ਪੜਚੋਲ ਕਰੋ
(Source: ECI/ABP News)
ਫ਼ਰੀਦਕੋਟੀਆਂ ਨੂੰ ਪਸੰਦ ਆਏ ਮੁਹੰਮਦ ਸਦੀਕ
ਸਦੀਕ ਨੂੰ ਹੁਣ ਤਕ 3,84,280 ਵੋਟਾਂ ਪੈ ਚੁੱਕੀਆਂ ਹਨ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ 3,05,619 ਵੋਟਾਂ ਪਈਆਂ ਹਨ। ਦੁਪਹਿਰ ਢਾਈ ਕੁ ਵਜੇ ਤਕ ਸਦੀਕ 78 ਕੁ ਹਜ਼ਾਰ ਵੋਟਾਂ 'ਤੇ ਅੱਗੇ ਜਾ ਰਹੇ ਹਨ, ਜੋ ਸਪੱਸ਼ਟ ਤੌਰ 'ਤੇ ਜਿੱਤ ਵਿੱਚ ਤਬਦੀਲ ਹੋ ਸਕਦਾ ਹੈ। 'ਆਪ' ਦੇ ਸਾਧੂ ਸਿੰਘ ਨੂੰ 1,04,854 ਵੋਟਾਂ ਮਿਲੀਆਂ ਹਨ।
![ਫ਼ਰੀਦਕੋਟੀਆਂ ਨੂੰ ਪਸੰਦ ਆਏ ਮੁਹੰਮਦ ਸਦੀਕ Mohammad Sadique leading from faridkot lok sabha seat akali dal candidate gulzar singh ranike trailing at second position ਫ਼ਰੀਦਕੋਟੀਆਂ ਨੂੰ ਪਸੰਦ ਆਏ ਮੁਹੰਮਦ ਸਦੀਕ](https://static.abplive.com/wp-content/uploads/sites/5/2019/04/07100331/Muhammad-Sadiq.jpeg?impolicy=abp_cdn&imwidth=1200&height=675)
ਫ਼ਰੀਦਕੋਟ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਵੱਡੀ ਜਿੱਤ ਵੱਲ ਵੱਧ ਰਹੇ ਹਨ। ਸਦੀਕ ਤੋਂ ਕਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਚੱਲ ਰਹੇ ਹਨ। ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਆ ਰਹੇ ਹਨ।
ਸਦੀਕ ਨੂੰ ਹੁਣ ਤਕ 3,84,280 ਵੋਟਾਂ ਪੈ ਚੁੱਕੀਆਂ ਹਨ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ 3,05,619 ਵੋਟਾਂ ਪਈਆਂ ਹਨ। ਦੁਪਹਿਰ ਢਾਈ ਕੁ ਵਜੇ ਤਕ ਸਦੀਕ 78 ਕੁ ਹਜ਼ਾਰ ਵੋਟਾਂ 'ਤੇ ਅੱਗੇ ਜਾ ਰਹੇ ਹਨ, ਜੋ ਸਪੱਸ਼ਟ ਤੌਰ 'ਤੇ ਜਿੱਤ ਵਿੱਚ ਤਬਦੀਲ ਹੋ ਸਕਦਾ ਹੈ। 'ਆਪ' ਦੇ ਸਾਧੂ ਸਿੰਘ ਨੂੰ 1,04,854 ਵੋਟਾਂ ਮਿਲੀਆਂ ਹਨ।
ਰਣੀਕੇ ਤੇ ਸਦੀਕ ਪਹਿਲੀ ਵਾਰ ਆਮ ਚੋਣਾਂ ਲੜ ਰਹੇ ਹਨ ਜਦਕਿ ਪ੍ਰੋ. ਸਾਧੂ ਸਿੰਘ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਪਰ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਰਹਿ ਚੁੱਕੇ ਸਦੀਕ ਦੇ ਪੱਖ ਵਿੱਚ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਕੁਝ ਹੀ ਸਮੇਂ ਤਕ ਇੱਥੋਂ ਜੇਤੂ ਦਾ ਐਲਾਨ ਵੀ ਹੋ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)