ਪੜਚੋਲ ਕਰੋ

ਆਮਦਨ ਕਰ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਲਾਇਆ ਗਿਆ ਮਾਈਕਰੋ ਫੋਰੈਸਟ

ਅੱਜ ਇਥੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪ੍ਰਨੀਤ ਸਿੰਘ ਸਚਦੇਵ, ਆਈਆਰਐਸ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਉੱਤਰ ਪੱਛਮੀ ਖੇਤਰ ਵੱਲੋਂ ਪਵਿੱਤਰ ਕਾਲੀ ਵੇਈਂ ਨਦੀ ਦਾ ਦੌਰਾ ਕੀਤਾ ਗਿਆ।

ਕਪੂਰਥਲਾ: ਅੱਜ ਇਥੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪ੍ਰਨੀਤ ਸਿੰਘ ਸਚਦੇਵ, ਆਈਆਰਐਸ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਉੱਤਰ ਪੱਛਮੀ ਖੇਤਰ ਵੱਲੋਂ ਪਵਿੱਤਰ ਕਾਲੀ ਵੇਈਂ ਨਦੀ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਕੁਦਰਤ ਦੀ ਸੰਭਾਲ ਲਈ ਆਮਦਨ ਕਰ ਵਿਭਾਗ ਵੱਲੋਂ ਲਗਾਏ ਜਾ ਰਹੇ ਸੂਖਮ ਜੰਗਲਾਂ ਦੀ ਲੜੀ ਤਹਿਤ ਇਕ ਆਯਕਰ ਅਰਣਿਆ ਨਾਮਕ ਮਾਈਕਰੋ ਫੋਰੇਸਟ ਲਗਾਇਆ ਗਿਆ, ਜਿਸਦੀ ਸ਼ੁਰੂਆਤ ਉੱਘੇ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ, ਮੈਂਬਰ ਰਾਜ ਸਭਾ ਵਲੋਂ ਕੀਤੀ ਗਈ। 

ਇਸ ਸਮੇਂ ਤਨਵੀਰ ਸਚਦੇਵ, ਪ੍ਰਿੰਸੀਪਲ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਨੇ ਇਸ ਨਿਵੇਕਲੇ ਉਪਰਾਲੇ ਦੇ ਅਹਿਮ ਹਿੱਸੇਦਾਰ ਵਜੋਂ ਮੈਂਬਰ ਪਾਰਲੀਮੈਂਟ ਸੰਤ ਸੀਚੇਵਾਲ ਦੇ ਨਾਲ ਮਾਈਕਰੋ ਫੋਰੈਸਟ ਵਿਖੇ ਬੂਟੇ ਵੀ ਲਗਾਏ।

ਇਸ ਮੌਕੇ 'ਤੇ ਉਨ੍ਹਾਂ ਵੱਲੋਂ ਕਿਸ਼ਤੀ ਰਾਹੀਂ ਪਵਿੱਤਰ ਕਾਲੀ ਵੇਈਂ ਨਦੀ ਦਾ ਦੌਰਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਹਿਲਾ ਅਰਣਿਆ ਜੰਗਲ ਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮ੍ਰਿਤਸਰ ਨੇੜੇ ਪਿੰਡ ਭੈਰੋਪਾਲ ਵਿਖੇ ਲਾਇਆ ਗਿਆ ਸੀ। 45 ਕਿਸਮਾਂ ਦੇ ਰੁੱਖਾਂ ਵਾਲੇ ਜੰਗਲ ਬਹੁਤ ਸਾਰੀ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦੇ ਹਨ ਅਤੇ ਸੁਲਤਾਨਪੁਰ ਲੋਧੀ ਲਈ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋਵੇਗੀ ਕਿਉਂਕਿ ਇਹ ਸੂਖਮ ਜੰਗਲ ਬਹੁਤ ਛੋਟੇ, ਬਹੁਤ ਸ਼ਕਤੀਸ਼ਾਲੀ ਅਤੇ ਸਿਰਫ਼ ਰੁੱਖਾਂ ਤੋਂ ਵੀ ਵੱਧ ਹਨ ਜੋ ਈਕੋਸਿਸਟਮ ਸੇਵਾਵਾਂ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ। ਜਿਸ ਵਿੱਚ ਹਵਾ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨਾ, ਕਾਰਬਨ ਜ਼ਬਤ ਕਰਨਾ, ਹਵਾ ਦੇ ਤਾਪਮਾਨ ਨੂੰ ਠੰਡਾ ਕਰਨਾ ਅਤੇ ਸ਼ਹਿਰੀ ਲੈਂਡਸਕੇਪ ਨੂੰ ਸੁੰਦਰਤਾ ਪ੍ਰਦਾਨ ਕਰਨਾ ਸ਼ਾਮਲ ਹੈ।

