ਪੜਚੋਲ ਕਰੋ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਦੀ ਵਿੱਤ ਤੇ ਸਹਿਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਣ ਵਾਲੀ ਮੀਟਿੰਗ ਰੱਦ

ਵਿੱਤ ਮੰਤਰੀ ਨੇ ਜਲਦ ਮੁੱਖ ਮੰਤਰੀ,ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਜਥੇਬੰਦਕ ਸਾਂਝੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਚੰਡੀਗੜ੍ਹ :  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਸੂਬਾਈ ਮੀਟਿੰਗ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਦੇ 16 ਜਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਭਾਕਿਯੂ-ਏਕਤਾ (ਡਕੌਂਦਾ) ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਸਬੰਧੀ ਪੰਜਾਬ ਦੀਆਂ ਸੰਘਰਸ਼ਸ਼ੀਲ 16 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

ਵਿੱਤ ਮੰਤਰੀ ਨੇ ਜਲਦ ਮੁੱਖ ਮੰਤਰੀ,ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਜਥੇਬੰਦਕ ਸਾਂਝੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬਿਜਲੀ ਨਾਲ ਸਬੰਧਤ ਕਿਸਾਨ ਸਮੱਸਿਆਵਾਂ ਸਬੰਧੀ ਪਾਵਰਕੌਮ ਦੇ ਸੀਐਮਡੀ ਨਾਲ ਹੋਈ ਮੀਟਿੰਗ ਸਬੰਧੀ ਵੀ ਚਰਚਾ ਹੋਈ। ਆਗੂਆਂ ਨੇ ਯੂਨੀਅਨ ਦਾ ਜਥੇਬੰਦਕ ਢਾਂਚਾ ਤਦ ਹੀ ਮਜ਼ਬੂਤ ਹੈ ਜੇਕਰ ਸੂਬਾ ਕਮੇਟੀ ਤੋਂ ਲੈ ਕੇ ਪਿੰਡ ਇਕਾਈ ਤੱਕ ਬਿਹਤਰ ਇੱਕਜੁਟ ਤਾਲਮੇਲ ਬਣਿਆ ਰਹਿੰਦਾ ਹੈ।

ਇਸ ਲਈ ਹਾਜ਼ਰ ਜਿਲ੍ਹਾ ਕਮੇਟੀਆਂ ਨੂੰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਪਿੰਡ ਇਕਾਈ ਨੂੰ ਰਹਿੰਦੇ ਛਿਮਾਹੀ ਫੰਡ ਲਈ ਸਰਗਰਮ ਕਰਨ, ਹਰ ਪੱਧਰ ਦੇ ਅਦਾਰੇ ਦਾ ਹਿਸਾਬ ਵੀ ਪਾਰਦਰਸ਼ੀ ਢੰਗ ਨਾਲ ਲੋਕਾਂ ਵਿੱਚ ਲੈਕੇ ਜਾਣ। ਮੀਟਿੰਗ ਦਾ ਹੋਰ ਵਿਸਥਾਰ ਦੱਸਦਿਆਂ ਆਗੂਆਂ  ਗੁਰਮੀਤ ਸਿੰਘ ਭੱਟੀਵਾਲ, ਗੁਰਦੀਪ ਸਿੰਘ ਰਾਮਪੁਰਾ, ਦਰਸ਼ਨ ਸਿੰਘ ਰਾਏਸਰ, ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜੵ ਨੇ ਕਰਨਾਟਕ ਵਿਖੇ ਪੑੈੱਸ ਕਾਨਫਰੰਸ ਕਰ ਰਹੇ।

