ਵਿਧਾਇਕ ਪਠਾਣ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦਾ ਨੋਟਿਸ ਲੈਕੇ ਪਹੁੰਚਿਆ ਪ੍ਰਸ਼ਾਸਨ, ਜਾਣੋ ਪੂਰਾ ਮਾਮਲਾ
Punjab News: ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦੇ ਨੋਟਿਸ ਨੂੰ ਲੈਕੇ ਪ੍ਰਸ਼ਾਸਨ ਪਹੁੰਚਿਆ।

Punjab News: ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦੇ ਨੋਟਿਸ ਨੂੰ ਲੈਕੇ ਪ੍ਰਸ਼ਾਸਨ ਪਹੁੰਚਿਆ। ਦੱਸ ਦਈਏ ਕਿ ਇਸ ਸਰਕਾਰੀ ਕੋਠੀ ਨੰਬਰ 9 ਵਿੱਚ ਹਰਮੀਤ ਸਿੰਘ ਪਠਾਣ ਮਾਜਰਾ ਦੀ ਪਤਨੀ ਨੂੰ ਕਈ ਦਿਨਾਂ ਤੋਂ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ।
ਹਰਮੀਤ ਸਿੰਘ ਪਠਾਣ ਮਾਜਰਾ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਹਰਮੀਤ ਸਿੰਘ ਪਠਾਣ ਮਾਜਰਾ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਕਾਰ ਉੱਪਰ ਕਈ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕਾਨੂੰਨ ਨੂੰ ਛਿੱਕੇ 'ਤੇ ਟੰਗਿਆ ਹੋਇਆ ਹੈ। ਅੱਜ ਹਰਮੀਤ ਸਿੰਘ ਪਠਾਣ ਮਾਜਰਾ ਦੀ ਪਤਨੀ ਦੀ ਸਿਹਤ ਬਿਲਕੁਲ ਨਾਜ਼ੁਕ ਹੈ ਅਤੇ ਸਾਨੂੰ ਇਹ ਪਤਾ ਲੱਗਿਆ ਸੀ ਕਿ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਲਈ ਕਮੇਟੀ ਮੈਂਬਰ ਪਹੁੰਚੇ ਹਨ। ਅਸੀਂ ਜਲਦ ਹੀ ਕੋਰਟ ਦਾ ਰੁੱਖ ਕਰਾਂਗੇ।






