ਇਸ ਸਮੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਵੀ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੁਰੂ ਜੀ ਦੇ ਉਪਦੇਸ਼ ਨੂੰ ਪ੍ਰਫੁੱਲਤ ਕਰਨ ਲਈ ਰਲੀਜ਼ ਕੀਤੀ ਗਈ।

ਸੁਲਤਾਨਪੁਰ ਲੋਧੀ ਵਿਖੇ 553ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਆਈਆਂ ਸੰਗਤਾਂ ਲਈ ਗੁਰਦੁਆਰਾ ਬੇਰ ਸਾਹਿਬ ਦੀਆਂ ਤਸਵੀਰਾਂ। ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਾਰਥਕ ਡਾਕੂਮੈਂਟਰੀ ਨੂੰ ਬਣਾਉਣ ਲਈ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ, ਜੋ ਸਮੁੱਚੇ ਸਮਾਜ ਵਿੱਚ ਬਹੁਤ ਦਿਲਚਸਪੀ ਵਾਲੀ ਹੋਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Advertisement
ABP Premium

ਵੀਡੀਓਜ਼

Karan Aujla Shines on Spotify Charts ਕਰਨ ਔਜਲਾ ਨੇ ਕੀਤਾ ਕਮਾਲ , ਦੁਨੀਆਂ ਦੇ ਕਈ ਕਲਾਕਾਰ ਛੱਡੇ ਪਿੱਛੇBhagwant Mann| 'ਅਜਿਹੀਆਂ ਜ਼ਮਾਨਤਾਂ ਜ਼ਬਤ ਕਰਾਓ, ਦੁਆਰਾ ਕੋਈ ਅਸਤੀਫ਼ਾ ਨਾ ਦੇਵੇ'Bhagwant Mann| CM ਨੇ ਅਕਾਲੀ ਦਲ, ਕਾਂਗਰਸ, BJP 'ਤੇ ਲਾਇਆ ਇਹ ਇਲਜ਼ਾਮSargun Mehta Scared Everyone with this | ਸਰਗੁਣ ਮਹਿਤਾ ਨੇ ਕੀਤੀ ਐਸੀ ਹਰਕਤ ਕੀ ਹਰ ਕੋਈ ਡਰ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Gold and Silver Price: ਸੋਨਾ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
Gold and Silver Price: ਸੋਨਾ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
17000 ਫੁੱਟ ਦੀ ਉਚਾਈ 'ਤੇ ਬੰਦ ਹੋਇਆ ਜਹਾਜ਼ ਦਾ ਇੰਜਣ, ਖੇਤਾਂ ਵਿਚ ਆ ਡਿੱਗਾ, ਮਾਰੇ ਗਏ 166 ਲੋਕ
17000 ਫੁੱਟ ਦੀ ਉਚਾਈ 'ਤੇ ਬੰਦ ਹੋਇਆ ਜਹਾਜ਼ ਦਾ ਇੰਜਣ, ਖੇਤਾਂ ਵਿਚ ਆ ਡਿੱਗਾ, ਮਾਰੇ ਗਏ 166 ਲੋਕ
Embed widget