Crime News: ਜਲੰਧਰ 'ਚ ਬਦਮਾਸ਼ਾਂ ਨੇ ਪਰਿਵਾਰ 'ਤੇ ਕੀਤਾ ਹਮਲਾ, ਮਾਂ-ਭੈਣ ਸਮੇਤ 3 ਭਰਾ ਜ਼ਖ਼ਮੀ, ਪੀੜਤ ਦਾ ਇਲਜਾਮ ਮੌਕੇ 'ਤੇ ਸੀ ਪੁਲਿਸ ਪਰ ਨਹੀਂ ਕੀਤੀ ਮਦਦ
ਵਿਜੇ ਨੇ ਕਿਹਾ- ਅਸੀਂ ਪੁਲਿਸ ਨੂੰ ਇਹ ਵੀ ਕਿਹਾ ਕਿ ਹਮਲਾਵਰ ਸਾਡੇ ਘਰ ਦੇ ਬਾਹਰ ਖੜ੍ਹੇ ਹਨ, ਪਰ ਕੋਈ ਵੀ ਅਧਿਕਾਰੀ ਸਾਡਾ ਸਮਰਥਨ ਕਰਨ ਲਈ ਨਹੀਂ ਆਇਆ।
Punjab News: ਜਲੰਧਰ ਦੇ ਸ਼ਿਵ ਨਗਰ 'ਚ ਕਰੀਬ 8 ਹਮਲਾਵਰਾਂ ਨੇ ਪੂਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੇ ਸਾਹਮਣੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਪਰ ਪੁਲਸ ਉਨ੍ਹਾਂ ਨੂੰ ਬਚਾਉਣ ਲਈ ਵੀ ਨਹੀਂ ਆਈ। ਪਰਿਵਾਰ ਦੇ ਸਾਰੇ ਮੈਂਬਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਸੀਸੀਟੀਵੀ ਦੇ ਆਧਾਰ ’ਤੇ ਸਾਰੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।
ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਸ਼ੀਸ਼ਾ ਲਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਕਰੀਬ ਪੰਜ ਵਜੇ ਆਪਣੇ ਪਰਿਵਾਰ ਸਮੇਤ ਘਰ 'ਚ ਸੀ। ਕਰੀਬ 5.30 ਵਜੇ ਦੋ ਹਮਲਾਵਰ ਆਏ ਤੇ ਵਿਜੇ ਦੀ ਭੈਣ ਦੁਰਗਾ ਤੇ ਉਸਦੀ ਮਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 1 ਪਹੁੰਚ ਗਿਆ।
ਵਿਜੇ ਨੇ ਕਿਹਾ- ਅਸੀਂ ਪੁਲਿਸ ਨੂੰ ਇਹ ਵੀ ਕਿਹਾ ਕਿ ਹਮਲਾਵਰ ਸਾਡੇ ਘਰ ਦੇ ਬਾਹਰ ਖੜ੍ਹੇ ਹਨ, ਪਰ ਕੋਈ ਵੀ ਅਧਿਕਾਰੀ ਸਾਡਾ ਸਮਰਥਨ ਕਰਨ ਲਈ ਨਹੀਂ ਆਇਆ। ਰਾਤ ਕਰੀਬ 8.30 ਵਜੇ ਜਦੋਂ ਉਹ ਦੁਬਾਰਾ ਘਰ ਪਹੁੰਚਿਆ ਤਾਂ ਮੁਲਜ਼ਮ ਆਪਣੇ ਹੋਰ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਚੁੱਕਾ ਸੀ। ਜਿੱਥੇ ਮੁਲਜ਼ਮਾਂ ਨੇ ਪਹਿਲਾਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਤੇ ਫਿਰ ਵਿਜੇ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਇਕੱਠੇ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਵਿਜੇ ਨੇ ਕਿਹਾ- ਜਦੋਂ ਭਰਾ ਅਜੇ ਤੇ ਪੰਕਜ ਮੈਨੂੰ ਬਚਾਉਣ ਲਈ ਅੱਗੇ ਆਏ ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਦੋਂ ਭੈਣ ਦੁਰਗਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦੇ ਹੱਥ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਵਿਜੇ ਨੇ ਦੱਸਿਆ ਕਿ ਉਸ ਨੂੰ ਕਰੀਬ 6 ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਭਰਾ ਵਿਜੇ ਤੇ ਪੰਕਜ ਨੂੰ ਵੀ ਪੰਜ ਟਾਂਕੇ ਲੱਗੇ ਹਨ। ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ।
ਵਿਜੇ ਨੇ ਕਿਹਾ- PCR ਟੀਮ ਜਾਂਚ ਲਈ ਮੌਕੇ 'ਤੇ ਪਹੁੰਚੀ ਸੀ, ਇਸ ਤੋਂ ਬਾਅਦ ਵੀ ਸਾਨੂੰ ਕੁੱਟਿਆ ਜਾ ਰਿਹਾ ਸੀ। ਜਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਬਚਾਉਣ ਦੀ ਗੁਹਾਰ ਲਗਾਈ ਗਈ ਤਾਂ ਉਨ੍ਹਾਂ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਪੀੜਤ ਨੇ ਮੁਲਜ਼ਮਾਂ ’ਤੇ ਉਸ ਦਾ ਫੋਨ ਤੇ ਪਰਸ ਲੁੱਟਣ ਦਾ ਦੋਸ਼ ਵੀ ਲਾਇਆ ਹੈ।
ਵਿਜੇ ਨੇ ਕਿਹਾ- ਦੋਸ਼ੀ ਨਾਲ ਉਸਦੀ ਕੋਈ ਦੁਸ਼ਮਣੀ ਨਹੀਂ ਸੀ। ਮੁਲਜ਼ਮਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਹੀ ਹਮਲਾ ਕੀਤਾ। ਉਕਤ ਦੋਸ਼ੀਆਂ ਨੇ ਪਹਿਲਾਂ ਵੀ ਹਮਲਾ ਕੀਤਾ ਸੀ।