(Source: ECI/ABP News)
Miss Universe ਹਰਨਾਜ਼ ਕੌਰ ਸੰਧੂ ਦੇ ਪਿਤਾ ਦਾ ਅੰਤਿਮ ਸਸਕਾਰ, ਧੀ ਨਹੀਂ ਪਹੁੰਚ ਸਕੀ ਅੰਤਿਮ ਦਰਸ਼ਨਾਂ ਲਈ
Harnaaz Kaur Sandhu : ਮਿਸ ਯੂਨੀਵਰਸ-2021 ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਅੰਤਿਮ ਸਸਕਾਰ ਖਰੜ ਵਿੱਚ ਕਰ ਦਿੱਤਾ ਗਿਆ। ਇਹ ਦਿਨ ਪਰਿਵਾਰ ਲਈ ਸਭ ਤੋਂ ਵੱਡਾ ਝਟਕਾ ਦੇਣ ਵਾਲਾ ਸੀ। ਪਿਤਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਹਰਨਾਜ਼
![Miss Universe ਹਰਨਾਜ਼ ਕੌਰ ਸੰਧੂ ਦੇ ਪਿਤਾ ਦਾ ਅੰਤਿਮ ਸਸਕਾਰ, ਧੀ ਨਹੀਂ ਪਹੁੰਚ ਸਕੀ ਅੰਤਿਮ ਦਰਸ਼ਨਾਂ ਲਈ miss universe Harnaaz Kaur Sandhu father Pritam Singh die Miss Universe ਹਰਨਾਜ਼ ਕੌਰ ਸੰਧੂ ਦੇ ਪਿਤਾ ਦਾ ਅੰਤਿਮ ਸਸਕਾਰ, ਧੀ ਨਹੀਂ ਪਹੁੰਚ ਸਕੀ ਅੰਤਿਮ ਦਰਸ਼ਨਾਂ ਲਈ](https://feeds.abplive.com/onecms/images/uploaded-images/2023/07/01/c20af73a6b0c41a5761203208f10ff3a1688188787551785_original.jpeg?impolicy=abp_cdn&imwidth=1200&height=675)
ਮੋਹਾਲੀ : ਮਿਸ ਯੂਨੀਵਰਸ-2021 ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਅੰਤਿਮ ਸਸਕਾਰ ਖਰੜ ਵਿੱਚ ਕਰ ਦਿੱਤਾ ਗਿਆ। ਇਹ ਦਿਨ ਪਰਿਵਾਰ ਲਈ ਸਭ ਤੋਂ ਵੱਡਾ ਝਟਕਾ ਦੇਣ ਵਾਲਾ ਸੀ। ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ (57) ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪਿਤਾ ਦੇ ਅੰਤਿਮ ਦਰਸ਼ਨਾਂ ਵਿੱਚ ਧੀ ਹਰਨਾਜ਼ ਕੌਰ ਸੰਧੂ ਨਹੀਂ ਪਹੁੰਚ ਸਕੀ।
ਪ੍ਰੀਤਮ ਸਿੰਘ ਸੰਧੂ ਖਰੜ-ਲਾਂਡਰਾਂ ਰੋਡ 'ਤੇ ਸ਼ਿਵਾਲਿਕ ਸਿਟੀ ਸਥਿਤ ਮੋਨਾ ਪੈਰਾਡਾਈਜ਼ ਸੁਸਾਇਟੀ ਦੇ ਇੱਕ ਫਲੈਟ ਵਿੱਚ ਰਹਿੰਦਾ ਸੀ। ਵੀਰਵਾਰ ਰਾਤ ਨੂੰ ਰੋਟੀ ਖਾ ਕੇ ਪ੍ਰੀਤਮ ਸਿੰਘ ਸੌਂ ਗੲ ਤਾਂ ਉਹ ਸਵੇਰੇ ਨਹੀਂ ਸਕੇ। ਸਵੇਰੇ ਜਦੋਂ ਉਹਨਾਂ ਦੀ ਪਤਨੀ ਨੇ ਪ੍ਰੀਤਮ ਸਿੰਘ ਸੰਧੂ ਬੈੱਡ 'ਤੇ ਬੇਹੋਸ਼ ਪਾਇਆ ਤਾਂ ਉਸਨੇ ਗੁਆਂਢੀਆਂ ਨੂੰ ਬੁਲਾਇਆ। ਇਸ ਤੋਂ ਬਾਅਦ ਪ੍ਰੀਤਮ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰੀਤਮ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰ ਨੇ ਦੱਸਿਆ ਕਿ ਪ੍ਰੀਤਮ ਸਿੰਘ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਪ੍ਰੀਤਮ ਸਿੰਘ ਦੀ ਪਤਨੀ ਸਰਕਾਰੀ ਡਾਕਟਰ ਹੈ। ਧੀ ਹਰਨਾਜ਼ ਕੌਰ ਸੰਧੂ ਅਤੇ ਪੁੱਤਰ ਹਰਨੂਰ ਸੰਧੂ ਮੁੰਬਈ ਵਿੱਚ ਸਨ। ਪਿਤਾ ਦੀ ਮੌਤ ਦੀ ਖਬਰ ਸੁਣ ਕੇ ਪੁੱਤਰ ਸ਼ੁੱਕਰਵਾਰ ਦੁਪਹਿਰ ਹੀ ਘਰ ਪਰਤਿਆ। ਪ੍ਰੀਤਮ ਸਿੰਘ ਸੰਧੂ ਦਾ ਸ਼ਾਮ ਕਰੀਬ 5 ਵਜੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
ਪ੍ਰੀਤਮ ਸਿੰਘ ਸੰਧੂ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਦੇ ਪਿੰਡ ਕੋਹਾਲੀ ਦਾ ਵਸਨੀਕ ਸੀ। ਜਦੋਂ ਬੱਚੇ ਜਵਾਨ ਹੋਏ ਤਾਂ ਪ੍ਰੀਤਮ ਸਿੰਘ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਖਰੜ ਵਿੱਚ ਆ ਕੇ ਰਹਿਣ ਲੱਗ ਪਏ ਸਨ। ਪ੍ਰੀਤਮ ਸਿੰਘ ਸੰਧੂ ਦੇ ਬਾਕੀ ਪਰਿਵਾਰਕ ਮੈਂਬਰ ਅਜੇ ਵੀ ਪਿੰਡ ਕੋਹਾਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਰਬਿੰਦਰ ਕੌਰ ਸੰਧੂ ਸਰਕਾਰੀ ਡਾਕਟਰ ਹੈ। ਹਰਨਾਜ਼ ਸੰਧੂ ਆਪਣੇ ਪਿਤਾ ਦੀ ਮੌਤ ਦੇ ਸਮੇਂ ਮੁੰਬਈ ਵਿੱਚ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)