ਸੰਯੁਕਤ ਕਿਸਾਨ ਮੋਰਚਾ ਦੇ ਅਹਿਮ ਆਗੂ ਰਾਕੇਸ਼ ਟਿਕੈਤ ਉੱਪਰ ਜਾਨਲੇਵਾ ਹਮਲਾ ਅਤੇ ਲਖੀਮਪੁਰ ਖੀਰੀ ਕਾਂਡ ਦੇ ਅਹਿਮ ਗਵਾਹ ਸੁਬੇਗ ਸਿੰਘ ਉੱਪਰ ਮੋਟਰਸਾਇਕਲ ਸਵਾਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਫੈਸਲਾ ਕੀਤਾ ਕਿ ਮੋਦੀ ਹਕੂਮਤ ਅਜਿਹੇ ਹਮਲੇ ਕਰਕੇ ਜਾਂ ਕਰਵਾਕੇ ਕਿਸਾਨ ਲਹਿਰ ਨੂੰ ਦਹਿਸ਼ਤਜਦਾ ਕਰਨਾ ਚਾਹੁੰਦੀ ਹੈ। ਇਨ੍ਹਾਂ ਹਮਲਿਆਂ ਦਾ ਬੀਕੇਯੂ ਏਕਤਾ ਡਕੌਂਦਾ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਰਹੀ ਹੈ,ਜਲਦ ਹੀ ਸਾਂਝਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਸੇ ਹੀ ਤਰੵਾਂ ਨੌਜਵਾਨ ਗਾਇਕ ਸ਼ੁਭਦੀਪ ਸਿੱਧ ਮੂਸੇ ਵਾਲਾ ਦੇ ਕਤਲ ਸਬੰਧੀ ਨਿਖੇਧੀ ਮਤਾ ਪਾਸ ਕੀਤਾ ਗਿਆ। ਭਾਵੇਂ ਕਿ ਜਥੇਬੰਦੀ ਦੇ ਉਸ ਦੀ ਗੈਂਗਸਟਰਵਾਦ ਨੂੰ ਉਤਸਾਹਿਤ ਕਰਦੀ ਗਾਇਕੀ ਨਾਲ ਤਿੱਖੇ ਮੱਤਭੇਦ ਹਨ। ਪਰ ਵਿਚਾਰਾਂ ਦੇ ਮੱਤਭੇਦਾਂ ਨੂੰ ਬੰਦੂਕ ਦੀ ਨੋਕ ਨਾਲ ਕਤਲ ਕਰਕੇ ਦਬਾਉਣ ਨੂੰ ਕਦਾਚਿਤ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਕਿਯੂ ਏਕਤਾ ਡਕੌਂਦਾ ਐਸਕੇਐਮ ਦੇ ਸੰਘਰਸ਼ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਕੇ ਵਧ ਚੜੵਕੇ ਹਿੱਸਾ ਲਵੇਗੀ।
 
ਅੱਜ ਦੀ ਮੀਟਿੰਗ ਵਿੱਚ ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ,ਮਹਿੰਦਰ ਸਿੰਘ ਕਮਾਲਪੁਰ,ਪਰਮਿੰਦਰ ਸਿੰਘ ਮੁਕਤਸਰ,ਗੁਲਜਾਰ ਸਿੰਘ ਕੱਬਰਵੱਛਾ,ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦਕਲਾਂ, ਮਹਿੰਦਰ ਸਿੰਘ ਭੈਣੀਬਾਘਾ,ਦੇਵੀ ਰਾਮ ਰੰਘੜਿਆਲ, ਬੂਟਾ ਖਾਨ, ਸਾਦਿਕ ਢਿੱਲੋਂ, ਗੁਰਬਿੰਦਰ ਸਿੰਘ,ਮੱਖਣ ਸਿੰਘ ਗੁਰਦਾਸਪੁਰ,ਪਰਮਿੰਦਰ ਸਿੰਘ,ਤੇਜਪਾਲ ਸਿੰਘ ਕਪੂਰਥਲਾ, ਮਲਕੀਤ ਸਿੰਘ ਈਨਾ, ਜਗਜੀਤ ਸਿੰਘ ਅੰਗਰੇਜ਼ ਸਿੰਘ ਮੁਹਾਲੀ, ਗੁਰਬਚਨ ਸਿੰਘ,ਜਗਮੇਲ ਸਿੰਘ,ਕਰਨੈਲ ਸਿੰਘ, ਹਰਜੀਤ ਸਿੰਘ ਕਾਲਾ, ਸਤਿਬੀਰ ਸਿੰਘ ਆਦਿ ਸਾਰੇ ਜਿਲ੍ਹਿਆਂ ਦੇ ਪੑਧਾਨ /ਸਕੱਤਰਾਂ ਨੇ ਮੀਟਿੰਗ ਦੌਰਾਨ ਉਲੀਕੇ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ ਹੈ।
 
ਜਗਮੋਹਨ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਦੀ ਵਿਤ ਤੇ ਸਹਿਕਾਰੀ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨਾਲ ਕੱਲ੍ਹ ਸਵੇਰੇ 11 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਹੋਣੀ ਸੀ, ਜਿਸ ਵਿੱਚ ਮੁੱਖ ਰੂਪ ਵਿੱਚ ਕਿਸਾਨਾ ਦੀ ਗੰਨੇ ਦੀ ਰਹਿੰੰਦੀ ਪੇਮੈਟ ਬਾਰੇ ਗੱਲਬਾਤ ਹੋਣੀ ਸੀ, ਬਾਕੀ ਮੰਗਾਂ ਲਈ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਈ ਸੀ। ਪਰ ਇਹ ਮੀਟਿੰਗ ਹੁਣੇ ਰੱਦ ਹੋ ਗਈ ਹੈ, 16 ਕਿਸਾਨ-ਜਥੇਬੰਦੀਆਂਂ ਦੀ ਮੀਟਿੰਗ ਵਿਚਾਰ ਚਰਚਾ ਕਰਨ ਅਤੇ ਅਗਲਾ ਪ੍ਰੋਗਰਾਮ ਉਲੀਕਣ ਲਈ ਲੁਧਿਆਣਾ ਵਿਖੇ ਕੱਲ੍ਹ 3 ਜੂਨ ਨੂੰ 11 ਵਜੇ ਰੱਖੀ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Embed widget