾਸਨ ਤੇ ਹੁਣ ਐਮਸੀਡੀ ਵਿੱਚ 15 ਸਾਲ ਦਾ ਭਾਜਪਾ ਰਾਜ ਉਖਾੜ ਸੁੱਟਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਉਹ ਸਕੂਲਾਂ, ਹਸਪਤਾਲਾਂ, ਬਿਜਲੀ, ਸਫ਼ਾਈ ਤੇ ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਜਲਵਾ ਦਿੱਸਿਆ ਹੈ। ਬੀਜੇਪੀ ਨੂੰ ਪਛਾੜ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਉੱਪਰ ਆਪਣਾ ਕਰਜ਼ਾ ਜਮਾਉਣ ਜਾ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ 82 ਸੀਟਾਂ ਜਿੱਤ ਲਈਆਂ ਹਨ। ਇਸ ਤੋਂ ਇਲਾਵਾ ਭਾਜਪਾ ਨੇ 62 ਸੀਟਾਂ ਜਿੱਤੀਆਂ ਹਨ।
ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਨੂੰ 250 ਵਿੱਚੋਂ 130 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ਉੱਪਰ ਕਾਬਜ਼ ਬੀਜੇਪੀ 106 ਸੀਟਾਂ ਉੱਪਰ ਸਿਮਟਦੀ ਦਿਖਾਈ ਦੇ ਰਹੀ ਹੈ। ਨਤੀਜਿਆਂ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਭਾਜਪਾ ਬਾਰੇ ਆਮ ਆਦਮੀ ਪਾਰਟੀ ਨੇ ਵੱਡਾ ਬਿਆਨ ਦਿੱਤਾ ਹੈ। 'ਆਪ' ਨੇ ਕਿਹਾ ਹੈ ਕਿ 15 ਸਾਲ ਪੁਰਾਣਾ ਕਿਲ੍ਹਾ ਢਾਹ ਦਿੱਤਾ ਗਿਆ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :